11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਿੱਖ ਹਿਤਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮਜ਼ਬੂਤ ਕਰਨਾ ਸਮੇਂ ਦੀ ਮੰਗ-ਭਾਈ ਤਾਲਬਪੁਰਾ

ਅਜੀਤ ਡੈਸਕ 03-05-2026
ਗੱਗੋਮਾਹਲ, 2 ਮਈ (ਬਲਵਿੰਦਰ ਸਿੰਘ ਸੰਧੂ)-ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਅਜਨਾਲਾ ਤੋਂ ਸੇਵਾਦਾਰ ਭਾਈ ਸੁਰਿੰਦਰਪਾਲ ਸਿੰਘ ਤਾਲਬਪੁਰਾ ਦੀ ਅਗਵਾਈ ਹੇਠ ਪਾਰਟੀ ਨੂੰ ਮਜਬੂਤ ਕਰਨ ਲਈ ਪਿੰਡ ਪੱਧਰ 'ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਇਸੇ ਦੌਰਾਨ ਅੱਜ ਭਾਈ ਸੁਰਿੰਦਰਪਾਲ ਤਾਲਬਪੁਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ 29 ਅਪ੍ਰੈਲ 1986 ਦੇ ਸਰਬੱਤ ਖਾਲਸਾ ਦੌਰਾਨ ਇਕੱਤਰਤਾ ਕਰਨਾ ਖਾਲਿਸਤਾਨ ਅੰਦੋਲਨ ਲਈ ਰਾਜਨੀਤਿਕ ਤੇ ਧਾਰਮਿਕ ਦਿਸ਼ਾ ਤਹਿ ਕਰਨ ਸਮੇਤ ਸਿੱਖ ਮਸਲਿਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਠਾਉਣਾ ਸੀ | ਪੰਜਾਬ ਦੇ ਕਈ ਧਾਰਮਿਕ ਤੇ ਰਾਜਨੀਤਿਕ ਗਰੁੱਪਾਂ ਵਲੋਂ ਸਿੱਖ ਹੱਕਾਂ ਤੇ ਖਾਲਿਸਤਾਨ ਦੀ ਮੰਗ ਨੂੰ ਹੋਰ ਉੱਚੀ ਆਵਾਜ਼ ਵਿਚ ਉਠਾਉਣਾ ਸ਼ੁਰੂ ਕੀਤਾ | ਮੌਜੂਦਾ ਸਮੇਂ ਅੰਦਰ ਸਿੱਖ ਹਿੱਤਾਂ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਸਾਂਸਦ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਹੀ ਸੁਚੱਜੇੇ ਢੰਗ ਨਾਲ ਅਵਾਜ਼ ਉਠਾ ਸਕਦੇ ਹਨ | ਪੰਜਾਬ ਦੇ ਲੋਕ ਕਾਂਗਰਸ, ਆਪ ਤੇ ਅਕਾਲੀ ਦਲ ਤੋਂ ਤੰਗ ਆ ਚੁੱਕੇ ਹਨ | ਜਿਸ ਕਰਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਰਕਰ ਬੂਥ ਪੱਧਰ ਤੱਕ ਇਨ੍ਹਾਂ ਪਾਰਟੀਆਂ ਨੂੰ ਭਾਂਜ ਦੇਣ ਲਈ ਚਾਰਾਜੋਈ ਕਰ ਰਹੇ ਹਨ |
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸੁਸਾਇਟੀ ਵਲੋ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਅਰਜਨ ਮਾਂਗਾ ਵਿਖੇ ਕਮਰਿਆਂ ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।