11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਹਾਰਾਜਾ ਸਪੋਰਟਸ ਅਕੈਡਮੀ ਦਾ ਓਲੰਪੀਅਨ ਸ਼ਮਸ਼ੇਰ ਸਿੰਘ ਅਟਾਰੀ ਵਲੋਂ ਉਦਘਾਟਨ <br/>

ਖੇਡ ਅਕੈਡਮੀ ਦਾ ਗੁਬਾਰੇ ਛੱਡ ਕੇ ਸ਼ੁੱਭ ਆਰੰਭ ਕਰਦੇ ਹੋਏ ਓਲੰਪੀਅਨ ਸ਼ਮਸ਼ੇਰ ਸਿੰਘ ਅਟਾਰੀ ਨਾਲ ਪਰਜਿੰਦਰ ਸਿੰਘ ਸੰਧੂ ਤੇ ਹੋਰ ਮਹਿਮਾਨ | ਤਸਵੀਰ : ਗੁਰਦੀਪ ਸਿੰਘ ਅਟਾਰੀ <br/> 03-05-2026
ਅਟਾਰੀ, 2 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਮਹਾਰਾਜਾ ਪਬਲਿਕ ਸਕੂਲ ਐਜੂਕੇਸ਼ਨਲ ਸੁਸਾਇਟੀ ਰਜਿਸਟਰਡ ਲੱਧੇਵਾਲ ਅੰਮਿ੍ਤਸਰ ਵਲੋਂ ਬਾਰਡਰ ਬੈਲਟ ਅਟਾਰੀ ਸਰਹੱਦੀ ਪੱਟੀ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਇਲਾਕੇ ਦੀ ਪਹਿਲੀ ਨਿਵੇਕਲੀ ਮਹਾਰਾਜਾ ਸਪੋਰਟਸ ਅਕੈਡਮੀ ਲੱਧੇਵਾਲ ਅੰਮਿ੍ਤਸਰ ਦਾ ਸ਼ੁਭ ਮਹੂਰਤ ਓਲੰਪੀਅਨ ਸ਼ਮਸ਼ੇਰ ਸਿੰਘ ਅਰਜੁਨ ਅਵਾਰਡੀ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਚੇਅਰਮੈਨ ਪਰਜਿੰਦਰ ਸਿੰਘ ਸੰਧੂ, ਵਾਈਸ ਚੇਅਰਮੈਨ ਅਵੀਤਾਜ ਸਿੰਘ ਸੰਧੂ, ਡਾਇਰੈਕਟਰ ਸਪੋਰਟਸ ਨਵਸੁਮੀਤ ਸਿੰਘ ਸੰਧੂ ਤੇ ਪਿ੍ੰਸੀਪਲ ਬਲਜੀਤ ਕੌਰ ਸੰਧੂ ਨੂੰ ਵਧਾਈ ਦਿੰਦਿਆਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਆਪ ਅਕੈਡਮੀ ਦੀਆਂ ਗਰਾਊਾਡਾਂ ਵਿਚ ਲੈ ਕੇ ਆਉ ਤਾਂ ਜੋ ਬੱਚਿਆਂ ਦਾ ਖੇਡਾਂ ਪ੍ਰਤੀ ਉਤਸ਼ਾਹ ਵਧੇ | ਉਨ੍ਹਾਂ ਨੇ ਅੱਗੇ ਕਿਹਾ ਕਿ ਖੇਡਾਂ ਜੀਵਨ ਜਾਂਚ ਸਿਖਾਉਂਦੀਆਂ ਹਨ ਅਤੇ ਡਿੱਗ ਕੇ ਉੱਠਣਾ ਤੇ ਉੱਠ ਕੇ ਦੌੜਨਾ ਸਮਝਾਉਂਦੀਆਂ ਹਨ | ਇਸ ਮੌਕੇ ਮਹਾਰਾਜਾ ਸਪੋਰਟਸ ਅਕੈਡਮੀ ਲੱਧੇਵਾਲ ਦੇ ਚੇਅਰਮੈਨ ਪਰਜਿੰਦਰ ਸਿੰਘ ਸੰਧੂ ਨੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਆਉ ਬੱਚਿਆਂ ਨੂੰ ਮੋਬਾਈਲ ਗੇਮਾਂ ਵਿਚੋਂ ਨਿਕਾਲ ਕੇ ਖੇਡ ਮੈਦਾਨ ਦੀਆਂ ਗੇਮਾਂ ਹਾਕੀ, ਫੁੱਟਬਾਲ, ਕ੍ਰਿਕਟ ਆਦਿ ਗੇਮਾਂ ਨਾਲ ਜੋੜੀਏ ਅਤੇ ਆਪਣੇ ਬੱਚਿਆਂ ਨੂੰ ਨਰੋਈ ਸਿਹਤ ਤੇ ਪ੍ਰਫੁੱਲਤ ਮਾਨਸਿਕਤਾ ਵਾਲੇ ਬੱਚੇ ਬਣਾਈਏ | ਇਸ ਮੌਕੇ ਚੇਅਰਮੈਨ ਪਰਜਿੰਦਰ ਸਿੰਘ ਸੰਧੂ ਵਾਈਸ ਚੇਅਰਮੈਨ ਅਵੀਤਾਜ ਸਿੰਘ ਸੰਧੂ, ਡਾਇਰੈਕਟਰ ਸਪੋਰਟਸ ਨਵਸੁਮੀਤ ਸਿੰਘ ਸੰਧੂ, ਬਾਬਾ ਰਾਮ ਸਿੰਘ ਭਕਨਾ, ਕਸ਼ਮੀਰ ਸਿੰਘ ਭਕਨਾ, ਸਰਪੰਚ ਗੁਰਚਰਨ ਸਿੰਘ ਮੁਹਾਵਾ, ਸਰਪੰਚ ਸਿਮਰਨ ਸਿੰਘ ਜਠੌਲ, ਸਰਪੰਚ ਅਮੋਲਕ ਸਿੰਘ ਗੱਲੁੂਵਾਲ, ਸਰਪੰਚ ਦਲਬੀਰ ਸਿੰਘ ਭਕਨਾ, ਸੁਬੇਗ ਸਿੰਘ ਨੱਥੂਪੁਰਾ, ਲਾਟੀ ਸ਼ਾਹ ਭਕਨਾ, ਵਿਸ਼ਾਲ ਭਕਨਾ, ਸੋਮਰਾਜ ਸਿੰਘ, ਹਰਸਿਮਰਨ ਸਿੰਘ ਚੀਮਾ, ਅਸ਼ੀਸ਼ ਪਾਂਡੇ, ਅਰਸ਼ਦੀਪ ਸਿੰਘ, ਲਵਤਾਰ ਸਿੰਘ, ਅੰਮਿਝਤਪਾਲ ਸਿੰਘ ਵਾਲੀਬਾਲ, ਵਿਜੈ ਅਗਰਵਾਲ ਅਤੇ ਵੱਖ-ਵੱਖ ਖੇਡਾਂ ਦੇ ਕੋਚ ਮੌਜੂਦ ਸਨ |

ਪਿਛਲੀ ਖ਼ਬਰ ਛੱਪੜ ਦੀ ਜ਼ਮੀਨ ਉੱਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਭਾਰੀ ਪੁਲਿਸ ਫੋਰਸ ਨਾਲ ਵੱਖ-ਵੱਖ ਮਹਿਕਮੇਂ ਪਹੁੰਚੇ <br... ਅਗਲੀ ਖ਼ਬਰ ਗੁਰਦੁਆਰਾ ਤਪ ਅਸਥਾਨ ਵਿਖੇ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।