ਚੋਗਾਵਾਂ, 30 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)- ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਢਾਂਚੇ ਨੂੰ ਹੋਰ ਮਜਬੂਤ ਕਰਨ ਦੇ ਉਦੇਸ਼ ਨਾਲ 15 ਮੈਂਬਰੀ ਕਾਰਜਕਾਰੀ ਕਮੇਟੀ ਨਿਯੁਕਤ ਕੀਤੀ ਗਈ | ਜਿਸ ਵਿਚ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਕਸਬਾ ਲੋਪੋਕੇ ਦੇ ਮਿਹਨਤੀ ਅਤੇ ਨਿਧੜਕ ਆਗੂ ਜਸਕਰਨ ਸਿੰਘ ਲੋਪੋਕੇ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮੌਕੇ ਨਵ ਨਿਯੁਕਤ ਕਾਰਜਕਾਰੀ ਮੈਂਬਰ ਜਸਕਰਨ ਸਿੰਘ ਲੋਪੋਕੇ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਐੱਮ. ਪੀ. ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਬਾਪੂ ਭਾਈ ਤਰਸੇਮ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਤੇ ਸਿਧਾਂਤਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਗੁਰਵਿੰਦਰ ਸਿੰਘ ਲੋਪੋਕੇ, ਜੁਗਰਾਜ ਸਿੰਘ ਭੰਗਵਾਂ, ਦਵਿੰਦਰ ਸਿੰਘ ਲੋਪੋਕੇ, ਬਲਜੀਤ ਸਿੰਘ, ਸੁਖਪ੍ਰੀਤ ਸਿੰਘ ਜਸਤਰਵਾਲ, ਵਿਜੇਪਾਲ ਸਿੰਘ ਮੌੜੇ, ਕਵਲਜੀਤ ਸਿੰਘ ਗੁਮਾਨਪੁਰਾ, ਜਤਿੰਦਰ ਸਿੰਘ ਲੁਹਾਰ, ਗੁਰਨਾਮ ਸਿੰਘ ਟਨਾਣਾ, ਪ੍ਰੀਤ ਸਿੰਘ ਆਦ ਵਲੋਂ ਨਵ ਨਿਯੁਕਤ ਕਾਰਜਕਾਰੀ ਮੈਂਬਰ ਜਸਕਰਨ ਸਿੰਘ ਲੋਪੋਕੇ ਨੂੰ ਸਨਮਾਨਿਤ ਕੀਤਾ ਗਿਆ |