29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰਈਆ ਨਗਰ ਪੰਚਾਇਤ ਚੋਣਾਂ ਲਈ ਭਾਜਪਾ ਨੇ ਆਪਣੇ ਉਮੀਦਵਾਰਾਂ ਐਲਾਨੇ <br/>

ਅਜੀਤ ਡੈਸਕ 16-05-2026
ਰਈਆ, 15 ਮਈ (ਸ਼ਰਨਬੀਰ ਸਿੰਘ ਕੰਗ)-ਅੱਜ ਰਈਆ ਵਿਖੇ ਭਾਜਪਾ ਦੇ ਦਫਤਰ ਅੰਮਿ੍ਤਸਰ ਦੇਹਾਤੀ ਦੇ ਜਨਰਲ ਸੈਕਟਰੀ ਰਜੇਸ਼ ਟਾਂਗਰੀ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਜਾਬ ਭਾਜਪਾ ਜਨਰਲ ਸੈਕਟਰੀ ਜਗਮੋਹਨ ਸਿੰਘ ਰਾਜੂ, ਅਜੈਬੀਰਪਾਲ ਸਿੰਘ ਰੰਧਾਵਾ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਮਨਜੀਤ ਸਿੰਘ ਮੰਨਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਵਲੋਂ ਅੱਜ ਨਗਰ ਪੰਚਾਇਤ ਰਈਆ ਦੀਆਂ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਦਾ ਐਲਾਨ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੋਹਨ ਸਿੰਘ ਰਾਜੂ ਤੇ ਮਨਜੀਤ ਸਿੰਘ ਮੰਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਬਿਨਾਂ ਮਤਲਬ ਤੋਂ ਕਿਸੇ ਵੀ ਉਮੀਦਵਾਰ ਦੇ ਪੇਪਰ ਰੱਦ ਕੀਤੇ ਗਏ ਤਾਂ ਉਸਦਾ ਅੰਜਾਮ ਬਹੁਤ ਬੁਰਾ ਹੋਵੇਗਾ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਪਣਾ ਡਿੱਗਦਾ ਗਰਾਫ ਵੇਖ ਕੇ ਬੁਖਲਾਹਟ ਵਿਚ ਆ ਚੁੱਕੀ ਹੈ ਤੇ ਇਸ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ | ਉਨ੍ਹਾਂ ਕਿਹਾ ਕਿ ਭਾਜਪਾ 13 ਦੀਆਂ 13 ਵਾਰਡਾਂ ਵਿਚ ਆਪਣੀ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਸਰਕਲ ਪ੍ਰਧਾਨ ਰਾਜੇਸ਼ ਦਨਿਆਲ, ਸਰਕਲ ਪ੍ਰਧਾਨ ਕਰਮ ਸਿੰਘ, ਸਰਕਲ ਪ੍ਰਧਾਨ ਕੈਪਟਨ ਸਿੰਘ, ਸਰਕਲ ਪ੍ਰਧਾਨ ਸਰਬਿੰਦਰ ਸਿੰਘ ਬੌਬੀ, ਸਰਕਲ ਪ੍ਰਧਾਨ ਲਾਟ ਬਿਆਸ, ਸਾਬਕਾ ਕੌਂਸਲਰ ਤਰਸੇਮ ਸਿੰਘ, ਸਾਬਕਾ ਕੌਂਸਲਰ ਸੁਖਦੇਵ ਸਿੰਘ, ਸਾਬਕਾ ਕੌਂਸਲਰ ਦਿਲਬਾਗ ਸਿੰਘ, ਇੰਦਰਜੀਤ ਸਿੰਘ ਭੋਰਸ਼ੀ, ਗੁਰਚਰਨ ਸਿੰਘ, ਬਲਵਿੰਦਰ ਸਿੰਘ ਪੱਡਾ, ਜਗਜੀਤ ਸਿੰਘ ਫੇਰੂਮਾਨ, ਬੀਰ ਸਿੰਘ ਫੇਰੂਮਾਨ, ਭੁਪਿੰਦਰ ਸਿੰਘ ਕੋਟ ਮਹਿਤਾਬ, ਸਰਬਜੀਤ ਸਿੰਘ ਕੋਟ ਮਹਿਤਾਬ, ਕੁੰਦਨ ਸੁਆਮੀ ਦੌਲੋ ਨੰਗਲ, ਦਿਲਬਾਗ ਸਿੰਘ, ਮਲੂਕ ਸਿੰਘ ਮੱਧ, ਮਾਨ ਸਿੰਘ ਬਿਆਸ, ਗੋਪੀ ਛਾਪਿਆਂਵਾਲੀ, ਬਲਰਾਜ ਸਿੰਘ ਜੱਲੂਪੁਰ ਖੈੜਾ, ਸ਼ੁਭਮ ਸ਼ਰਮਾ ਰਈਆ, ਪ੍ਰਦੀਪ ਰਾਮਪਾਲ, ਗੌਰਵ ਵਰਮਾ ਆਸ਼ੂ, ਨਿਸ਼ਾਨ ਸਿੰਘ, ਗੁਰਦੀਪ ਸਿੰਘ, ਗਾਂਧੀ ਭਿੰਡਰ, ਰਵੀ ਟਪਿਆਲਾ, ਪਿੰਦਰ ਦੌਲੋ ਨੰਗਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਪੰਚਾਇਤ ਰਈਆ ਦੀਆਂ ਚੋਣਾਂ : ਸ਼੍ਰੋਮਣੀ ਅਕਾਲੀ ਦਲ ਦੇ 6, ਕਾਂਗਰਸ ਦੇ 8 ਤੇ ਦੋ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 20... ਅਗਲੀ ਖ਼ਬਰ ਨਗਰ ਕੌਂਸਲ ਮਜੀਠਾ ਦੀ ਚੋਣ ਵਾਸਤੇ ਆਜ਼ਾਦ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ 40 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।