30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮਸੂਰੀ ਇੰਟਰਨੈਸ਼ਨਲ ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>

ਮਸੂਰੀ ਇੰਟਰਨੈਸ਼ਨਲ ਸਕੂਲ ਫ਼ਤਹਿਪੁਰ ਰਾਜਪੂਤਾਂ ਦੇ 12ਵੀਂ ਨਤੀਜੇ ਦੀਆਂ ਅੱਵਲ ਬੱਚੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਿ੍ੰ. ਪਰਮੀਤ ਕੌਰ ਤੇ ਪਵਨਪ੍ਰੀਤ ਜੋਸਨ, ਨਾਲ ਇੰਜ. ਕਰਨਬੀਰ ਸਿੰਘ ਥਿੰਦ, ਸੁਖਜੀਤ ਸਿੰਘ ਥਿੰਦ ਤੇ ਹੋਰ | ਤਸਵੀਰ : ਜਸਪਾਲ ਸਿੰਘ <br/> 16-05-2026
ਨਵਾਂ ਪਿੰਡ, 15 ਮਈ (ਜਸਪਾਲ ਸਿੰਘ)-ਮਸੂਰੀ ਇੰਟਰਨੈਸ਼ਨਲ ਪਬਲਿਕ ਸਕੂਲ ਫ਼ਤਹਿਪੁਰ ਰਾਜਪੂਤਾਂ ਦਾ ਪੰਜਾਬ ਬੋਰਡ 12ਵੀਂ ਜਮਾਤ ਦਾ ਨਤੀਜਾ ਬਹੁਤ ਸ਼ਾਨਦਾਰ ਤੇ 100% ਰਹੇ | ਇਸ ਸੰਬੰਧੀ ਸਕੂਲ ਦੇ ਚੇਅਰਮੈਨ ਇੰਜ. ਕਰਨਬੀਰ ਸਿੰਘ ਥਿੰਦ ਨੇ ਦੱਸਿਆ ਕਿ ਕੁੱਲ 182 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ 'ਚ ਸਾਇੰਸ ਗਰੁੱਪ ਦੀ ਮਨਸੀਰਤ ਕੌਰ ਤੇ ਨਮਰ ਸਿੰਘ ਥਿੰਦ ਨੇ 92%, ਮੇਹਰਦੀਪ ਕੌਰ ਤੇ ਮੰਨਤਪ੍ਰੀਤ ਕੌਰ ਨੇ 91%, ਪਰਨੀਤ ਕੌਰ, ਜਸਮੀਨ ਕੌਰ, ਸੁਖਮਨਪ੍ਰੀਤ ਕੌਰ ਤੇ ਮਾਨਵਦੀਪ ਸਿੰਘ ਨੇ 90% ਅਤੇ ਕਾਮਰਸ 'ਚੋਂ ਸੁਪਨਦੀਪ ਕੌਰ 93%, ਕੋਮਲਪ੍ਰੀਤ ਕੌਰ ਤੇ ਮੰਨਤਪ੍ਰੀਤ ਕੌਰ ਨੇ 90% ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ ਸਾਇੰਸ ਗਰੁੱਪ ਦੇ ਕੁੱਲ 86 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ 'ਚ 26 ਵਲੋਂ 85% ਤੋਂ ਅਤੇ 34 ਵਲੋਂ 80% ਤੋਂ ਵੱਧ ਅਤੇ ਇਸੇ ਤਰ੍ਹਾਂ ਕਾਮਰਸ ਦੀ 77 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ 'ਚੋਂ 44 ਵਲੋਂ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਤੇ ਆਪਣਾ ਨਾਂ ਰੌਸ਼ਨ ਕੀਤਾ | ਇਸ ਮੌਕੇ ਉਨ੍ਹਾਂ ਡਾਇਰੈਕਟਰ ਸੁੱਖਜੀਤ ਸਿੰਘ ਥਿੰਦ ਤੇ ਪਿ੍ੰ. ਪਰਮੀਤ ਕੌਰ ਵਲੋਂ ਸਫ਼ਲ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਅਮਨਦੀਪ ਸਿੰਘ ਥਿੰਦ, ਅਰਵਿੰਦਰ ਕੌਰ, ਮਨਜਿੰਦਰ ਸਿੰਘ, ਰਵਜੀਤ ਕੌਰ, ਪਵਨਪ੍ਰੀਤ ਕੌਰ ਜੋਸਨ, ਅਮਨਦੀਪ ਕੌਰ ਛੀਨਾ, ਰੁਪਿੰਦਜੀਤ ਕੌਰ ਅਮਨਜੋਤ ਕੌਰ ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਸਪਰਿੰਗ ਬਰਡਜ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਸ਼ਹੀਦ ਹਰਪਾਲ ਸਿੰਘ ਸਰਕਾਰੀ ਸਕੂਲ ਜੇਠੂਵਾਲ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।