17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਹਲਕਾ ਪੂਰਬੀ 'ਚ ਕਾਂਗਰਸ ਪਾਰਟੀ ਦੀ ਵਧ ਰਹੀ ਚੜ੍ਹਤ ਤੋਂ ਵਿਰੋਧੀ ਬੌਖਲਾਏ-ਡਿੰਪਾ <br/>

ਅਜੀਤ ਡੈਸਕ 01-05-2026
ਜੇਠੂਵਾਲ, 30 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਾਂਗਰਸ ਪਾਰਟੀ ਨੂੰ ਹਰ ਵਿਧਾਨ ਸਭਾ ਹਲਕੇ 'ਚ ਪਿੰਡ ਪੱਧਰ 'ਤੇ ਕਾਂਗਰਸ ਨੂੰ ਮਜਬੂਤ ਕਰਨ ਲਈ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਜਿਸ ਤਹਿਤ ਹਲਕਾ ਪੂਰਬੀ 'ਚ ਵੀ ਬੂਥ ਪੱਧਰ 'ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਕਾਂਗਰਸ ਵਰਕਰ ਦਿਨ ਰਾਤ ਇੱਕ ਕਰ ਰਹੇ ਨੇ ਜਿਨ੍ਹਾਂ ਦੀ ਬਦੌਲਤ ਹਲਕਾ ਪੂਰਬੀ 'ਚ ਕਾਂਗਰਸ ਦੀ ਵੱਧ ਰਹੀ ਦਿਨ ਬ ਦਿਨ ਚੜ੍ਹਤ ਤੋਂ ਵਿਰੋਧੀ ਬੁਖਲਾਏ ਹੋਏ ਦਿਖਾਈ ਦੇ ਰਹੇ ਨੇ ਅਤੇ ਹਲਕਾ ਪੂਰਬੀ ਦੇ ਕਾਂਗਰਸੀ ਆਗੂ ਤੇ ਵਰਕਰ ਹੁਣ ਤੋਂ ਹੀ ਆਉਣ ਵਾਲੀਆਂ 2027 'ਚ ਵਿਧਾਨ ਸਭਾ ਚੋਣਾਂ ਲਈ ਕਮਰਕੱਸੇ ਕਸ ਲੈਣ ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੈਂਬਰ ਪਾਰਲੀਮੈਂਟ ਤੇ ਕਾਂਗਰਸ ਪਾਰਟੀ ਹਲਕਾ ਪੂਰਬੀ ਦੇ ਇੰਚਾਰਜ ਜਸਬੀਰ ਸਿੰਘ ਡਿੰਪਾ ਨੇ ਗੱਲਬਾਤ ਦੌਰਾਨ ਕੀਤਾ | ਡਿੰਪਾ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ 2027 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਹੋਇਆਂ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਵਰਕਰਾਂ ਦਾ ਸਹਿਯੋਗ ਲਿਆ ਜਾਵੇਗਾ |

ਪਿਛਲੀ ਖ਼ਬਰ ਔਰਤ ਦੀ ਹੋਈ ਮੌਤ 'ਤੇ ਨੂੰਹ-ਪੁੱਤ ਆਏ ਸ਼ੱਕ ਦੇ ਘੇਰੇ 'ਚ ਅਗਲੀ ਖ਼ਬਰ ਬਿਜਲੀ ਕੱਟਾਂ ਨੂੰ ਲੈ ਕੇ ਬਿਜਲੀ ਦਫਤਰ ਦੇ ਬਾਹਰ ਏ. ਆਰ. ਦੀ ਅਗਵਾਈ ਹੇਠ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।