16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

7 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਦੋਸ਼ਣ ਔਰਤ ਕਾਬੂ <br/>

ਅਜੀਤ ਡੈਸਕ 30-04-2026

ਬਾਬਾ ਬਕਾਲਾ ਸਾਹਿਬ, 29 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਦੀ ਪੁਲਿਸ ਨੇ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ 7 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਔਰਤ ਨੂੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਤੇਜਿੰਦਰ ਸਿੰਘ ਚੌਂਕੀ ਇੰਚਾਰਜ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਆਈ./ਐਸ.ਆਈ. ਹਰਮਨਦੀਪ ਕੌਰ ਨੇ ਸਮੇਤ ਏ.ਐੱਸ.ਆਈ. ਦਵਿੰਦਰ ਸਿੰਘ ਸਮੇਤ ਸਪੈਸ਼ਲ ਨਾਕਾ ਲਾਇਆ ਸੀ ਤਾਂ ਇਕ ਔਰਤ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਅਤੇ ਉਸ ਪਾਸੋਂ ਇਕ ਮੋਮੀ ਲਿਫਾਫਾ ਪਾਰਦਰਸ਼ੀ ਮਿਲਿਆ, ਜਿਸ ਵਿਚ 7 ਗ੍ਰਾਮ ਹੈਰੋਇਨ ਸੀ, ਇਸ ਦੌਰਾਨ ਹੀ ਉਕਤ ਔਰਤ ਪਾਸੋਂ ਕਾਇਦੇ ਅਨੁਸਾਰ ਮਜੀਦ ਜਾਮਾ ਤਲਾਸ਼ੀ ਕਰਨ ਤੇ ਉਸ ਪਾਸੋਂ ਕੁਲ 4200/- ਰੁਪਏ ਭਾਰਤੀ ਕਰੰਸੀ ਵੀ ਬ੍ਰਾਮਦ ਹੋਈ | ਔਰਤ ਦੀ ਪਹਿਚਾਣ ਜਤਿੰਦਰ ਕੌਰ ਉੇਰਫ ਜੋਤੀ, ਵਾਸੀ ਸਠਿਆਲਾ, ਤਹਿਸੀਲ ਬਾਬਾ ਬਕਾਲਾ ਸਾਹਿਬ ਵਜੋਂ ਹੋਈ ਅਤੇ ਉਸਨੇ ਮੰਨਿਆਂ ਕਿ ਇਹ ਪੇਸੇ ਉਸ ਨੇ ਹੈਰੋਇਨ ਵੇਚਕੇ ਕਮਾਏ ਹਨ | ਦੋਸ਼ਣ ਦੇ ਬਿਆਨਾਂ 'ਤੇ ਉਸਦੇ ਸਾਥੀ ਅਰਸ਼ਦੀਪ ਸਿੰਘ ਵਾਸੀ ਸਠਿਆਲਾ ਨੂੰ ਵੀ ਦੋਸ਼ੀ ਨਾਮਜ਼ਦ ਕੀਤਾ ਗਿਆ, ਜੋ ਉਸ ਦਾ ਭਾਈਵਾਲ ਹੈ | ਦੋਸ਼ਣ ਜਤਿੰਦਰ ਕੌਰ ਖਿਲਾਫ ਮੁਕਦਮਾ ਨੰ: 108 ਜੁਰਮ 21, 27-ਏ, 29-61-85 ਅੂਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਬਿਆਸ ਵਿਖੇ ਕੇਸ ਦਰਜ ਕਰਕੇ ਦੋਸ਼ਣ ਨੂੰ ਅੱਜ ਮਾਣਯੋਗ ਐੱਸ.ਡੀ.ਜੇ.ਐੱਮ. ਬਾਬਾ ਬਕਾਲਾ ਸਾਹਿਬ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕਿ ਦੋਸ਼ੀਆਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ |

ਪਿਛਲੀ ਖ਼ਬਰ ਜਗਰਾਉਂ 'ਚ 1 ਮਈ ਦਿਵਸ ਕਾਨਫ਼ਰੰਸ ਦੀ ਸਫ਼ਲਤਾ ਸੰਬੰਧੀ ਪ੍ਰਚਾਰ ਮੁਹਿੰਮ ਤੇਜ਼ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਦੀ ਅਗਵਾਈ 'ਚ ਨਗਰ ਪੰਚਾਇਤ ਅਜਨਾਲਾ ਦੇ ਸਾਰੇ 'ਆਪ' ਉਮੀਦਵਾਰ ਸ਼ਾਨ ਨਾਲ ਜਿੱਤਣਗੇ-ਸਰਪੰਚ ਨਿਤੀਸ਼ ਸ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।