29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੰਦਰ ਬਾਵਾ ਲਾਲ ਮਜੀਠਾ ਵਿਖੇ ਚੱਲ ਰਹੇ ਕਥਾ ਸਮਾਗਮ ਸਮਾਪਤ <br/>

ਮੰਦਰ ਸ੍ਰੀ ਬਾਵਾ ਲਾਲ ਮਜੀਠਾ ਵਿਖੇ ਧਾਰਮਿਕ ਸਮਾਗਮ ਦੌਰਾਨ ਨਤਮਸਤਕ ਹੋਣ ਉਪਰੰਤ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਤਰੁਨ ਅਬਰੋਲ, ਪਿ੍ੰਸ ਨਈਅਰ, ਦੁਰਗਾ ਦਾਸ ਅਤੇ ਹੋਰਨਾਂ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਕੁਲਦੀਪ ਕੁਮਾਰ ਤੇ ਹੋਰ | ਤਸਵੀਰ : ਮਨਿੰਦਰ ਸਿੰਘ ਸੋਖੀ <br/> 16-05-2026
ਮਜੀਠਾ, 15 ਮਈ (ਮਨਿੰਦਰ ਸਿੰਘ ਸੋਖੀ)-ਬਾਵਾ ਲਾਲ ਦੁਆਰਾ ਮਜੀਠਾ ਵਿਖੇ ਬਾਵਾ ਲਾਲ ਦੁਆਰਾ ਧਿਆਨਪੁਰ ਦੇ ਗੱਦੀ ਨਸ਼ੀਨ ਮਹੰਤ ਸ੍ਰੀ ਰਾਮ ਸੁੰਦਰ ਦਾਸ ਦੇ ਆਸ਼ੀਰਵਾਦ ਸਦਕਾ ਮੰਦਰ ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਭੂਮੀ ਪੂਜਨ ਅਤੇ ਮੂਰਤੀ ਸਥਾਪਨਾ ਦਿਵਸ ਦੇ ਸੰਬੰਧ ਵਿਚ ਧਾਰਮਿਕ ਸਮਾਗਮ ਕਰਾਇਆ ਗਿਆ, ਜਿਸ ਵਿਚ ਕਥਾ ਦਾ ਪ੍ਰਵਾਹ ਚਲਾਇਆ ਗਿਆ | ਜਿਸ ਵਿਚ ਅਚਾਰੀਆ ਸਵਾਮੀ ਲਲਿਤ ਕਿਸ਼ੋਰ ਵਰਿੰਦਾਵਨ ਵਾਲਿਆਂ ਵਲੋਂ ਰਾਮ ਕਥਾ ਦਾ ਉਚਾਰਨ ਕੀਤਾ ਗਿਆ | ਇਸ ਸਮਾਗਮ ਵਿਚ ਹਰ ਰੋਜ਼ ਵੱਖ-ਵੱਖ ਸਿਆਸੀ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਸਾਬਕਾ ਮੰਤਰੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦੀ ਤਰਫੋਂ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ ਅਤੇ ਪ੍ਰਭੂ ਦਾ ਆਸ਼ੀਰਵਾਦ ਲਿਆ | ਪ੍ਰਾਸ਼ਰ ਨੇ ਮਜੀਠੀਆ ਪਰਿਵਾਰ ਦੀ ਤਰਫੋਂ ਮੰਦਰ ਕਮੇਟੀ ਨੂੰ 25 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ | ਗੱਲਬਾਤ ਕਰਦਿਆਂ ਪ੍ਰਾਸ਼ਰ ਨੇ ਕਿਹਾ ਕਿ ਇਹ ਮੰਦਰ ਕਮੇਟੀ ਦਾ ਸ਼ਲਾਘਾਯੋਗ ਉਪਰਾਲਾ ਹੈ | ਇਸ ਮੌਕੇ ਸਾਬਕਾ ਪ੍ਰਧਾਨ ਕੌਂਸਲਰ ਤਰੁਨ ਕੁਮਾਰ ਅਬਰੋਲ, ਪਿ੍ੰਸ ਨਈਅਰ, ਅਜੈ ਕੁਮਾਰ ਚੋਪੜਾ, ਦੁਰਗਾ ਦਾਸ, ਬਿੱਲਾ ਸ਼ਾਹ ਆੜ•ਤੀਆ, ਨਰੇਸ਼ ਕੁਮਾਰ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਅਮਰਬੀਰ ਸਿੰਘ ਗਿੱਲ, ਵਿਕਾਸਪੁਰੀ, ਮੰਦਰ ਦੇ ਪੁਜਾਰੀ ਪੰਡਤ ਮਨੋਜ਼ ਗੋਸਵਾਮੀ, ਮੰਦਰ ਕਮੇਟੀ ਚੇਅਰਮੈਨ ਕੁਲਦੀਪ ਕੁਮਾਰ, ਪ੍ਰਧਾਨ ਨਰਿੰਦਰ ਕੁਮਾਰ, ਇੰਦਰਜੀਤ ਮਰਵਾਹ, ਇੰਦਰਜੀਤ ਬੱਬਰ, ਡਾ: ਬਿੱਟੂ, ਰਵਿੰਦਰ ਕੁਮਾਰ ਕਪਾਹੀ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦ ਹਰਪਾਲ ਸਿੰਘ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਪੁਜ਼ੀਸ਼ਨਾਂ ਹਾਸਿਲ ਕਰਨ 'ਤੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਦੇ ਸਵਾਲਾਂ ਤੋਂ ਭੱਜਿਆ ਮੁੱਖ ਮੰਤਰੀ-ਭਾਈ ਖਾਨਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।