16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸਿੱਖ ਇਤਿਹਾਸ 'ਚ ਨਿਹੰਗ ਸਿੰਘ ਜਥੇਬੰਦੀਆਂ ਦਾ ਅਹਿਮ ਯੋਗਦਾਨ : ਬਾਬਾ ਮੇਜਰ ਸਿੰਘ ਸੋਢੀ

ਅਜੀਤ ਡੈਸਕ 01-05-2026
ਬਾਬਾ ਬਕਾਲਾ ਸਾਹਿਬ, 30 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਦੀਆਂ ਪੰਥਕ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਸਿੱਖ ਇਤਿਹਾਸ ਵਿਚ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ | ਇਹ ਪ੍ਰਗਟਾਵਾ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ (1300 ਘੋੜ ਸਵਾਰ, ਮਿਸਲ ਬਾਬਾ ਬੀਰ ਸਿੰਘ-ਬਾਬਾ ਧੀਰ ਸਿੰਘ) ਨੇ ਇੱਥੇ ਉੱਘੇ ਸਮਾਜ ਸੇਵਕ ਠੇਕੇਦਾਰ ਕੁਲਵਿੰਦਰ ਸਿੰਘ ਕਾਲੀ ਦੌਲੋ ਨੰਗਲ ਵਲੋਂ ਰੱਖੇ ਗਏ ਇਕ ਸਮਾਗਮ ਦੌਰਾਨ ਕੀਤਾ | ਇਸ ਮੌਕੇ ਠੇਕੇਦਾਰ ਕੁਲਵਿੰਦਰ ਸਿੰਘ ਕਾਲੀ ਦੌਲੋ ਨੰਗਲ ਨੇ ਬਾਬਾ ਮੇਜਰ ਸਿੰਘ ਸੋਢੀ ਅਤੇ ਬਾਬਾ ਬਲਬੀਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਬਾਬਾ ਜੀ ਹਰੇਕ ਗਰੀਬ ਗੁਰਬੇ ਦੀ ਸੇਵਾ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ | ਧਾਰਮਿਕ, ਸਮਾਜਿਕ ਸੇਵਾਵਾਂ ਦੇ ਨਾਲ-ਨਾਲ ਹਰੇਕ ਦੇ ਦੁੱਖ ਸੁੱਖ ਦੇ ਭਾਈਵਾਲ ਹੋਣ ਤੋਂ ਇਲਾਵਾ ਜਿੱਥੇ ਕਿਤੇ ਵੀ ਧੱਕੇਸ਼ਾਹੀ ਜਾਂ ਜੁਲਮ ਹੁੰਦਾ ਹੈ, ਉਥੇ ਉਸ ਖ਼ਿਲਾਫ਼ ਡਟਕੇ ਪਹਿਰਾ ਦਿੰਦੇ ਹਨ | ਇਸ ਮੌਕੇ ਨੰਬਰਦਾਰ ਸਵਿੰਦਰ ਸਿੰਘ ਦੌਲੋ ਨੰਗਲ, ਡਾ: ਅਰਵਿੰਦ ਸ਼ਰਮਾ ਰਈਆ, ਰਾਜਵਿੰਦਰ ਸਿੰਘ ਗੋਲਡਨ ਬੇਦਾਦਪੁਰ, ਚਰਨ ਸਿੰਘ ਰਿਟਾ: ਇੰਸ: ਰੋਡਵੇਜ, ਰਿਟਾ: ਸੂਬੇਦਾਰ ਸਵਿੰਦਰ ਸਿੰਘ, ਬਲਵਿੰਦਰ ਸਿੰਘ ਮੋਨੂੰ, ਦਲਬੀਰ ਸਿੰਘ ਪੰਚ ਦੌਲੋ ਨੰਗਲ ਅਤੇ ਹੋਰ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਜਸਕਰਨ ਸਿੰਘ ਲੋਪੋਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਮੈਂਬਰ ਨਿਯੁਕਤ ਅਗਲੀ ਖ਼ਬਰ ਅਜਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਬਿਜਲੀ ਘਰ ਅਜਨਾਲਾ ਮੂਹਰੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।