25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਤੇ ਸੰਦਲੀ ਰੂਹਾ ਮੰਚ ਵਲੋਂ ਸਨਮਾਨ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 11-05-2026

ਅੰਮਿ੍ਤਸਰ, 10 ਮਈ (ਹਰਮਿੰਦਰ ਸਿੰਘ)¸ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਅਤੇ ਸੰਦਲੀ ਰੂਹਾਂ ਮੰਚ ਵਲੋਂ ਮਾਂ ਦਿਵਸ ਦੇ ਸੰਬੰਧ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ 'ਚ ਸਰਦਾਰਨੀ ਜਗੀਰ ਕੌਰ ਬੋਪਾਰਾਏ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ 'ਚ ਕਈ ਨਾਮੀ ਕਵੀਆਂ ਵਲੋਂ ਆਪਣੀਆਂ ਕਵਿਤਾਵਾਂ ਰਾਹੀਂ ਸਮਾਗਮ 'ਚ ਖੂਬ ਰੰਗ ਬੰਨਿ੍ਹਆ | ਇਸ ਦੌਰਾਨ ਮੁੱਖ ਮਹਿਮਾਨ ਜਗੀਰ ਕੌਰ ਬੋਪਾਰਾਏ ਨੇ ਸੰਬੋਧਨ ਕਰਦੇ ਹੋਏ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਅਤੇ ਸੰਦਲੀ ਰੂਹਾ ਮੰਚ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਦੌਰਾਨ ਉਨ੍ਹਾਂ ਮਾਂ ਦਿਵਸ 'ਤੇ ਸਾਰਿਆ ਨੂੰ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਰੱਬ ਦਾ ਜੇਕਰ ਦੂਸਰਾ ਨਾਂਅ ਹੈ ਉਹ 'ਮਾਂ' | ਜੋ ਬੱਚੇ ਨੂੰ ਸੰਸਾਰ 'ਚ ਲੈ ਕੇ ਆਉਂਦੀ ਹੈ ਅਤੇ ਲੱਖ ਮੁਸ਼ਕਿਲਾਂ ਨੂੰ ਝੱਲਦੀ ਹੋਈ ਉਸ ਦਾ ਪਾਲਣ ਪੋਸ਼ਨ ਕਰਦੀ ਹੈ | ਉਨ੍ਹਾਂ ਕਿਹਾ ਕਿ ਮਾਂ ਦਾ ਸਤਿਕਾਰ ਰੱਬ ਦਾ ਸਤਿਕਾਰ ਹੈ | ਇਸ ਮੌਕੇ ਨਿਰਮਲ ਕੌਰ ਕੋਟਲਾ, ਬਲਵਿੰਦਰ ਕੌਰ ਪੰਧੇਰ, ਜਸਬੀਰ ਕੌਰ ਜੱਸ, ਨਵਜੋਤ ਕੌਰ ਬਾਜਵਾ, ਭੂਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਅਤਰ ਸਿੰਘ ਤਰਸਿੱਕਾ, ਸਤਬੀਰ ਸਿੰਘ, ਕੁਲਦੀਪ ਸਿੰਘ ਦਰਾਜਕੇ, ਦਲਜੀਤ ਸਿੰਘ ਟਰੈਫਿਕ ਇੰਚਾਰਜ਼, ਔਜਲਾ ਬ੍ਰਦਰਜ਼, ਬੀਬੀ ਪਰਮਜੀਤ ਕੌਰ, ਨੀਲਮ ਭਗਤ, ਰਿਤੂ ਵਰਮਾ, ਨਵਜੋਤ ਕੌਰ ਭੁੱਲਰ, ਗੁਰਪ੍ਰੀਤ ਸਿੰਘ ਪ੍ਰੀਤ, ਗੁਰਸੇਵਕ ਸਿੰਘ, ਤਰੁਣ ਕੁਮਾਰ, ਗੁਰਦੀਪ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪੁਲਿਸ ਤੇ ਐਕਸਾਈਜ਼ ਵਿਭਾਗ ਦਾ ਸਾਂਝਾ ਆਪ੍ਰੇਸ਼ਨ <br/> ਅਗਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਨੇ ਹਲਕੇ ਦੇ ਵਰਕਰਾਂ ਸਮੇਤ ਪ੍ਰਤਾਪ ਸਿੰਘ ਬਾਜਵਾ ਨਾਲ ਕੀਤੀ ਅਹਿਮ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।