25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬੰਦ ਪਏ ਅਧੂਰੇ ਘਰ ਤੇ ਵੀਰਾਨ ਥਾਵਾਂ ਬਣ ਰਹੀਆਂ ਨੇ ਨਸ਼ਿਆਂ ਦੇ ਅੱਡੇ <br/>

ਅਜੀਤ ਡੈਸਕ 11-05-2026
ਬਿਆਸ, 10 ਮਈ (ਨਰਿੰਦਰ ਸਿੰਘ)-ਨਸ਼ਿਆਂ ਦੇ ਅੱਡੇ ਬਣ ਰਹੀਆਂ ਨੇ ਵੀਰਾਨ ਅਤੇ ਲੰਬੇ ਸਮੇਂ ਤੋਂ ਬੰਦ ਪਈਆਂ ਅਧੂਰੀਆਂ ਥਾਵਾਂ | ਕੁਝ ਐਸੀਆਂ ਤਸਵੀਰਾਂ 'ਅਜੀਤ' ਦੇ ਕੈਮਰੇ ਨੇ ਕੈਦ ਕੀਤੀਆਂ, ਜੋ ਕਿ ਅਸਲ ਵਿਚ ਹੀ ਨੌਜਵਾਨਾਂ ਦੇ ਨਸ਼ਿਆਂ ਦੇ ਅੱਡੇ ਬਣ ਚੁੱਕੇ ਹਨ | ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਜਾਂ ਅਣਦੇਖਾ ਕਰਨਾ ਬਹੁਤ ਵੱਡੀ ਸਮੱਸਿਆ ਬਣਦੇ ਜਾ ਰਹੇ ਨੇ ਇਹ ਬੰਦ ਪਏ ਜਾਂ ਅੱਧ ਬਣੇ ਮਕਾਨ ਅਤੇ ਵੀਰਾਨ ਥਾਵਾਂ | ਪਿੰਡਾਂ ਦੀਆਂ ਗਲੀਆਂ ਅਤੇ ਸੜਕਾਂ ਕਿਨਾਰੇ ਬਹੁਤ ਸਾਰੇ ਅਜਿਹੇ ਘਰ ਵੀ ਨਜ਼ਰ ਆ ਰਹੇ ਹਨ, ਜੋ ਕਿ ਨੌਜਵਾਨ ਪੀੜੀ ਇਨ੍ਹਾਂ ਥਾਵਾਂ ਦਾ ਦੁਰਉਪਯੋਗ ਕਰ ਰਹੇ ਹਨ | ਨਸ਼ਿਆਂ ਦੀ ਲੱਤ 'ਚ ਰਹਿ ਕੇ ਬੇਰੋਜ਼ਗਾਰ ਨੌਜਵਾਨ ਪੀੜੀ ਨਸ਼ਿਆਂ ਦੇ ਵਪਾਰੀ ਵੀ ਬਣ ਰਹੇ ਹਨ | ਦਿਨ ਦਿਹਾੜੇ ਲੋਕਾਂ ਨਾਲ ਲੁੱਟਾਂ ਖੋਹਾਂ ਦਾ ਕਾਰਨ ਵੀ ਬਣਦੇ ਹਨ, ਇਹ ਵੀਰਾਨ ਥਾਂਵਾਂ ਜਿੱਥੇ ਨੌਜਵਾਨ ਨਸ਼ੇ ਕਰਨ ਉਪਰੰਤ ਕਿਸੇ ਵੀ ਆਉਂਦੇ ਜਾਂਦੇ ਰਾਹੀਆਂ ਨੂੰ ਰੋਕ ਕੇ ਲ਼ੁੱਟ-ਖਸੁੱਟ ਕਰਦੇ ਹਨ ਅਤੇ ਫਿਰ ਕਈ ਵਾਰ ਹਥਿਆਰਾਂ ਦੀ ਨੋਕ 'ਤੇ ਜਾਨੀ ਨੁਕਸਾਨ ਵੀ ਪਹੁੰਚਾ ਦਿੰਦੇ ਹਨ | ਪ੍ਰਸ਼ਾਸਨ ਨੂੰ ਖਾਸ ਧਿਆਨ ਕਰਕੇ ਇਨ੍ਹਾਂ ਥਾਵਾਂ ਨੂੰ ਪਿੰਡਾਂ, ਕਸਬਿਆਂ 'ਚੋਂ ਮੁਹਤਬਰਾਂ ਨਾਲ ਮੀਟਿੰਗਾਂ ਕਰਕੇ ਇਸ ਸਮੱਸਿਆ ਦਾ ਤੁਰੰਤ ਹੱਲ ਕਰਨਾ ਅਤਿ ਜਰੂਰੀ ਹੈ ਤਾਂ ਜੋ ਨਸ਼ਿਆਂ ਦੀ ਦਲਦਲ 'ਚੋਂ ਨੌਜਵਾਨਾਂ ਨੂੰ ਪਰ੍ਹੇ ਕੀਤਾ ਜਾਵੇ ਅਤੇ ਇਨਸਾਨੀ ਕੀਮਤੀ ਜਾਨਾਂ ਨੂੰ ਬਚਾਇਆ ਜਾਵੇ | ਇਸ ਨਾਲ ਸਰਕਾਰ ਦੀ ਚਲ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਨੂੰ ਹੋਰ ਮਜਬੂਤੀ ਮਿਲੇਗੀ |

ਪਿਛਲੀ ਖ਼ਬਰ ਬੱਚਿਆਂ ਵਿਚ ਅਲਰਜੀ ਵੱਡਿਆਂ ਨਾਲੋਂ ਜਿਆਦਾ ਹੁੰਦੀ ਹੈ-ਡਾ. ਸੁਪਿ੍ਯਾ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਸੈਂਸਰਾ ਵਿਖੇ ਮਾਂ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।