ਮਜੀਠਾ, 17 ਮਈ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਨਗਰ ਕੌਂਸਲ ਮਜੀਠਾ ਦੀਆਂ ਚੋਣਾ ਵਾਸਤੇ ਅੱਜ ਨਾਮਜਦਗੀ ਪੱਤਰ ਭਰਨ ਦਾ ਤੀਸਰਾ ਦਿਨ ਸੀ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਅੱਜ ਆਪਣੇ ਆਪਣੇ ਨਾਮਜਦਗੀ ਪੱਤਰ ਰਿਟਰਨਿੰਗ ਅਫਸਰ ਕਮ ਐਸ.ਡੀ.ਐੱਮ ਮਜੀਠਾ ਰਜਨੀਸ਼ ਅਰੋੜਾ ਦੀ ਅਦਾਲਤ ਵਿਚ ਪੇਸ਼ ਕੀਤੇ | ਜਿਨ੍ਹਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਵਾਰਡ ਨੰਬਰ 1 ਐਸ.ਸੀ. ਵਾਸਤੇ ਗੁਰਬਾਣੀਪ੍ਰੀਤ ਕੌਰ, ਵਾਰਡ ਨੰਬਰ 2 ਐਸ.ਸੀ. ਤੋਂ ਸੁਖਵਿੰਦਰ ਸਿੰਘ, ਵਾਰਡ ਨੰਬਰ 3 ਐਸ.ਸੀ. ਵੂਮੈਨ ਸੁਖਵਿੰਦਰ ਕੌਰ, ਵਾਰਡ ਨੰਬਰ 5 ਤੋਂ ਐਸ.ਸੀ. ਵੂਮੈਨ ਜਸਬੀਰ ਕੌਰ, ਵਾਰਡ ਨੰਬਰ 6 ਜਨਰਲ ਅਮਨਦੀਪ ਸਿੰਘ, ਵਾਰਡ ਨੰਬਰ 7 ਜਨਰਲ ਵੂਮੈਨ ਪ੍ਰਦੀਪ ਕੌਰ, ਵਾਰਡ ਨੰਬਰ 9 ਜਨਰਲ ਵੂਮੈਨ ਕਵਲਜੀਤ ਕੌਰ, ਵਾਰਡ ਨੰਬਰ 10 ਪੱਛੜੀ ਸ਼੍ਰੇਣੀ ਹਰਪ੍ਰੀਤ ਸਿੰਘ, ਵਾਰਡ ਨੰਬਰ 11 ਐਸ.ਸੀ. ਵਿਜੇ ਕੁਮਾਰ, ਵਾਰਡ ਨੰਬਰ 13 ਜਨਰਲ ਵੂਮੈਨ ਅਮਰਜੀਤ ਕੌਰ ਨੇ ਆਪਣੇ ਆਪਣੇ ਨਾਮਜਦਗੀ ਪੱਤਰ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ ਵਿਚ ਦਿੱਤੇ | ਇਥੇ ਇਹ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਨਹੀਂ ਦਾਖਲ ਕਰਵਾਏ | ਭਲਕੇ 16 ਮਈ ਨਾਮਜਦਗੀ ਪੱਤਰ ਭਰਨ ਦਾ ਆਖ਼ਰੀ ਦਿਨ ਹੈ |
ਨਗਰ ਕੌਂਸਲ ਮਜੀਠਾ ਦੀ ਵਾਰਡ ਨੰਬਰ-7 ਤੋਂ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਰਜਨੀਸ਼ ਅਰੋੜਾ ਪਾਸ ਦਾਖਲ ਕਰਵਾਉਂਦੀ ਹੋਈ ਪ੍ਰਦੀਪ ਕੌਰ ਨਾਲ ਨਵਦੀਪ ਸਿੰਘ ਸੋਨਾ, ਭਗਵੰਤਪਾਲ ਸਿੰਘ ਸੱਚਰ ਤੇ ਹੋਰ | ਤਸਵੀਰ : ਮਨਿੰਦਰ ਸਿੰਘ ਸੋਖੀ
ਨਗਰ ਕੌਂਸਲ ਮਜੀਠਾ ਵਾਸਤੇ ਕਾਂਗਰਸ ਪਾਰਟੀ ਦੇ 13 'ਚੋਂ 10 ਵਾਰਡਾਂ ਤੋਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਾਏ <br/>
ਅਜੀਤ ਡੈਸਕ
18-05-2026