29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਮਾਜ ਸੁਧਾਰ ਲਹਿਰ ਪੰਜਾਬ ਨੇ ਕਾਪੀਆਂ ਦਾ ਲੰਗਰ ਲਗਾਇਆ <br/>

ਅਜੀਤ ਡੈਸਕ 16-05-2026
ਨਵਾਂ ਪਿੰਡ, 15 ਮਈ (ਜਸਪਾਲ ਸਿੰਘ)—ਭਾਰਤੀ ਸੰਵਿਧਾਨ ਘੜਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਜ ਸੁਧਾਰ ਲਹਿਰ, ਪੰਜਾਬ ਤੇ ਵਿੱਦਿਅਕ ਭਲਾਈ ਸੰਸਥਾ ਵਲੋਂ ਸ਼ਾਲਾਘਾਯੋਗ ਉਪਰਾਲਾ ਕਰਦਿਆਂ ਲਹਿਰ ਦੇ ਪੰਜਾਬ ਪ੍ਰਧਾਨ ਹਰਚਰਨਜੀਤ ਸਿੰਘ ਦੀ ਅਗਵਾਈ 'ਚ ਜ਼ਿਲ੍ਹਾ ਅੰਮਿ੍ਤਸਰ ਦੀ ਟੀਮ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਫ਼ਤਹਿਗੜ੍ਹ ਸ਼ੁੱਕਰਚੱਕ 'ਚ ਮੁਫ਼ਤ ਕਾਪੀਆਂ ਤੇ ਪੜ੍ਹਾਈ ਨਾਲ ਸੰਬੰਧਿਤ ਸਮੱਗਰੀ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਗਗਨਦੀਪ ਸਿੰਘ ਤੇ ਅਧਿਆਪਕਾ ਸੁਮਨ ਬਾਲਾ ਵਲੋਂ ਲਹਿਰ ਦੇ ਪ੍ਰਧਾਨ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਪ੍ਰਧਾਨ ਹਰਚਰਨਜੀਤ ਸਿੰਘ ਨੇ ਹੋਰਾਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਸੁਨੇਹਾ ਦੇਂਦਿਆਂ ਉਨ੍ਹਾਂ ਨੂੰ ਖਾਣ-ਪੀਣ ਦੇ ਲੰਗਰਾਂ ਦੇ ਨਾਲ -ਨਾਲ ਸਕੂਲਾਂ ਵਿਖੇ ਵਿਦਿਆਰਥੀਆਂ ਲਈ ਕਾਪੀਆਂ ਤੇ ਕਿਤਾਬਾਂ ਆਦਿ ਦੇ ਲੰਗਰ ਲਗਾਉਣ ਦੀ ਅਪੀਲ ਕੀਤੀ, ਤਾਂ ਕਿ ਕਾਪੀਆਂ, ਕਿਤਾਬਾਂ ਤੋਂ ਬਿਨਾਂ ਕੋਈ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ | ਇਸ ਮੌਕੇ ਅਜੀਤ ਸਿੰਘ ਨਿਜ਼ਾਮਪੁਰੀ ਬਲਾਕ ਪ੍ਰਧਾਨ ਜੰਡਿਆਲਾ ਗੁਰੂ, ਰਣਜੀਤ ਸਿੰਘ ਕੇਸੀ ਮੁੱਖ ਸਲਾਹਕਾਰ, ਜਸਵੰਤ ਸਿੰਘ ਜਨਰਲ ਸਕੱਤਰ ਪੰਜਾਬ, ਗੁਰਮੀਤ ਸਿੰਘ ਫੌਜੀ ਪ੍ਰਧਾਨ ਜ਼ਿਲ੍ਹਾ ਅੰਮਿ੍ਤਸਰ ਤੇ ਜਸਬੀਰ ਸਿੰਘ ਫਤਿਹਪੁਰ ਆਦਿ ਹਾਜ਼ਿਰ ਸਨ |

ਪਿਛਲੀ ਖ਼ਬਰ ਰਾਜਾ ਵੜਿੰਗ ਤੇ ਭੁਪੇਸ਼ ਬਘੇਲ ਵਲੋਂ ਕਾਂਗਰਸ 'ਚ 60% ਟਿਕਟਾਂ ਨਵੇਂ ਚਿਹਰਿਆਂ ਨੂੰ ਦੇਣ ਦੇ ਐਲਾਨ ਦਾ ਕਾਂਗਰਸੀ ਆਗੂਆਂ... ਅਗਲੀ ਖ਼ਬਰ ਖ਼ਾਲਸਾ ਸਕੂਲ ਨਵਾਂ ਪਿੰਡ ਦੀ 12ਵੀਂ ਦੇ ਨਤੀਜੇ 'ਚ ਝੰਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।