17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਔਰਤ ਦੀ ਹੋਈ ਮੌਤ 'ਤੇ ਨੂੰਹ-ਪੁੱਤ ਆਏ ਸ਼ੱਕ ਦੇ ਘੇਰੇ 'ਚ

ਅਜੀਤ ਡੈਸਕ 01-05-2026
ਟਾਹਲੀ ਸਾਹਿਬ/ਜੈਂਤੀਪੁਰ, 30 ਅਪ੍ਰੈਲ (ਵਿਨੋਦ ਭੀਲੋਵਾਲ/ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਦੇ ਪਿੰਡ ਭੀਲੋਵਾਲ ਦੀ ਔਰਤ ਗੁਰਮੀਤ ਕੌਰ 50 ਸਾਲ ਜੋ ਪਿੰਡ ਤਰਸਿੱਕਾ ਵਿਖੇ ਵਿਆਹੀ ਹੋਈ ਸੀ, ਨੂੰ ਪੁੱਤ ਤੇ ਨੂੰਹ ਵਲੋਂ ਤਸ਼ੱਦਦ ਦੇ ਕੇ ਬਾਅਦ 'ਚ ਕਰੰਟ ਲਾ ਕੇ ਹੱਤਿਆ ਕਰਨ 'ਤੇ ਸ਼ੱਕ ਦੇ ਘੇਰੇ ਵਿਚ ਆ ਗਏ ਹਨ | ਮਿ੍ਤਕ ਦੇ ਭਰਾ ਮਾਨ ਸਿੰਘ ਤੇ ਕੁਲਵਿੰਦਰ ਸਿੰਘ ਸੋਨੀ ਪੁੱਤਰ ਅਮਰੀਕ ਸਿੰਘ ਭੀਲੋਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ 6 ਅਪ੍ਰੈਲ ਨੂੰ ਸ਼ਾਮ 7 ਦੇ ਕਰੀਬ ਸਾਡੇ ਭਾਈਏ ਸੁਖਚੈਨ ਸਿੰਘ ਦਾ ਫੋਨ ਆਇਆ ਕਿ ਤੁਹਾਡੀ ਭੈਣ ਗੁਰਮੀਤ ਕੌਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ | ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਮਿ੍ਤਕ ਦੀ ਹਾਲਤ ਬਹੁਤ ਮਾੜੀ ਤੇ ਤਰਸਯੋਗ ਬਣੀ ਹੋਈ ਸੀ | ਗਲੇ ਵਿਚ ਰੱਸੀ ਦੇ ਨਿਸ਼ਾਨ, ਬਾਹਾਂ, ਸਿਰ 'ਤੇ ਸੱਟਾਂ ਦੇ ਵੱਡੇ-ਵੱਡੇ ਜਖ਼ਮ, ਮੂੰਹ ਅਤੇ ਕੰਨਾਂ ਦੇ ਵਿਚੋਂ ਦੀ ਖੂਨ ਵਗ ਰਿਹਾ ਸੀ, ਸਾਡੇ ਵਲੋਂ 112 ਨੰਬਰ 'ਤੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ 'ਤੇ ਥਾਣਾ ਤਰਸਿੱਕਾ ਦੀ ਪੁਲਿਸ ਆ ਗਈ ਤੇ ਕਹਿਣ ਲੱਗੀ ਕਿ ਪੋਸਟਮਾਸਟਮ ਕਰਵਾਉਣਾ ਹੈ, ਦਸਤਖਤ ਕਰ ਦਿਓ ਅਤੇ ਖਾਲੀ ਪੇਪਰਾਂ ਤੇ ਦਸਤਖ਼ਤ ਕਰਵਾ ਲਏ ਪਰ ਸਾਨੂੰ ਅਗਲੇ ਦਿਨ ਪਤਾ ਲੱਗਾ ਕਿ ਸਾਡੇ ਕੋਲੋਂ ਪਿੰਡ ਦੇ ਮੁਹਤਬਰਾਂ ਦੀ ਮਿਲੀ ਭੁਗਤ ਦੇ ਨਾਲ ਧੋਖੇ ਨਾਲ ਦਸਤਖਤ ਕਰਵਾ ਲਏ ਹਨ | ਜਦੋਂ ਪੋਸਟਮਾਸਟਮ ਨਹੀਂ ਹੋਣ ਦਿੱਤਾ ਅਤੇ ਧੱਕੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਨ੍ਹਾਂ ਭਣੇਵੇ ਜੁਗਰਾਜ ਸਿੰਘ ਤੇ ਉਸ ਦੀ ਘਰਵਾਲੀ ਰਾਜਬੀਰ ਕੌਰ 'ਤੇ ਦੋਸ਼ ਲਗਾਉਂਦਿਆਂ ਕਿਹਾ ਜੁਗਰਾਜ ਸਿੰਘ ਨਸ਼ਾ ਦਾ ਆਦੀ ਹੈ ਤੇ ਮਾਤਾ ਗੁਰਮੀਤ ਕੌਰ ਨਾਲ ਅਕਸਰ ਜ਼ਮੀਨ ਵੇਚਣ ਤੋਂ ਲੜਦਾ ਝਗੜਦਾ ਰਹਿੰਦਾ ਸੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ | ਜਿਸ ਦੀਆਂ ਰਿਕਾਡਿੰਗਾਂ ਵੀ ਸਾਡੇ ਕੋਲ ਮੌਜੂਦ ਹਨ ਕਿਉਂਕਿ ਮਿ੍ਤਕ ਨੇ ਕਈ ਵਾਰ ਪਿੰਡ ਦੇ ਮੁਹਤਬਰਾਂ ਕੋਲ ਵੀ ਜਾ ਕੇ ਜੁਗਰਾਜ ਸਿੰਘ ਵਲੋਂ ਦਿੱਤੀਆਂ ਜਾਂਦੀਆਂ ਧਮਕੀਆ ਬਾਰੇ ਜਾਣੂ ਕਰਵਾਇਆ ਸੀ ਪਰ ਉਸ ਦੀ ਸੁਣਵਾਈ ਨਹੀਂ ਕੀਤੀ ਅਤੇ 6 ਅਪ੍ਰੈਲ ਨੂੰ ਘਰ ਵਿਚ ਇਕੱਲੀ ਭੈਣ ਹੋਣ ਦਾ ਮੌਕਾ ਉਠਾਉਂਦਿਆਂ ਹੋਇਆਂ ਨੂੰਹ ਪੁੱਤ ਵਲੋਂ ਗਲਾ ਘੁੱਟ ਕੇ ਅਤੇ ਭਾਰੀ ਤਸ਼ੱਦਦ ਦੇ ਕੇ ਉਸ ਤੋਂ ਬਾਅਦ ਕਰੰਟ ਲਗਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਕਰੰਟ ਲੱਗਣ ਦੀ ਖੇਡ ਬਣਾ ਕੇ ਕਤਲ ਕੇਸ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਜਿਨ੍ਹਾਂ 'ਚ ਪੁਲਿਸ ਵੀ ਰਲੀ ਹੋਈ ਹੈ | ਇਸ ਮੌਕੇ ਮਿ੍ਤਕ ਗੁਰਮੀਤ ਕੌਰ ਦੀਆਂ ਦੋ ਲੜਕੀਆਂ ਸਿਮਰਜੀਤ ਕੌਰ ਤੇ ਮਨਪ੍ਰੀਤ ਕੌਰ ਨੇ ਵੀ ਆਪਣੇ ਭਰਾ ਭਰਜਾਈ 'ਤੇ ਦੋਸ਼ ਲਾਏ ਤੇ ਕਿਹਾ ਕਿ ਸਾਡੀ ਮਾਂ ਦਾ ਕਤਲ ਸਾਡੇ ਭਰਾ ਭਰਜਾਈ ਨੇ ਹੀ ਕੀਤਾ ਹੈ | ਕਿਉਂਕਿ ਉਹ ਸਾਡੇ ਹੁੰਦਿਆਂ ਵੀ ਸਾਡੀ ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਅਤੇ ਜ਼ਮੀਨ ਨਾਂਅ 'ਤੇ ਕਰਵਾਉਣ ਲਈ ਜੋਰ ਜਬਰੀ ਕਰਦੇ ਰਹਿੰਦੇ ਸਨ ਜਦੋਂ ਕਿ ਉਨ੍ਹਾਂ ਨੇ ਮੌਕਾ ਵੇਖ ਕੇ ਸਾਡੀ ਮਾਂ ਨੂੰ ਤੜਫਾ ਤੜਫਾ ਕੇ ਕਰੰਟ ਲਾ ਕੇ ਮਾਰਿਆ ਹੈ ਜਿਨ੍ਹਾਂ 'ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਜਦੋਂ ਥਾਣਾ ਤਰਸਿੱਕਾ ਦੇ ਐੱਸ.ਐੱਚ. ਓ ਮਨਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ 6 ਅਪ੍ਰੈਲ ਨੂੰ ਰਾਤ 10 ਵਜੇ ਦੇ ਕਰੀਬ ਫੋਨ ਆਇਆ ਕਿ ਪਿੰਡ ਤਰਸਿੱਕਾ ਵਿਖੇ ਇਕ ਔਰਤ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ, ਏ.ਐੱਸ.ਆਈ. ਬਲਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਪਰਿਵਾਰ ਨੂੰ ਪੋਸਟਮਾਰਟਮ ਕਰਵਾਉਣ ਲਈ ਜ਼ੋਰ ਪਾਇਆ ਗਿਆ ਸੀ ਪਰ ਪੇਕੇ ਪਰਿਵਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਜਦੋਂ ਕਿ ਸੰਸਕਾਰ ਕਰਨ ਤੋਂ ਬਾਅਦ ਆਪਣੇ ਭਣੇਵੇ ਦੇ ਖਿਲਾਫ ਰਿਪੋਰਟ ਦਰਜ ਕਰਵਾਈ ਕਿ ਉਸ ਨੇ ਸਾਡੀ ਭੈਣ ਦਾ ਕਤਲ ਕੀਤਾ ਹੈ | ਕਤਲ ਦੀ ਤਫਤੀਸ ਚੱਲ ਰਹੀ ਹੈ ਤੇ ਸੀ.ਸੀ ਟੀ.ਵੀ ਕੈਮਰੇ ਖੰਗਾਲੇ ਜਾ ਰਹੇ ਹਨ ਜੇਕਰ ਇਸ ਕੇਸ ਨਾਲ ਸਬੰਧਿਤ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ 'ਤੇ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਦੇ ਨਤੀਜੇ ਰਹੇ ਬਿਹਤਰੀਨ ਅਗਲੀ ਖ਼ਬਰ ਹਲਕਾ ਪੂਰਬੀ 'ਚ ਕਾਂਗਰਸ ਪਾਰਟੀ ਦੀ ਵਧ ਰਹੀ ਚੜ੍ਹਤ ਤੋਂ ਵਿਰੋਧੀ ਬੌਖਲਾਏ-ਡਿੰਪਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।