05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਕਾਰ ਦੇ ਵਿਚ ਵੱਜਣ ਕਾਰਨ ਇਕ ਨੌਜਵਾਨ ਦੀ ਮੌਤ

ਜੈਂਤੀਪੁਰ, 4 ਨਵੰਬਰ (ਭੁਪਿੰਦਰ ਸਿੰਘ ਗਿੱਲ)- ਕਸਬੇ ਤੋਂ ਥੋੜੀ ਦੂਰ ਪੈਦੇ ਪਿੰਡ ਸਹਿਣੇਵਾਲੀ ਦੇ ਕੋਲ ਇਕ ਨੌਜਵਾਨ ਦੇ ਕਾਰ ’ਚ ਵੱਜਣ ਕਾਰਨ ਨੌਜਵਾਨ ਦੀ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਪਹਿਚਾਣ ਸਭਕਰਨ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮੁੱਗੋਸੋਹੀ ਵਜੋਂ ਹੋਈ ਹੈ।

ਅਜੀਤ ਡੈਸਕ 05-11-2026
ਜੈਂਤੀਪੁਰ, 4 ਨਵੰਬਰ (ਭੁਪਿੰਦਰ ਸਿੰਘ ