01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬੱਠੂਚੱਕ ਦੇ ਕਈ ਅਕਾਲੀ ਪਰਿਵਾਰਾਂ ਨੇ 'ਆਪ' ਦਾ ਪੱਲਾ ਫੜਿਆ-ਗਿੱਲ

ਅਜੀਤ ਡੈਸਕ 13-04-2026
ਟਾਹਲੀ ਸਾਹਿਬ, 12 ਅਪ੍ਰੈਲ (ਵਿਨੋਦ ਭੀਲੋਵਾਲ)-ਆਮ ਆਦਮੀ ਪਾਰਟੀ ਨੂੰ ਮਜੀਠਾ ਹਲਕੇ ਵਿਚ ਉਸ ਵਕਤ ਵੱਡਾ ਸਮਰਥਨ ਮਿਲਿਆ, ਜਦੋਂ ਪਿੰਡ ਬੱਠੂਚੱਕ ਦੇ ਮੈਂਬਰ ਪੰਚਾਇਤ ਅਮਰੀਕ ਸਿੰਘ ਦੇ ਗ੍ਰਹਿ ਵਿਖੇ ਕਰਵਾਏ ਸਮਾਗਮ ਵਿਚ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਪਰਿਵਾਰਾਂ ਸਮੇਤ 'ਆਪ' ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਸੰਬੋਧਨ ਕਰਦਿਆਂ ਗਿੱਲ ਨੇ ਕਿਹਾ ਕਿ 'ਆਪ' ਦੀਆਂ ਲੋਕ ਭਲਾਈ ਅਤੇ ਵਿਕਾਸ ਪੱਖੀ ਨੀਤੀਆਂ ਤੇ ਲੋਕਾਂ ਵਿਚ ਵਧ ਰਹੀ ਲੋਕਪਿ੍ਯਤਾ ਤੋਂ ਖੁਸ਼ ਹੋ ਕੇ ਪਿੰਡ ਪੱਧਰ 'ਤੇ ਲੋਕਾਂ ਵਿਚ ਭਰੋਸਾ ਵਧ ਰਿਹਾ ਹੈ | ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ | ਉਨ੍ਹਾਂ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ 'ਆਪ' ਇਕ ਅਜਿਹੀ ਪਾਰਟੀ ਹੈ ਜੋ ਲੋਕਾਂ ਲਈ ਕੰਮ ਕਰਦੀ ਹੈ, ਨਾ ਕਿ ਚੋਣਾਂ ਲਈ | ਤੁਹਾਡਾ ਇਹ ਫ਼ੈਸਲਾ ਪਿੰਡ ਦੇ ਵਿਕਾਸ ਲਈ ਮਿਲ ਮਿਲਾਪ ਵਾਲਾ ਕਦਮ ਹੈ | ਜਿਸ ਨੂੰ ਵੇਖਦਿਆਂ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | ਜੋ ਇਕ ਨਵੇਂ ਪੰਜਾਬ ਦੀ ਸ਼ੁਰੂਆਤ ਹੈ, ਜਿਥੇ ਹਰ ਪਿੰਡ ਵਿਕਸਤ ਅਤੇ ਖੁਸ਼ਹਾਲ ਹੋਵੇਗਾ | ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਵਿਚ ਬਲਵਿੰਦਰ ਸਿੰਘ, ਹਰਦੇਵ ਸਿੰਘ, ਲਖਬੀਰ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਬੀਰ ਸਿੰਘ, ਮਨਿੰਦਰ ਸਿੰਘ, ਲਖਵਿੰਦਰ ਸਿੰਘ, ਪਰਤਾਪੂ ਸਿੰਘ, ਗੁਰਮੁਖ ਸਿੰਘ, ਰਾਜਵੰਤ ਸਿੰਘ, ਦਿਲਬਾਗ ਸਿੰਘ, ਨਿਰਮਲ ਸਿੰਘ, ਜਸਬੀਰ ਸਿੰਘ, ਕਸ਼ਮੀਰ ਸਿੰਘ, ਤੇਜਿੰਦਰ ਸਿੰਘ, ਬਲਦੇਵ ਸਿੰਘ, ਜੈਮਲ ਸਿੰਘ ਜਿਨ੍ਹਾਂ ਦਾ ਗਿੱਲ ਨੇ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ | ਇਸ ਮੌਕੇ ਤਰਸੇਮ ਸਿੰਘ ਸਿਆਲਕਾ, ਸ਼ਿਵਰਾਜ ਸਿੰਘ ਬਾਠ ਭੀਲੋਵਾਲ, ਸਰਪੰਚ ਸੁਖਪਾਲ ਸਿੰਘ, ਹਰਜੀਤ ਸਿੰਘ ਲਾਡੀ ਜਲਾਲਾਬਾਦ, ਮੇਜਰ ਸਿੰਘ ਸਿਆਲਕਾ, ਕੁਲਦੀਪ ਸਿੰਘ ਮੈਂਬਰ, ਪਰਮਜੀਤ ਸਿੰਘ ਸਮੇਤ ਵਡੀ ਗਿਣਤੀ ਵਿਚ ਆਪ ਦੇ ਵਰਕਰ ਤੇ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਰਾਜੀਵ ਅਨੇਜਾ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸੈਦੋਲੇਹਲ ਦਾ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।