31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਥੋਕ 'ਚ ਲੱਗੀਆਂ ਗ਼ੈਰ ਵਿੱਦਿਅਕ ਡਿਊਟੀਆਂ ਨੇ ਐੱਸ. ਐੱਲ. ਏ. ਕਰਮਚਾਰੀਆਂ ਨੂੰ ਸਕੂਲੋਂ ਕੀਤਾ ਬਾਹਰ <br/>

ਅਜੀਤ ਡੈਸਕ 13-04-2026
ਰਈਆ, 12 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਅੱਜ ਬਾਅਦ ਦੁਪਹਿਰ ਸਥਾਨਕ ਸੰਤ ਸਿੰਘ ਲਿੱਧੜ ਪਾਰਕ ਰਈਆ ਵਿਖੇ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਇਕ ਬੈਠਕ ਸੂਬਾ ਪ੍ਰਧਾਨ ਪਤਵੰਤ ਸਿੰਘ ਤਿੰਮੋਵਾਲ ਤੇ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਅੰਮਿ੍ਤਸਰ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਦੀ ਕਾਰਵਾਈ ਸੰਬੰਧੀ ਜਾਰੀ ਪ੍ਰੈਸ ਨੋਟ ਅਨੁਸਾਰ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਪਤਵੰਤ ਸਿੰਘ ਤੇ ਪ੍ਰਵੇਸ਼ ਮਹਿਤਾ ਜ਼ਿਲ੍ਹਾ ਪ੍ਰਧਾਨ ਬੀ. ਐੱਲ. ਓ. ਯੂਨੀਅਨ ਅੰਮਿ੍ਤਸਰ ਨੇ ਦੱਸਿਆ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ 'ਚ ਹਜ਼ਾਰਾਂ ਕਰਮਚਾਰੀ ਪੰਜਾਬ ਸਰਕਾਰ ਵਲੋਂ ਵੱਖ-ਵੱਖ ਗ਼ੈਰ ਵਿੱਦਿਅਕ ਡਿਊਟੀਆਂ ਲਗਾਉਣ ਕਰਕੇ ਸਕੂਲਾਂ ਤੋਂ ਬਾਹਰ ਹੋ ਗਏ ਹਨ | ਪੰਜਾਬ ਭਰ ਦੀਆਂ ਵੱਖ-ਵੱਖ ਤਹਿਸੀਲ ਪੱਧਰ, ਐੱਸ. ਡੀ. ਐੱਮ. ਪੱਧਰ ਤੇ ਜ਼ਿਲ੍ਹਾ ਪੱਧਰ 'ਤੇ ਐੱਸ. ਐੱਲ. ਏ ਕਰਮਚਾਰੀਆਂ ਨੂੰ ਕਿਤਾਬਾਂ ਦੀ ਵੰਡ ਦੀ ਡਿਊਟੀ, ਬੀ. ਐੱਲ. ਓ ਡਿਊਟੀ, ਮੁੱਖ ਮੰਤਰੀ ਹੈਲਥ ਕਾਰਡ ਬਣਾਉਣ ਦੀ ਡਿਊਟੀ, ਸਪੈਸ਼ਲ ਇਨਵੈਸਟੀਗੇਸ਼ਨ ਦੀਆਂ ਟੀਮਾਂ ਨਾਲ ਡਿਊਟੀ ਤੇ ਬੀ. ਐੱਲ. ਓ. ਲੱਗੇ ਕਰਮਚਾਰੀਆਂ ਨੂੰ ਵਿਭਾਗੀ ਡਿਊਟੀ ਤੋਂ ਫਾਰਗ ਕਰਕੇ ਜ਼ਬਰੀ 100% ਵੋਟ ਵੈਰੀਫਿਕੇਸ਼ਨ ਦਾ ਟੀਚਾ ਪੂਰਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਜਿਸ ਨਾਲ ਇਹ ਕਰਮਚਾਰੀ ਦਿਮਾਗੀ ਤੇ ਸ਼ਰੀਰਕ ਤੌਰ 'ਤੇ ਪ੍ਰੇਸ਼ਾਨ ਹੋ ਰਹੇ ਹਨ | ਉਚ ਅਧਿਕਾਰੀ ਲੋਕਾਂ ਵਲੋਂ ਰਿਕਾਰਡ ਨਾ ਦੇਣ ਦਾ ਦੋਸ਼ ਵੀ ਬੀ. ਐੱਲ. ਓ. ਸਿਰ ਹੀ ਮੜ ਰਹੇ ਹਨ ਜਦਕਿ ਲੋਕਾਂ ਦੇ ਘਰਾਂ 'ਚ ਬੀ. ਐੱਲ. ਓ. ਵਲੋਂ ਗੇੜੇ ਮਾਰ-ਮਾਰ ਕੇ ਰਿਕਾਰਡ ਮੰਗਿਆ ਜਾ ਰਿਹਾ ਹੈ ਪਰ ਫਿਰ ਵੀ ਬਹੁ ਗਿਣਤੀ 'ਚ ਲੋਕ ਕਰਮਚਾਰੀਆਂ ਨੂੰ ਸਹਿਯੋਗ ਨਹੀਂ ਦੇ ਰਹੇ | ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਮਹਿਤਾ ਨੇ ਕਿਹਾ ਹੈ ਕਿ ਇਸ ਪ੍ਰੇਸ਼ਾਨੀ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਨੂੰ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਜਸਵੰਤ ਰਾਏ, ਦਿਲਪ੍ਰੀਤ ਸਿੰਘ ਭਿੰਡਰ, ਪਰਮਜੀਤ ਕੁਮਾਰ, ਦਲਬੀਰ ਸਿੰਘ, ਰਣਜੀਤ ਕੁਮਾਰ, ਗੁਰਪ੍ਰੀਤ ਸਿੰਘ ਸਠਿਆਲਾ, ਜੀਵਨਜੋਤ ਕੌਰ, ਬਲਵੰਤ ਰਾਏ, ਗੁਰਮੀਤ ਸਿੰਘ, ਨਿਰਮਲ ਕੌਰ ਕੋਟਲਾ, ਸ੍ਰੀਮਤੀ ਸੁਮਨ ਸੋਨੀ, ਬਲਜੀਤ ਸਿੰਘ, ਜਤਿੰਦਰ ਸਿੰਘ ਰਈਆ, ਵਿਕਰਮਜੀਤ ਸਿੰਘ, ਬਲਜਿੰਦਰ ਸਿੰਘ, ਜਗਮੋਹਨ ਸਿੰਘ, ਨਿਧੀ ਆਦਿ ਹਾਜ਼ਰ ਰਹੇ |

ਪਿਛਲੀ ਖ਼ਬਰ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ 'ਆਪ' ਸਰਕਾਰ ਨੂੰ ਸੂਬੇ ਦੇ ਸਿਆਸੀ ਪਿੜ ਤੋਂ ਲਾਂਭੇ ਕ... ਅਗਲੀ ਖ਼ਬਰ ਰਾਜੀਵ ਅਨੇਜਾ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।