10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪ੍ਰਧਾਨ ਮੰਤਰੀ ਮੋਦੀ ਵਲੋਂ ਅਮਰੀਕਾ ਨਾਲ ਕੀਤੇ ਕਰ-ਮੁਕਤ ਸਮਝੌਤੇ ਦੇ ਲਾਗੂ ਹੋਣ ਨਾਲ ਖੇਤੀਬਾੜੀ ਦਾ ਕਿੱਤਾ ਚੌਪਟ ਹੋ ਜਾਵੇਗਾ-ਡਾ. ਸਤਨਾਮ ਸਿੰਘ ਅਜਨਾਲਾ <br/>

ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਹੋਰ ਆਗੂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ <br/> 03-05-2026
ਅਜਨਾਲਾ, 2 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਭਾਜਪਾ ਦੀ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਅੰਦਰ ਖਾਤੇ ਲੁਕਵੇਂ ਰੂਪ ਵਿਚ ਜਿਹੜਾ ਕਰ-ਮੁਕਤ ਵਪਾਰ ਸਮਝੌਤਾ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤਾ ਗਿਆ ਹੈ, ਉਸ ਨਾਲ ਭਾਰਤ ਦੀ ਸਮੁੱਚੀ ਖੇਤੀਬਾੜੀ ਸਮੇਤ ਪਸ਼ੂ ਪਾਲਣ, ਮੱਛੀ ਪਾਲਣ, ਜੰਗਲਾਤ ਆਦਿ ਨੂੰ ਅਮਰੀਕਾ ਕੋਲ ਵੇਚ ਦਿੱਤਾ ਗਿਆ ਹੈ | ਜਿਸ ਦਾ ਸਮੁੱਚੇ ਦੇਸ਼ ਤੇ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਇਸੇ ਸੰਦਰਭ ਵਿਚ ਬਾਰਡਰ ਦੇ ਪਿੰਡਾਂ ਦੀ ਭਰਵੀਂ ਮੀਟਿੰਗ ਪਿੰਡ ਜਾਫਰਕੋਟ ਵਿਖੇ ਨੌਜਵਾਨ ਕਿਸਾਨ ਆਗੂ ਜਤਿੰਦਰ ਜਾਫਰਕੋਟ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਉਚੇਚੇ ਤੌਰ ਤੇ ਪਹੁੰਚੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹਾ ਸਮਝੌਤਾ ਲਾਗੂ ਹੋਣ ਨਾਲ ਆਉਣ ਵਾਲੇ ਸਮੇਂ 'ਚ ਖੇਤੀਬਾੜੀ ਦਾ ਕਿੱਤਾ ਚੌਪਟ ਹੋ ਜਾਵੇਗਾ ਅਤੇ ਅੰਨ ਸੰਕਟ ਦੀ ਸਮੱਸਿਆ ਦੁਬਾਰਾ ਪੈਦਾ ਹੋ ਜਾਵੇਗੀ | ਖੇਤੀ ਮਾਹਿਰ ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਸਾਡੇ ਦੇਸ਼ ਦੀ 145 ਕਰੋੜ ਆਬਾਦੀ ਸਾਰੀ ਦੁਨੀਆਂ ਦੇ ਦੇਸ਼ਾਂ ਤੋਂ ਵੱਧ ਹੈ ਜਿੱਥੇ 25 ਫ਼ੀਸਦੀ ਆਬਾਦੀ ਨੂੰ ਪਹਿਲਾਂ ਹੀ ਦੋ ਵੇਲੇ ਦੀ ਰੋਟੀ ਢਿੱਡ ਭਰ ਕੇ ਨਹੀਂ ਮਿਲ ਰਹੀ | ਅਜਿਹਾ ਇਸ ਲਈ ਹੋਇਆ ਹੈ ਕਿ ਮੋਦੀ ਅਮਰੀਕਾ ਦਾ ਦਲਾਲ ਬਣ ਗਿਆ ਹੈ, ਅੱਜ ਸਾਰੇ ਦੇਸ਼ ਨੂੰ ਇਕੱਠੇ ਹੋ ਕੇ ਫਾਸ਼ੀਵਾਦੀ, ਵੰਡਵਾਦੀ ਮੋਦੀ ਸਰਕਾਰ ਨੂੰ ਗੱਦਿਓਾ ਲਾਉਣ ਲਈ ਵੱਡਾ ਸੰਘਰਸ਼ ਆਰੰਭਿਆ ਜਾਵੇ | ਮੀਟਿੰਗ ਵਿਚ ਪੁੱਜੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਵੰਗਾਰ ਦਿੱਤੀ ਕਿ ਰੁਜ਼ਗਾਰ ਨੂੰ ਸਾਡੇ ਵਿਧਾਨ ਵਿਚ ਮੌਲਿਕ ਅਧਿਕਾਰਾਂ ਵਿਚ ਸ਼ਾਮਿਲ ਕਰਵਾਉਣ ਲਈ ਵੱਡੀ ਲਾਮਬੰਦੀ ਕੀਤੀ ਜਾਵੇ | ਖੇਤੀ ਵਿਗਿਆਨੀ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਸਾਡੇ ਦੇਸ਼ ਦੀ ਤਕਰੀਬਨ 60 ਫ਼ੀਸਦੀ ਆਬਾਦੀ ਨੌਜਵਾਨਾਂ ਦੀ ਹੈ ਇਨ੍ਹਾਂ ਨੂੰ ਇਲਾਕਾ ਪੱਧਰ ਤੇ ਰੁਜ਼ਗਾਰ ਦੇਣ ਲਈ 5 ਕਿੱਲੋਮੀਟਰ ਦੇ ਘੇਰੇ ਵਿਚ ਪਬਲਿਕ ਸੈਕਟਰ ਵਿਚ ਖੇਤੀ ਆਧਾਰਿਤ ਸਨਅਤਾਂ ਲਾਈਆਂ ਜਾਣ | ਮੀਟਿੰਗ ਵਿਚ ਇਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨਾਂ ਲਈ ਹਰ ਖੇਤ ਤੱਕ ਲੋੜੀਂਦਾ ਨਹਿਰੀ ਪਾਣੀ ਪੁੱਜਦਾ ਕਰਨ, ਹਰ ਘਰ ਵਿਚ ਸਵੱਛ ਨਹਿਰੀ ਪੀਣ ਲਈ ਪੁੱਜਦਾ ਕਰਵਾਉਣ, ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨ-ਮਜ਼ਦੂਰਾਂ ਸਿਰ ਜਿਹੜਾ ਕਰਜ਼ਾ ਚੜਿਆ ਉਸ ਨੂੰ ਰੱਦ ਕਰਵਾਉਣ ਲਈ, ਬਾਸਮਤੀ, ਸਬਜ਼ੀਆਂ, ਫਲਾਂ, ਦੁੱਧ ਤੇ ਲੱਕੜੀ ਆਦਿ 'ਤੇ ਵੀ ਡਾਕਟਰ ਸਵਾਮੀ ਨਾਥਨ ਦੇ ਫ਼ਾਰਮੂਲੇ ਅਨੁਸਾਰ ਐੱਮ.ਐੱਸ.ਪੀ. ਆਦਿ ਮੰਗਾਂ ਦੀ ਪ੍ਰਾਪਤੀ ਲਈ ਜੋ ਐੱਸ.ਕੇ.ਐਮ. ਵਲੋਂ 15 ਮਈ ਨੂੰ ਚੰਡੀਗੜ੍ਹ ਵਿਖੇ ਗਵਰਨਰ ਪੰਜਾਬ ਦੇ ਦਫ਼ਤਰ ਵੱਲ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਬਾਰਡਰ ਦੇ ਪਿੰਡਾਂ ਦੇ ਨੌਜਵਾਨ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ | ਇਸ ਮੌਕੇ ਸੀਨੀਅਰ ਕਿਸਾਨ ਆਗੂ ਰਜਿੰਦਰ ਸਿੰਘ ਭੱਲਾ ਪਿੰਡ, ਸਾਬਕਾ ਸਰਪੰਚ ਕੁਲਦੀਪ ਸਿੰਘ ਜਾਫਰਕੋਟ, ਦਿਲਬਾਗ ਸਿੰਘ, ਗੁਰਵਿੰਦਰ ਸਿੰਘ, ਰਣਜੋਧ ਸਿੰਘ, ਸਤਨਾਮ ਸਿੰਘ, ਵਿਸ਼ਵਦੀਪ ਸਿੰਘ, ਰਜਿੰਦਰ ਸਿੰਘ, ਧਰਮਿੰਦਰ ਸਿੰਘ, ਸੰਦੀਪ ਸਿੰਘ ਜਾਫਰਕੋਟ, ਦਿਲਪ੍ਰੀਤ ਸਿੰਘ, ਜਗਬੀਰ ਸਿੰਘ, ਗੁਰਦੀਪ ਸਿੰਘ, ਗੁਰਵੰਤ ਸਿੰਘ ਅਤੇ ਗੁਰਪਾਲ ਸਿੰਘ ਰਾਏਪੁਰ ਕਲਾਂ ਆਦਿ ਵਲੋਂ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ |

ਪਿਛਲੀ ਖ਼ਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਭੜਕਾਊ ਬਿਆਨ ਸਿੱਖਾਂ ਨਾਲ ਕਾਂਗਰਸ ਦੀ ਨਫ਼ਰਤ ਦਾ ਤਾਜ਼ਾ ਸਬੂਤ ਹੈ-ਰਿਆੜ ਅਗਲੀ ਖ਼ਬਰ ਸੰਤ ਬਾਬਾ ਨੱਥਾ ਸਿੰਘ ਜੀ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਇੰਟਰ ਹਾਊਸ ਭਾਸ਼ਨ ਮੁਕਾਬਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।