20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਜੂਨ '84 ਦੇ ਸ਼ਹੀਦ ਸਿੰਘਾਂ ਦੀ ਯਾਦ 'ਚ ਦਮਦਮੀ ਟਕਸਾਲ ਵਲੋਂ ਖਲਹਿਰਾ ਵਿਖੇ ਸ਼ਹੀਦੀ ਸਮਾਗਮ ਅੱਜ-ਜਸਮੇਰ ਸਿੰਘ

ਅਜੀਤ ਡੈਸਕ 13-05-2026
ਨਵਾਂ ਪਿੰਡ, 12 ਮਈ (ਜਸਪਾਲ ਸਿੰਘ)-ਦਮਦਮੀ ਟਕਸਾਲ, ਮਹਿਤਾ ਵਲੋਂ 21ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਾ ਤੇ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ, ਸਿੰਘਣੀਆਂ ਦੀ ਯਾਦ 'ਚ ਪਿੰਡ ਖਲਹਿਰਾ ਵਿਖੇ ਪਹਿਲਾ ਸ਼ਹੀਦੀ ਸਮਾਗਮ ਅੱਜ ਕਰਵਾਇਆ ਜਾਵੇਗਾ | ਵਰਨਣ ਯੋਗ ਹੈ ਕਿ 90 ਦੇ ਦਹਾਕੇ ਦੌਰਾਨ ਖਾਲਿਸਤਾਨ ਲਿਬ੍ਰੇਸ਼ਨ ਫੋਰਸ ਦੇ ਲੈਫ਼ਟੀਨੇਟ ਜਨਰਲ ਪਲਵਿੰਦਰ ਸਿੰਘ ਸੋਨਾ ਖਲਹਿਰਾ ਇਸੇ ਪਿੰਡ ਦੇ ਵਸਨੀਕ ਹੋਏ ਹਨ | ਸਮਾਗਮ ਸੰਬੰਧੀ ਵਧੇਰੇ ਜਾਣਕਾਰੀ ਦੇਂਦਿਆਂ ਜਸਮੇਰ ਸਿੰਘ ਸਾਬਕਾ ਸਰਪੰਚ ਖਲਹਿਰਾ ਨੇ ਦੱਸਿਆ ਕਿ ਇਹ ਸ਼ਹੀਦੀ ਸਮਾਗਮ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ, ਜਿਸ 'ਚ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਮੁੱਖੀ ਦਮਦਮੀ ਟਕਸਾਲ ਮਹਿਤਾ ਤੇ ਪ੍ਰਧਾਨ ਸੰਤ ਸਮਾਜ ਅਤੇ ਹੋਰ ਸੰਤ ਮਹਾਂਪੁਰਸ਼ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣਗੇ | ਉਨ•ਾਂ ਦੱਸਿਆ ਕਿ ਇਸ ਦੌਰਾਨ ਅਕਾਲ ਪੁਰਖ ਕੀ ਫੌਜ ਸੰਸਥਾ ਵਲੋਂ ਖ਼ੂਨਦਾਨ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਜਾਵੇਗਾ |

ਪਿਛਲੀ ਖ਼ਬਰ ਨਸ਼ਾ ਤਸਕਰਾਂ ਦੀ ਅਣ-ਅਧਿਕਾਰਤ ਇਮਾਰਤ 'ਤੇ ਚੱਲਿਆ ਸਰਕਾਰੀ ਪੰਜਾ, ਨਗਰ ਨਿਗਮ ਤੇ ਪੁਲਿਸ-ਪ੍ਰਸ਼ਾਸਨ ਵਲੋਂ ਸਖ਼ਤ ਕਾਰਵਾਈ... ਅਗਲੀ ਖ਼ਬਰ ਲੋਪੋਕੇ-ਕਰਨੌਲੀਆਂ 'ਚ ਐਕਸਾਈਜ਼ ਤੇ ਪੁਲਿਸ ਵਿਭਾਗ ਦਾ ਵੱਡਾ ਐਕਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।