10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਹਲਕਾ ਬਾਬਾ ਬਕਾਲਾ ਸਾਹਿਬ ਤੋਂ 'ਟੀਮ ਡਿੰਪਾ' ਦੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਪ੍ਰਤਾਪ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ <br/>

(ਉਪਰ) ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂਆਂ (ਟੀਮ ਡਿੰਪਾ) ਵਲੋਂ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਅਤੇ (ਹੇਠਾਂ) ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਮੌਕੇ ਚੈਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਰਵਿੰਦਰ ਸਿੰਘ ਰਵੀ ਚੀਮਾਂ ਸਰਪੰਚ, ਸਾ: ਬਲਾਕ ਪ੍ਰਧਾਨ ਮਾਸਟਰ ਸੰਤੋਖ ਚੀਮਾਂ ਤੇ ਹੋਰ | ਅਜੀਤ ਤਸਵੀਰਾਂ <br/> 03-05-2026
ਬਾਬਾ ਬਕਾਲਾ ਸਾਹਿਬ, 2 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ 'ਟੀਮ ਡਿੰਪਾ' ਦੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਅਹਿਮ ਮੁਲਾਕਾਤ ਕੀਤੀ ਗਈ | ਵਫਦ ਦੀ ਅਗਵਾਈ ਕਰ ਰਹੇ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਰਵਿੰਦਰ ਸਿੰਘ ਰਵੀ ਚੀਮਾ ਸਰਪੰਚ, ਸਾ: ਬਲਾਕ ਪ੍ਰਧਾਨ ਮਾਸਟਰ ਸੰਤੋਖ ਚੀਮਾ, ਰੋਬਿਨ ਮਾਨ ਪ੍ਰਧਾਨ, ਰਾਜਿੰਦਰ ਕਾਲੀਆ ਸਾਬਕਾ ਪ੍ਰਧਾਨ, ਯੁੱਧਵੀਰ ਸਿੰਘ ਸਰਲੀ ਕੋਆਰਡੀਨੇਟਰ, ਸੁਰਜਨ ਸਿੰਘ ਸੋਨੂੰ ਤੇ ਪ੍ਰਧਾਨ ਅਰਜਨਬੀਰ ਸਿੰਘ ਸਰਪੰਚ ਸਰਾਂ ਸਮੇਤ ਸਾਰੇ ਆਗੂਆਂ ਨੇ ਮੰਗ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਕਿਸੇ ਪੜ੍ਹੇ ਲਿਖੇ, ਨੌਜਵਾਨ ਆਗੂ ਨੂੰ ਦਿੱਤੀ ਜਾਵੇ ਤਾਂ ਜੋ ਇਹ ਸੀਟ ਚੰਗੇ ਮਾਰਜਨ ਨਾਲ ਜਿੱਤੀ ਜਾ ਸਕੇ | ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਕਿ 2017 ਤੋਂ 2022 ਤੱਕ ਹਲਕੇ ਵਿਚ ਟਕਸਾਲੀ ਆਗੂਆਂ ਨੂੰ ਦਰਕਿਨਾਰ ਕਰਕੇ ਬਾਹਰਲੀਆਂ ਪਾਰਟੀਆਂ ਵਾਲਿਆਂ ਨੂੰ ਨੁਮਾਇੰਦਗੀ ਦਿੱਤੀਆਂ ਗਈਆਂ ਅਤੇ ਟਕਸਾਲੀ ਆਗੂਆਂ ਦੀ ਕੋਈ ਸੁਣਵਾਈ ਨਹੀਂ ਹੋਈ, ਜਿਸ ਨਾਲ ਹਲਕੇ ਵਿਚ ਕਾਂਗਰਸ ਵੱਡੀ ਧੜੇਬੰਦੀ ਦਾ ਸ਼ਿਕਾਰ ਹੋਈ ਹੈ | ਸਾਰੇ ਆਗੂਆਂ ਨੇ ਕਿਹਾ ਕਿ ਅਗਰ 2027 'ਚ ਟਿਕਟ 'ਡਿੰਪਾ ਧੜੇ' ਦੀ ਸਹਿਮਤੀ ਨਾਲ ਕਿਸੇ ਚੰਗੇ ਕਿਰਦਾਰ ਵਾਲੇ ਆਗੂ ਨੂੰ ਮਿਲਦੀ ਹੈ ਤਾਂ ਹੀ ਇਹ ਸੀਟ ਜਿੱਤਣੀ ਸੰਭਵ ਹੈ ਵਰਨਾ 2022 ਵਾਲਾ ਹਾਲ ਹੋਵੇਗਾ | ਵਫਦ 'ਚ ਹਰਜਿੰਦਰ ਸਿੰਘ ਰਾਮਪੁਰ ਸਰਪੰਚ, ਗੁਰਜੀਤ ਸਿੰਘ ਸਰਪੰਚ, ਸਾਹਿਬ ਸਿੰਘ ਸਰਪੰਚ, ਅਮਰੀਕ ਸਿੰਘ ਕਰਤਾਰਪੁਰ, ਲਾਡੀ ਸੱਤੋਵਾਲ, ਬਖਤਾਵਰ ਸਿੰਘ, ਜਗਤਾਰ ਬਿੱਲਾ, ਨੰਬਰਦਾਰ ਹੀਰਾ ਸਿੰਘ, ਸ਼ਮਸ਼ੇਰ ਸਿੰਘ ਸਰਪੰਚ, ਜਨਰਲ ਸੈਕਟਰੀ ਬਲਜੀਤ ਮੱਲਾ, ਕੁਲਵੰਤ ਸਿੰਘ ਏਕਗੱਡਾ, ਇੰਸ: ਬਲਰਾਜ ਸਿੰਘ, ਜੇ. ਪੀ. ਜਵੰਦਪੁਰ ਸਰਪੰਚ, ਸੁਖਮਨ ਸਿੰਘ ਸਰਪੰਚ, ਸੋਨੀ ਸਰਪੰਚ, ਤਜਿੰਦਰ ਸਿੰਘ ਸ਼ਾਹ, ਜਸਵਿੰਦਰ ਸਿੰਘ ਸ਼ਾਹ, ਬੱਬੂ ਗਿੱਲ, ਦਲਜੀਤ ਭੁੱਲਰ, ਜਗਤਾਰ ਸਿੰਘ ਖਲਚੀਆਂ ਆਦਿ ਸੀਨੀਅਰ ਕਾਂਗਰਸੀ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ 'ਚ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ <br/> ਅਗਲੀ ਖ਼ਬਰ ਸ਼ਹੀਦ ਇੰਸ: ਰਘਬੀਰ ਸਿੰਘ ਸਰਕਾਰੀ ਸ.ਸ.ਸ. ਸਠਿਆਲਾ ਵਿਖੇ ਵਿਧਾਇਕ ਦੇ ਭਰਾਤਾ ਹਰਜਿੰਦਰ ਸਿੰਘ ਵਲੋਂ ਫਿਜ਼ਿਕਸ ਤੇ ਕੰਪਿਊਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।