ਜੰਡਿਆਲਾ ਗੁਰੂ, 30 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਇੰਟਰਨੈਸ਼ਨਲ ਫ਼ਤਿਹ ਅਕੈਡਮੀ ਜੰਡਿਆਲਾ ਗੁਰੂ ਨੇ ਸੈਸ਼ਨ 2025-26 ਦੇ ਆਈ ਸੀ ਐੱਸ ਈ (ਦਸਵੀਂ) ਅਤੇ ਆਈ ਐੱਸ ਸੀ (ਬਾਰ੍ਹਵੀਂ) ਬੋਰਡ ਪ੍ਰੀਖਿਆਵਾਂ 'ਚ ਸੌ ਫ਼ੀਸਦੀ ਨਤੀਜੇ ਪ੍ਰਾਪਤ ਕਰਕੇ ਆਪਣੀ ਅਕਾਦਮਿਕ ਮਹਾਨਤਾ ਨੂੰ ਹੋਰ ਉੱਚਾਈਆਂ 'ਤੇ ਪਹੁੰਚਾਇਆ ਹੈ | ਜਾਣਕਾਰੀ ਅਨੁਸਾਰ 27 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਤੇ 25 ਵਿਦਿਆਰਥੀਆਂ ਨੇ 80 % ਤੋਂ ਵੱਧ ਅੰਕ ਹਾਸਲ ਕੀਤੇ, 20 ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ | ਆਈ. ਸੀ. ਐੱਸ. ਈ. ਕਲਾਸ ਦਸਵੀਂ ਦੇ ਪ੍ਰਮੁੱਖ ਹੋਣਹਾਰ ਵਿਦਿਆਰਥੀ ਹਰ ਸੁਖਮਨਜੀਤ ਕੌਰ ਨੇ 97.33%, ਏਕਮਜੀਤ ਸਿੰਘ ਨੇ 97%, ਹਰਸਿਮਰਤ ਕੌਰ ਨੇ 96. 67%, ਮਨਦੀਪ ਸਿੰਘ ਲੁਗਾਣੀ ਨੇ 95.67%, ਇਕਨੂਰ ਸਿੰਘ 95.67%, ਹਰਸੀਰਤ ਕੌਰ 95.67%, ਨਮਨਦੀਪ ਸਿੰਘ 95.33%, ਸਰਗੁਣ ਕੌਰ 94.33%, ਅਭਿਜੋਤ ਸਿੰਘ 94%, ਖੁਸ਼ਲੀਨ ਕੌਰ 92.67% ਅੰਕ ਪ੍ਰਾਪਤ ਕੀਤੇ | ਆਈ ਐੱਸ ਸੀ ਕਲਾਸ ਬਾਹਰਵੀਂ ਵਿੱਚ ਸਵਰੀਤ ਕੌਰ ਨੇ 95 . 67% ਅੰਕ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ ਅਤੇ ਆਪਣੀ ਵਿਲੱਖਣ ਪ੍ਰਤਿਭਾ ਨਾਲ ਵਿਸ਼ੇਸ਼ ਸਥਾਨ ਹਾਸਲ ਕੀਤਾ | ਚੇਅਰਮੈਨ ਜਗਬੀਰ ਸਿੰਘ ਅਤੇ ਚੇਅਰਪਰਸਨ ਸ੍ਰੀਮਤੀ ਰਵਿੰਦਰ ਕੌਰ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਸਿਰਫ਼ ਅੰਕਾਂ ਦੀ ਸਫਲਤਾ ਨਹੀਂ, ਸਗੋਂ ਸੰਸਥਾ ਦੀ ਦੂਰਦਰਸ਼ੀ ਸੋਚ, ਉੱਚ ਸਿੱਖਿਆ ਮਿਆਰ ਅਤੇ ਸਰਵਪੱਖੀ ਵਿਕਾਸ ਪ੍ਰਤੀ ਅਟੱਲ ਵਚਨਬੱਧਤਾ ਦਾ ਜੀਵੰਤ ਪ੍ਰਤੀਕ ਹਨ | ਪਿ੍ੰਸੀਪਲ ਅਨੁਪਮ ਦੇਵਗਨ ਨੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਇਸ ਵਿਸ਼ੇਸ਼ ਉਪਲਬਧੀ ਨੂੰ ਸਾਂਝੀ ਮਿਹਨਤ, ਅਕਾਦਮਿਕ ਨਿਸ਼ਠਾ ਅਤੇ ਪ੍ਰੇਰਣਾਦਾਇਕ ਮਾਰਗਦਰਸ਼ਨ ਦਾ ਨਤੀਜਾ ਦੱਸਿਆ |