17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਦੇ ਨਤੀਜੇ ਰਹੇ ਬਿਹਤਰੀਨ

ਅਜੀਤ ਡੈਸਕ 01-05-2026
ਬਿਆਸ, 30 ਅਪ੍ਰੈਲ (ਨਰਿੰਦਰ ਸਿੰਘ)-ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਿਆਸ ਦੇ 10ਵੀਂ ਅਤੇ ਬਾਰ੍ਹਵੀਂ ਦੇ ਨਤੀਜੇ 100% ਰਹੇ | ਇਨ੍ਹਾਂ ਸ਼ਾਨਦਾਰ ਨਤੀਜਿਆਂ ਦੇ ਲਈ ਸਕੂਲ ਦੇ ਡਾਇਰੈਕਟਰ ਫਾਦਰ ਪਾਲ ਰੋਏ, ਸਿਸਟਰ ਪਿ੍ੰਸੀਪਲ ਸਿਸਟਰ ਅੰਜਲੀ ਐਮਜੇ, ਵਾਈਸ ਪਿ੍ੰਸੀਪਲ ਸਿਸਟਰ ਮੈਰੀ ਨੇ ਸਾਰੇ ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ | ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਕਾਮਰਸ ਵਿਸ਼ਿਆਂ ਵਿਚ ਪਹਿਲੇ ਸਥਾਨ ਤੇ ਤੇਜਪ੍ਰੀਤ ਕੌਰ 97%, ਦੂਸਰੇ ਸਥਾਨ ਤੇ ਜੈਦੀਪ ਸਿੰਘ 84.25% ਅਤੇ ਤੀਸਰੇ ਸਥਾਨ ਤੇ ਨਿਤਿਨ ਕੁਮਾਰ ਅਤੇ ਜੈਦੀਪ ਸਿੰਘ ਦੋਵੇਂ 82.50% ਰਹੇ | ਇਸੇ ਤਰ੍ਹਾਂ ਸਾਇੰਸ ਦੇ ਵਿਸ਼ਿਆਂ ਵਿਚ ਪਹਿਲੇ ਸਥਾਨ 'ਤੇ ਗੁਰਲੀਨ ਕੌਰ ਢਿੱਲੋਂ 94.5%, ਦੂਸਰੇ ਸਥਾਨ 'ਤੇ ਅਵਰੀਨ ਕੌਰ 90.7% ਅਤੇ ਤੀਸਰੇ ਸਥਾਨ ਤੇ ਕਨਵਪ੍ਰੀਤ ਕੌਰ 87.5% ਰਹੇ | ਇਸ ਮੌਕੇ ਫਾਦਰ ਪਾਲ ਰਾਏ ਡਾਇਰੈਕਟਰ ਨੇ ਅਤੇ ਸਿਸਟਰ ਪਿ੍ੰਸੀਪਲ ਸਿਸਟਰ ਅੰਜਲੀ ਐਮਜੇ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਹਮੇਸ਼ਾ ਤੋਂ ਹੀ ਇਮਾਨਦਾਰੀ, ਸੰਘਰਸ਼ ਅਤੇ ਮਿਹਨਤ ਨਾਲ 10ਵੀਂ ਅਤੇ 12ਵੀਂ ਦੇ ਨਤੀਜੇ 100% ਲਿਆ ਰਿਹਾ ਹੈ ਅਤੇ ਇਹ ਜਿੱਤ ਅਤੇ ਸਫਲਤਾ ਦਾ ਸਿਲਸਿਲਾ ਹਮੇਸ਼ਾ ਜਾਰੀ ਰਹੇਗਾ |
ਪਿਛਲੀ ਖ਼ਬਰ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਸਬ-ਇੰਸ: ਕੁਲਵਿੰਦਰ ਸਿੰਘ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਔਰਤ ਦੀ ਹੋਈ ਮੌਤ 'ਤੇ ਨੂੰਹ-ਪੁੱਤ ਆਏ ਸ਼ੱਕ ਦੇ ਘੇਰੇ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।