20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨਸ਼ਾ ਤਸਕਰਾਂ ਦੀ ਅਣ-ਅਧਿਕਾਰਤ ਇਮਾਰਤ 'ਤੇ ਚੱਲਿਆ ਸਰਕਾਰੀ ਪੰਜਾ, ਨਗਰ ਨਿਗਮ ਤੇ ਪੁਲਿਸ-ਪ੍ਰਸ਼ਾਸਨ ਵਲੋਂ ਸਖ਼ਤ ਕਾਰਵਾਈ <br/>

ਅਜੀਤ ਡੈਸਕ 13-05-2026

ਮਜੀਠਾ, 12 ਮਈ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਖਾਸਾ ਪੱਤੀ ਮਜੀਠਾ ਵਿਖੇ ਨਗਰ ਕੌਂਸਲ ਮਜੀਠਾ ਵਲੋਂ ਡਿਊਟੀ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਤੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਸਰਕਾਰੀ ਪੰਜੇ (ਬੁਲਡੋਜ਼ਰ) ਨਾਲ ਇਕ ਦੋ ਮੰਜ਼ਿਲਾ ਬਿਲਡਿੰਗ ਨੂੰ ਢਾਹਿਆ ਗਿਆ, ਜਿੱਥੇ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸੁਹੇਲ ਮੀਤ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਐੱਸ.ਐੱਸ.ਪੀ. ਸੁਹੇਲ ਮੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਨਗਰ ਕੌਂਸਲ ਮਜੀਠਾ ਤੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਇਸ ਡਿਮੋਲੇਸ਼ਨ ਲਈ ਪਹੁੰਚੀ ਸੀ | ਏ.ਡੀ.ਸੀ. ਦਫ਼ਤਰ ਤੋਂ ਪੁਲਿਸ ਮੁਹੱਈਆ ਕਰਵਾਉਣ ਦੀ ਮੰਗ ਤੋਂ ਬਾਅਦ ਅੱਜ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ | ਐੱਸ.ਐੱਸ.ਪੀ. ਨੇ ਇਸ ਪ੍ਰਾਪਰਟੀ ਦੇ ਮਾਲਕਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਸੁਨੀਲ ਤੇ ਕਰਨ ਉਰਫ ਕੱਨੂ ਦੋਵੇਂ ਪੁੱਤਰ ਸੁੱਚਾ ਸਿੰਘ ਦੋ ਭਰਾ ਰਹਿੰਦੇ ਸਨ | ਸੁਨੀਲ ਉੱਤੇ ਹਰਿਆਣਾ ਵਿਚ ਯੂ.ਏ.ਪੀ.ਏ. ਐਕਟ ਤਹਿਤ ਮਾਮਲਾ ਦਰਜ ਹੈ ਅਤੇ ਉਹ ਇਸ ਵੇਲੇ ਹਰਿਆਣਾ ਦੀ ਜੇਲ੍ਹ ਵਿਚ ਬੰਦ ਹੈ | ਇਸ ਦੇ ਨਾਲ ਹੀ ਉਸ ਦੇ ਭਰਾ ਕਰਨ ਉਰਫ ਕੱਨੂ ਉੱਤੇ ਵੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਪੰਜ ਵੱਖ-ਵੱਖ ਮੁਕੱਦਮੇ ਦਰਜ ਹਨ | ਜ਼ਿਕਰਯੋਗ ਹੈ ਕਿ ਕਰਨ ਦੀ ਇਸ ਸਮੇਂ ਮੌਤ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਸ਼ਿਆਂ ਵਿਰੋਧੀ ਚੱਲ ਰਹੀ ਮੁਹਿੰਮ ਦੀ ਇਹ ਕੜੀ ਵੀ ਹੈ ਅਤੇ ਅਜਿਹੀਆਂ ਕਾਰਵਾਈਆਂ ਨੂੰ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਡੀ. ਐੱਸ. ਪੀ. ਇੰਦਰਜੀਤ ਸਿੰਘ, ਡੀ. ਐੱਸ. ਪੀ. ਮਜੀਠਾ ਕਮਲਮੀਤ ਸਿੰਘ, ਐੱਸ.ਐੱਚ.ਓ. ਕਰਮਪਾਲ ਸਿੰਘ ਰੰਧਾਵਾ, ਸਬ ਇੰਸਪੈਕਟਰ ਹਰਪ੍ਰੀਤ ਕੌਰ, ਏ.ਐੱਸ.ਆਈ. ਹਰਜਿੰਦਰ ਸਿੰਘ, ਏ.ਐੱਸ.ਆਈ. ਮੇਜਰ ਸਿੰਘ, ਏ.ਐੱਸ.ਆਈ. ਅਵਤਾਰ ਸਿੰਘ, ਡੀ.ਐੱਸ.ਪੀ. ਰਾਜ ਕੁਮਾਰ, ਡਿਊਟੀ ਮੈਜਿਸਟਰੇਟ ਗੁਰਪ੍ਰੀਤ ਸਿੰਘ, ਐੱਸ.ਡੀ.ਓ. ਸਥਾਨਕ ਸਰਕਾਰਾਂ ਗਗਨਦੀਪ ਸਿੰਘ, ਸੁਪਰਡੈਂਟ ਨਗਰ ਕੌਂਸਲ ਰਜੇਸ਼ ਕੁਮਾਰ, ਨਵਜੀਤ ਸਿੰਘ ਸਮੇਤ ਬਹੁਤ ਸਾਰੇ ਪੁਲਿਸ ਮੁਲਾਜਮ ਤੇ ਨਗਰ ਕੌਂਸਲ ਮਜੀਠਾ ਦੇ ਕਰਮਚਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਐਡ. ਸੁਨੀਲਪਾਲ ਸਿੰਘ ਦੁਆਰਾ ਨਿੱਜੀ ਖਰਚੇ ਨਾਲ ਬਣਾਈ ਗਲੀ ਦਾ ਉਦਘਾਟਨ <br/> ਅਗਲੀ ਖ਼ਬਰ ਜੂਨ '84 ਦੇ ਸ਼ਹੀਦ ਸਿੰਘਾਂ ਦੀ ਯਾਦ 'ਚ ਦਮਦਮੀ ਟਕਸਾਲ ਵਲੋਂ ਖਲਹਿਰਾ ਵਿਖੇ ਸ਼ਹੀਦੀ ਸਮਾਗਮ ਅੱਜ-ਜਸਮੇਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।