02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨਗਰ ਪੰਚਾਇਤ ਅਜਨਾਲਾ ਦੀਆਂ ਚੋਣਾਂ 'ਚ ਇਸ ਵਾਰ ਹੋਣਗੇ ਦਿਲਚਸਪ ਮੁਕਾਬਲੇ <br/>

ਅਜੀਤ ਡੈਸਕ 18-04-2026
ਅਜਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਵਿਚ ਕੁਝ ਨਗਰ ਪੰਚਾਇਤਾਂ ਦੇ ਹਾਊਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਆਉਂਦੇ ਸਮੇਂ ਵਿਚ ਹੋਣ ਵਾਲੀਆਂ ਚੋਣਾਂ ਲਈ ਪੰਜਾਬ ਸਰਕਾਰ ਵਲੋਂ ਤਿਆਰੀਆਂ ਜ਼ੋਰਾਂ ਨਾਲ ਵਿੱਢ ਦਿੱਤੀਆਂ ਗਈਆਂ ਹਨ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੁਝ ਨਗਰ ਪੰਚਾਇਤਾਂ ਵਿਚ ਨਵੀਂ ਵਾਰਡਬੰਦੀ ਅਨੁਸਾਰ ਵੋਟਾਂ ਪੈਣਗੀਆਂ ਅਤੇ ਕੁਝ ਨਗਰ ਪੰਚਾਇਤਾਂ 'ਚ ਪੁਰਾਣੀ ਵਾਰਡਬੰਦੀ ਅਨੁਸਾਰ ਹੀ ਚੋਣਾਂ ਹੋਣਗੀਆਂ | ਜੇਕਰ ਨਗਰ ਪੰਚਾਇਤ ਅਜਨਾਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪੁਰਾਣੀ ਵਾਰਡਬੰਦੀ ਅਨੁਸਾਰ 15 ਵਾਰਡਾਂ 'ਚ ਚੋਣਾਂ ਹੋਣਗੀਆਂ, ਜਿਸ ਲਈ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੋਂ ਇਲਾਵਾ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਤਿਆਰੀਆਂ ਆਰੰਭਦਿਆਂ ਮੀਟਿੰਗਾਂ ਦਾ ਆਗਾਜ਼ ਕਰ ਦਿੱਤਾ ਗਿਆ ਹੈ | ਹਾਲ ਹੀ ਵਿਚ ਪੰਜਾਬ ਸਰਕਾਰ ਵਲੋਂ ਵੱਖ-ਵੱਖ ਨਗਰ ਪੰਚਾਇਤਾਂ ਦੀਆਂ ਵਾਰਡਾਂ ਦੀ ਰਿਜ਼ਰਵੇਸ਼ਨ ਸੂਚੀ ਜਾਰੀ ਕਰਨ ਤੋਂ ਬਾਅਦ ਅਜਨਾਲਾ ਸ਼ਹਿਰ ਅੰਦਰ ਵੀ ਮੁਕਾਬਲੇ ਦਿਲਚਸਪ ਹੋਣਗੇ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਗਰ ਪੰਚਾਇਤ ਅਜਨਾਲਾ ਦੀਆਂ 15 ਵਾਰਡਾਂ ਦੀ ਕੀਤੀ ਰਿਜ਼ਰਵੇਸ਼ਨ ਤਹਿਤ ਵਾਰਡ ਨੰਬਰ 1,3,5,7,9 ਅਤੇ 15 ਨੂੰ ਜਨਰਲ ਵਰਗ ਅਤੇ ਵਾਰਡ ਨੰਬਰ 2,6,8,12 ਅਤੇ 14 ਨੂੰ ਜਨਰਲ ਮਹਿਲਾ ਵਰਗ ਲਈ ਰਾਖਵਾਂ ਰੱਖਿਆ ਗਿਆ ਹੈ | ਇਸ ਤੋਂ ਇਲਾਵਾ ਵਾਰਡ ਨੰਬਰ 11 ਨੂੰ ਅਨੁਸੂਚਿਤ ਜਾਤੀ, ਵਾਰਡ ਨੰਬਰ 4 ਅਤੇ 10 ਨੂੰ ਅਨੁਸੂਚਿਤ ਜਾਤੀ ਮਹਿਲਾ ਅਤੇ ਵਾਰਡ ਨੰਬਰ 13 ਬੀ.