21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅਨੰਦ ਕਾਲਜ ਜੇਠੂਵਾਲ ਦੀਆਂ ਵਿਦਿਆਰਥਣਾਂ ਵਲੋਂ ਬੀ.ਐੱਸ.ਸੀ. ਨਰਸਿੰਗ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ <br/>

ਅਨੰਦ ਕਾਲਜ ਜੇਠੂਵਾਲ ਦੀਆਂ ਵਿਦਿਆਰਥਣਾਂ ਵਲੋਂ ਬੀ. ਐੱਸ. ਸੀ. ਨਰਸਿੰਗ ਦੂਜੇ ਸਮੈਸਟਰ ਦੇ ਆਏ ਨਤੀਜਿਆਂ 'ਚ ਪੁਜ਼ੀਸ਼ਨਾਂ ਹਾਸਿਲ ਕਰਨ 'ਤੇ ਸਨਮਾਨਿਤ ਕਰਦੇ ਹੋਏ ਚੇਅਰਮੈਨ ਡਾਕਟਰ ਐੱਮ. ਐੱਮ. ਆਨੰਦ, ਡਾਇਰੈਕਟਰ ਸੂਰੀਆ ਪ੍ਰਕਾਸ਼ ਅਨੰਦ, ਰੇਨੂ ਠਾਕਰ, ਪਿ੍ੰਸੀ ਪਾਲ ਰਚਨਾ ਕੁਮਾਰੀ ਤੇ ਹੋਰ | ਤਸਵੀਰ : ਮਿੱਤਰ ਪਾਲ ਸਿੰਘ ਰੰਧਾਵਾ <br/> 02-05-2026
ਜੇਠੂਵਾਲ, 1 ਮਈ (ਮਿੱਤਰਪਾਲ ਸਿੰਘ ਰੰਧਾਵਾ)-ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਲੋਂ ਬੀ. ਐੱਸ. ਸੀ. ਨਰਸਿੰਗ ਸਮੈਸਟਰ ਦੂਜੇ ਦੇ ਐਲਾਨੇ ਨਤੀਜਿਆਂ ਵਿਚ ਆਨੰਦ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੂਨੀਵਰਸਿਟੀ ਵਿਚੋਂ ਪੁਜੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਂ ਸੂਬੇ ਵਿਚ ਰੋਸ਼ਨ ਕੀਤਾ ਹੈ | ਇਨ੍ਹਾਂ ਨਤੀਜਿਆਂ 'ਚ ਕਾਲਜ ਦੀ ਵਿਦਿਆਰਥਣ ਨਿਤਿਮਾ ਨੇ (9.68) ਪਹਿਲਾ ਸਥਾਨ ਹਾਸਲ, ਪਲਕਪ੍ਰੀਤ ਕੌਰ ਨੇ (9.29) ਦੂਜਾ ਸਥਾਨ ਅਤੇ ਪਲਕਦੀਪ ਵੜੈਚ ਨੇ (8.90) ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਕਾਲਜ ਦੀਆਂ ਹੋਰ ਵੀ ਹੋਣਹਾਰ ਵਿਦਿਆਰਥਣਾਂ ਨੇ ਵੱਖ ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ ਅਤੇ ਕਾਲਜ ਦੀਆਂ ਵਿਦਿਆਰਥਣਾਂ ਨਿਤਿਮਾ ਅਤੇ ਪਲਕਪ੍ਰੀਤ ਕੌਰ ਨੇ ਯੂਨੀਵਰਸਿਟੀ ਵਿਚ ਟਾਪ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ, ਵਾਇਸ ਚੇਅਰਮੈਨ ਡਾ. ਜੇ. ਐੱਸ. ਢਿੱਲੋਂ, ਮੈਨੇਜਿੰਗ ਡਾਇਰੈਕਟਰ ਸੂਰਿਆ ਪ੍ਰਕਾਸ਼ ਆਨੰਦ, ਕੈਂਪਸ ਡਾਇਰੈਕਟਰ ਮਿਸ ਰੇਨੂ ਠਾਕੁਰ, ਪਿ੍ੰਸੀਪਲ ਰਚਨਾ ਕੁਮਾਰੀ, ਵਾਇਸ ਪਿ੍ੰਸੀਪਲ ਰਮਨਦੀਪ ਕੌਰ ਸੋਹਲ ਤੇ ਨਰਸਿੰਗ ਐਡਵਾਈਜ਼ਰ ਊਸ਼ਾ ਸਰੀਨ ਵਲੋਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਾਂਝੇ ਤੌਰ 'ਤੇ ਕਿਹਾ ਕਿ ਕਾਲਜ ਦੇ ਪਿ੍ੰਸੀਪਾਲ ਤੇ ਸਟਾਫ਼ ਵਲੋਂ ਪੂਰੀ ਲਗਨ ਤੇ ਮਿਹਨਤ ਨਾਲ ਹੀ ਵਿਦਿਆਰਥਣਾਂ ਵਲੋਂ ਯੂਨੀਵਰਸਿਟੀ ਵਿਚੋਂ ਟਾਪ ਹਾਸਲ ਕੀਤਾ ਗਿਆ ਹੈ | ਇਸ ਮੌਕੇ ਮੈਡਮ ਪ੍ਰੋਫੈਸਰ ਮਨਵਿੰਦਰ ਕੌਰ, ਸਾਕਸ਼ੀ ਸ਼ਰਮਾ, ਭਾਵਨਾ ਸ਼ਰਮਾ, ਪੂਨਮ, ਹਰਲੀਨ ਕੌਰ, ਪਿ੍ਯੰਕਾ, ਸੀਮਾ, ਪੁਨਰ, ਪਰਮੀਤ, ਰਮਨਦੀਪ ਕੌਰ, ਰਮਨ ਸੰਧੂ, ਕੋਮਲ ਢਿੱਲੋਂ, ਨਵਜੋਤ ਕੌਰ, ਸਰਨਦੀਪ ਕੌਰ, ਸਿਮਰਨ ਢਿੱਲੋਂ, ਸੁਖਸਰਨ, ਨਿਧੀ, ਰਿੱਪਨਦੀਪ ਕੌਰ, ਅੰਜਲੀ, ਪੱਲਵੀ, ਅਬਿਦਾਹ, ਸਮਰੀਨ, ਮਨਪ੍ਰੀਤ,ਜਸਲੀਨ, ਭਵਿਆ, ਆਇਮਨ, ਸਿਮਰਨਜੀਤ, ਵੰਸ਼ਿਕਾ, ਬੰਸ਼ੀਕਾ, ਬਲਜਿੰਦਰ, ਪ੍ਰਭਨੂਰ, ਰਮਨਦੀਪ ਚੌਹਾਨ ਸਮੇਤ ਹੋਰ ਸਟਾਫ਼ ਮੈਂਬਰ ਸ਼ਾਮਲ ਸਨ |

ਪਿਛਲੀ ਖ਼ਬਰ ਅਕਾਲੀ ਦਲ ਸੂਬੇ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ 'ਤੇ ਲੜ ਕੇ ਅਕਾਲੀ ਦਲ ਦੀ ਸਰਕਾਰ ਬਣਾਏਗਾ-ਰਣੀਕੇ... ਅਗਲੀ ਖ਼ਬਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' 'ਚ ਸ਼ਾਮਿਲ ਹੋਏ ਵਰਕਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।