ਮਜੀਠਾ, 30 ਅਪ੍ਰੈਲ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਅੱਜ ਸਾਬਕਾ ਮੰਤਰੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਮਜੀਠਾ ਤੋਂ ਵੱਡੀ ਗਿਣਤੀ 'ਚ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਬਿਜਲੀ ਘਰ ਮਜੀਠਾ ਮੂਹਰੇ ਰੋਸ ਧਰਨਾ ਦਿੱਤਾ ਗਿਆ | ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠੀਆ ਦੇ ਸਿਆਸੀ ਸਕੱਤਰ ਮੇਜਰ ਸ਼ਿਵਚਰਨ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਖਤ ਗਰਮੀ ਦੌਰਾਨ ਪਿੰਡਾਂ ਸਮੇਤ ਸ਼ਹਿਰਾਂ ਨੂੰ ਪੂਰੀ ਬਿਜਲੀ ਨਾ ਦੇ ਕੇ ਤੰਗ ਪ੍ਰੇਸ਼ਾਨ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਨੂੰ ਬਿਜਲੀ ਪੱਖੋਂ ਸਰਪਲਸ ਸੂਬਾ ਬਣਾਇਆ ਗਿਆ ਸੀ ਵਾਧੂ ਬਿਜਲੀ ਪੈਦਾ ਕਰਕੇ ਲੋਕਾਂ ਨੂੰ ਸਹੂਲਤ ਦਿੱਾਤੀ ਗਈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਬਿਜਲੀ ਨਾ ਦੇ ਕੇ ਆਮ ਲੋਕਾਂ, ਦੁਕਾਨਦਾਰਾਂ, ਵਪਾਰਕ ਅਦਾਰਿਆਂ ਦੀ ਰੋਟੀ ਰੋਜ਼ੀ ਇਸੇ ਨਾਲ ਚਲਦੀ ਹੈ ਉਨ੍ਹਾਂ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ | ਮੇਜਰ ਸਿਵੀ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਆਪ ਸਰਕਾਰ ਨੇ ਚੋਣਾ ਵੇਲੇ 24 ਘੰਟੇ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਸੀ ਪਰ ਲੋਕ ਹੁਣ 12 ਘੰਟੇ ਹਨੇਰੇ ਵਿਚ ਬੈਠਣ ਲਈ ਮਜਬੂਰ ਹਨ, ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਬਿਜਲੀ ਦੀ ਘਾਟ ਪੂਰੀ ਕਰਕੇ ਲੋਕਾਂ ਨੂੰ ਰਾਹਤ ਦੇਵੇ |
ਇਸ ਮੌਕੇ ਪੁੱਜੇ ਅਕਾਲੀ ਆਗੂਆਂ ਅਤੇ ਵਰਕਰਾਂ ਵਿਚ ਮੇਜ਼ਰ ਸ਼ਿਵਚਰਨ ਸਿੰਘ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਜੀਤ ਸਿੰਘ ਬਰਾੜ, ਕੁਲਵਿੰਦਰ ਸਿੰਘ ਧਾਲੀਵਾਲ ਸਾਰੇ ਸਿਆਸੀ ਸਕੱਤਰ ਮਜੀਠੀਆ, ਸਰਬਜੀਤ ਸਿੰਘ ਸੁਪਾਰੀਵਿੰਡ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਲਬੀਰ ਸਿੰਘ ਚੰਦੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਕੋਟਲਾ, ਅਮਨਦੀਪ ਗਿੱਲ ਸੁਪਾਰੀਵਿੰਡ, ਤੇਜਵੀਰ ਸਿੰਘ ਸਿਆਲਕਾ, ਸਾਬਕਾ ਪ੍ਰਧਾਨ ਤਰੁਨ ਅਬਰੋਲ, ਸਲਵੰਤ ਸਿੰਘ ਸੇਠ ਪ੍ਰਧਾਨ, ਪਿ੍ੰਸ ਨਈਅਰ, ਸੁਰਿੰਦਰਪਾਲ ਸਿੰਘ ਗੋਕਲ, ਅਵਤਾਰ ਸਿੰਘ ਗਿੱਲ, ਦੁਰਗਾ ਦਾਸ, ਨਰੇਸ਼ ਕੁਮਾਰ, ਬਿੱਲਾ ਸ਼ਾਹ ਆੜਤੀਆ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਚਰਨਜੀਤ ਸਿੰਘ ਗੋਲਾ, ਜੋਬਨਪ੍ਰੀਤ ਸਿੰਘ ਗਿੱਲ, ਰਸ਼ਪਾਲ ਸਿੰਘ ਗਿੱਲ ਜਤਿੰਦਰਪਾਲ ਸਿੰਘ ਸਾਬਾ ਹਮਜਾ, ਲਵ ਪੰਚ ਸੋਹੀਆਂ ਕਲਾਂ, ਹਰਦੇਵ ਸਿੰਘ ਠੇਕੇਦਾਰ, ਹਰਕੀਰਤ ਸਿੰਘ ਸ਼ਹੀਦ, ਮੱਖਣ ਸਿੰਘ ਹਰੀਆਂ, ਤੇਜਿੰਦਰ ਸਿੰਘ ਲਾਟੀ ਨੰਬਰਰਦਾਰ, ਹਰਜੀਤ ਸਿੰਘ ਮੈਨੇਜਰ, ਪ੍ਰਭਪਾਲ ਸਿੰਘ ਝੰਡੇੇ, ਬਲਜਿੰਦਰ ਸਿੰਘ ਮੱਪੀ ਆਦਿ ਅਕਾਲੀ ਆਗੂ ਹਾਜ਼ਰ ਸਨ |
ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਿਜਲੀ ਕੱਟਾਂ ਵਿਰੁੱਧ ਬਿਜਲੀ ਘਰ ਮਜੀਠਾ ਵਿਖੇ ਅਕਾਲੀ ਵਰਕਰਾਂ ਵਲੋਂ ਰੋਸ ਧਰਨਾ
ਅਜੀਤ ਡੈਸਕ
01-05-2026