ਸੀ (ਪਛੜੀਆਂ ਸ਼੍ਰੇਣੀਆਂ) ਲਈ ਰਾਖਵਾਂ ਰੱਖਿਆ ਗਿਆ ਹੈ | ਵਾਰਡ ਨੰਬਰ 4 ਅਤੇ 11 ਜੋ ਕਿ ਪਹਿਲਾਂ ਜਨਰਲ ਸੀ ਤੇ ਹੁਣ ਵਾਰਡ ਨੰਬਰ 4 ਅਨੁਸੂਚਿਤ ਜਾਤੀ ਮਹਿਲਾ ਅਤੇ ਵਾਰਡ ਨੰਬਰ 11 ਅਨੁਸੂਚਿਤ ਜਾਤੀ ਲਈ ਰਾਖਵਾਂ ਹੋਣ ਕਾਰਨ ਇੱਥੋਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਨਵੇਂ ਉਮੀਦਵਾਰ ਲੱਭਣੇ ਪੈਣਗੇ | ਇਨ੍ਹਾਂ ਦੋਵਾਂ ਵਾਰਡਾਂ 'ਚੋਂ ਚੋਣਾਂ ਲੜਨ ਵਾਲੇ ਜਨਰਲ ਵਰਗ ਦੇ ਉਮੀਦਵਾਰਾਂ ਦੇ ਚਿਹਰਿਆਂ ਤੇ ਨਿਰਾਸ਼ਾ ਸਾਫ਼ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਇਹਨਾਂ ਵਾਰਡਾਂ ਚੋਂ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਅੱਜ ਰਿਜ਼ਰਵੇਸ਼ਨ ਸੂਚੀ ਸਾਹਮਣੇ ਆਉਣ ਤੋਂ ਬਾਅਦ ਨਗਰ ਪੰਚਾਇਤ ਅਜਨਾਲਾ ਦੀਆਂ ਚੋਣਾਂ ਲੜਨ ਵਾਲੇ ਕਈ ਸੰਭਾਵਿਤ ਉਮੀਦਵਾਰਾਂ ਦੇ ਚਿਹਰਿਆਂ ਤੋਂ ਰੌਣਕਾਂ ਵੀ ਗ਼ਾਇਬ ਹੋ ਗਈਆਂ ਹਨ | ਵਾਰਡ ਨੰਬਰ 1 ਅਤੇ 15 ਜੋ ਕਿ ਪਹਿਲਾਂ ਅਨੁਸੂਚਿਤ ਜਾਤੀ ਲਈ ਰਾਖਵੀਂਆਂ ਸਨ ਉਨ੍ਹਾਂ ਨੂੰ ਜਨਰਲ ਵਰਗ ਲਈ ਰਾਖਵਾਂ ਕਰ ਦਿੱਤਾ ਗਿਆ ਹੈ | ਇਨ੍ਹਾਂ ਵਾਰਡਾਂ 'ਚ ਵੀ ਸਿਆਸੀ ਪਾਰਟੀਆਂ ਨੂੰ ਜਨਰਲ ਵਰਗ ਦੇ ਉਮੀਦਵਾਰ ਲੱਭਣੇ ਪੈਣਗੇ | ਕੁੱਲ ਮਿਲਾ ਕੇ ਵਾਰਡਾਂ ਦੇ ਰਾਖਵੇਂਕਰਨ ਤੋਂ ਬਾਅਦ ਨਗਰ ਪੰਚਾਇਤ ਅਜਨਾਲਾ ਦੀਆਂ ਜ਼ਿਆਦਾਤਰ ਵਾਰਡਾਂ ਵਿਚ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ |

ਪਿਛਲੀ ਖ਼ਬਰ ਠੰਢੇ ਬਸਤੇ 'ਚ ਹੈ ਪਵਿੱਤਰ ਸ਼ਹਿਰ ਦੇ ਹਿੱਸੇ 'ਚੋਂ ਮੀਟ, ਤੰਬਾਕੂ ਦੀਆਂ ਦੁਕਾਨਾਂ ਨੂੰ ਬਾਹਰ ਕੱਢਣ ਦਾ ਅਮਲ <br/> ਅਗਲੀ ਖ਼ਬਰ 'ਆਪ' ਆਗੂ ਮਾਨ ਬੱਗਾ ਵਲੋਂ ਆੜ੍ਹਤੀਆਂ ਦੀਆਂ ਸਮੱਸਿਆਵਾਂ ਲਈ ਕੀਤੇ ਗਏ ਵਿਚਾਰ-ਵਟਾਂਦਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।