29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਦਸਮੇਸ਼ ਸਕੂਲ ਵਿਖੇ ਡਰੱਗ ਤੇ ਸੋਸੀਓ ਇਕਨੋਮਿਕਸ ਜਨਗਣਨਾ-2026 ਸੰਬੰਧੀ ਟ੍ਰੇਨਿੰਗ ਕਰਵਾਈ <br/>

ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਡਰੱਗ ਤੇ ਸੋਸੀਓ ਇਕਨੋਮਿਕਸ ਜਨਗਣਨਾ 2026 ਸੰਬੰਧੀ ਦੂਸਰੇ ਬੈਚ ਦਾ ਇਕ ਰੋਜ਼ਾ ਟਰੇਨਿੰਗ ਕੈਂਪ ਦਾ ਦਿ੍ਸ਼ | ਤਸਵੀਰ-ਸ਼ੇਲਿੰਦਰਜੀਤ ਸਿੰਘ ਰਾਜਨ <br/> 16-05-2026
ਬਾਬਾ ਬਕਾਲਾ ਸਾਹਿਬ, 15 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਐੱਸ. ਡੀ. ਐੱਮ. ਜਸ਼ਨਜੀਤ ਸਿੰਘ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਡਰੱਗ ਅਤੇ ਸੋਸੀਓ ਇਕਨੋਮਿਕਸ ਜਨਗਣਨਾ 2026 ਸਬੰਧੀ ਦੂਸਰੇ ਬੈਚ ਦਾ ਇਕ ਰੋਜ਼ਾ ਟਰੇਨਿੰਗ ਕੈਂਪ ਲਗਾਇਆ ਗਿਆ, ਜਿਸ ਦੌਰਾਨ ਮਾਸਟਰ ਟ੍ਰੇਨਰ ਦਿਲਬਾਗ ਸਿੰਘ ਵਲੋਂ ਹਾਜ਼ਰ ਇਨੂਮੀਨੇਟਰਜ਼ ਨੂੰ ਉਕਤ ਹੋ ਰਹੀ ਸੈਂਸਜ਼ ਡਿਊਟੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਤੇ ਮੋਬਾਈਲ ਐਪ ਦੀ ਸਹੀ ਵਰਤੋਂ ਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ | ਇਸ ਦੌਰਾਨ ਸਮੂਹ ਇਨੁਮੀਨੇਟਰਜ਼ ਨੂੰ ਮੋਬਾਇਲ ਕਿੱਟ ਅਤੇ ਹੋਰ ਜ਼ਰੂਰੀ ਸਾਮਾਨ ਦੀ ਵੰਡ ਕੀਤੀ ਗਈ | ਇਸ ਮੌਕੇ ਸੈਗਮੈਂਟ ਇੰਚਾਰਜ਼ ਸ੍ਰੀ ਪ੍ਰਸ਼ਾਂਤ, ਅਸੈਂਬਲੀ ਲੈਵਲ ਮਾਸਟਰ ਟਰੇਨਰਜ਼ ਅਤੇ ਸੈਕਟਰ ਅਫ਼ਸਰ ਸਿਧਾਰਥ ਕੁਮਾਰ, ਨਵਦੀਪ ਸਿੰਘ ਬਦੇਸ਼ਾ, ਰਮਨਦੀਪ ਸਿੰਘ, ਸਚਿਨ ਕੁਮਾਰ, ਪਰਮਿੰਦਰ ਸਿੰਘ, ਗਗਨਦੀਪ ਸਿੰਘ, ਦਵਿੰਦਰ ਸਿੰਘ, ਗੁਰਮੀਤ ਸਿੰਘ, ਮਨਮੋਹਨ ਸਿੰਘ, ਇਲੈਕਸ਼ਨ ਸੈੱਲ ਡਾਟਾ ਉਪ੍ਰੇਟਰ ਰੁਪਿੰਦਰ ਕੌਰ, ਵਿਜੇਤਾ ਮਲਿਕ, ਕਵਚ ਸੰਸਥਾ ਵਲੋਂ ਮੈਡਮ ਸੀਮਾ, ਚੇਤਨ ਸ਼ਰਮਾ, ਮਨਜੀਤ ਸਿੰਘ ਪੱਡਾ, ਨਵਨਿਸ਼ਾਨ ਸਿੰਘ, ਹਰਜੀਤ ਸਿੰਘ ਪੱਡਾ, ਗਗਨਦੀਪ ਸਿੰਘ ਛੱਜਲਵੱਡੀ ਹਾਜ਼ਰ ਸਨ | ਇਸ ਪੂਰੀ ਟਰੇਨਿੰਗ ਨੂੰ ਸੁਚੱਜੇ ਢੰਗ ਨਾਲ ਪੂਰਨ ਕਰਨ ਵਿੱਚ ਸੰਸਥਾ ਦੇ ਐਮ.ਡੀ. ਸ: ਕੁਲਬੀਰ ਸਿੰਘ ਮਾਨ, ਪਿ੍ੰਸੀਪਲ ਹਰਵਿੰਦਰ ਕੌਰ ਤੇ ਸਟਾਫ਼ ਦਾ ਵਡਮੁੱਲਾ ਯੋਗਦਾਨ ਰਿਹਾ | ਜਿਕਰਯੋਗ ਹੈ ਕਿ ਜਨਗਣਨਾ 2026 ਮਿਤੀ 5 ਮਈ 2026 ਤੋਂ ਅੱਗੇ 45 ਦਿਨਾਂ ਵਿਚ ਪੂਰਨ ਕੀਤੀ ਜਾਣੀ ਹੈ |

ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਦੇ ਸਵਾਲਾਂ ਤੋਂ ਭੱਜਿਆ ਮੁੱਖ ਮੰਤਰੀ-ਭਾਈ ਖਾਨਪੁਰ <br/> ਅਗਲੀ ਖ਼ਬਰ ਹਿੰਦ ਦੀ ਚਾਦਰ ਬਿਰਧ ਆਸ਼ਰਮ ਵਿਖੇ ਗੀਤ 'ਖਿੱਚੀ ਚਲੋ ਕੱਤੀਆਂ' ਦੀ ਸ਼ੂਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।