29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਖ਼ਾਲਸਾ ਸਕੂਲ ਨਵਾਂ ਪਿੰਡ ਦੀ 12ਵੀਂ ਦੇ ਨਤੀਜੇ 'ਚ ਝੰਡੀ <br/>

ਖ਼ਾਲਸਾ ਸੀਨੀ. ਸੈਕੰ. ਸਕੂਲ ਨਵਾਂ ਪਿੰਡ ਦੀ 12ਵੀਂ ਦੀ ਅੱਵਲ ਬੱਚੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਿ੍ੰ. ਨਰਿੰਦਰ ਕੌਰ, ਨਾਲ ਐੱਮ. ਡੀ. ਜਗਦੀਸ਼ ਸਿੰਘ, ਸਤਿੰਦਰ ਸਿੰਘ ਤੇ ਸਟਾਫ਼ | ਤਸਵੀਰ : ਜਸਪਾਲ ਸਿੰਘ <br/> 16-05-2026
ਨਵਾਂ ਪਿੰਡ, 15 ਮਈ (ਜਸਪਾਲ ਸਿੰਘ)-ਇਲਾਕੇ ਦੀ ਸਿਰਮੌਰ ਤੇ ਸਭ ਤੋਂ ਪੁਰਾਣੀ ਸੰਸਥਾ 'ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ' ਦੀ ਪੰਜਾਬ ਬੋਰਡ 12ਵੀਂ ਨਤੀਜੇ 'ਚ ਝੰਡੀ ਰਹੀ | ਇਸ ਸੰਬੰਧੀ ਪਿ੍ੰ. ਨਰਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਅਰਮਾਨ ਦੀਪ ਸਿੰਘ ਨੇ 91.4%, ਕੋਮਲਪ੍ਰੀਤ ਕੌਰ 91.2% ਤੇ ਚੰਦਨਪ੍ਰੀਤ ਕੌਰ ਨੇ 90.4% ਅੰਕ ਹਾਸਿਲ ਕਰਕੇ ਸਕੂਲ, ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ | ਇਸ ਮੌਕੇ ਸਕੂਲ ਐੱਮ. ਡੀ. ਜਗਦੀਸ਼ ਸਿੰਘ ਤੇ ਸਤਿੰਦਰ ਸਿੰਘ ਨੇ ਸਫ਼ਲ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਜ਼ਿੰਦਗੀ 'ਚ ਹੋਰ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਦਿਆਂ ਉਨ੍ਹਾਂ ਤੇ ਮੈਡਮ ਪਿ੍ੰ. ਵਲੋਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਉਨ੍ਹਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਲੈਕਚਰਾਰ ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ, ਮਮਤਾ, ਕੰਵਲਜੀਤ ਕੌਰ, ਮੀਨਾਕਸ਼ੀ, ਗੁਰਮੀਤ ਕੌਰ, ਹਰਜੀਤ ਕੌਰ ਤੇ ਜਗਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਮਾਜ ਸੁਧਾਰ ਲਹਿਰ ਪੰਜਾਬ ਨੇ ਕਾਪੀਆਂ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।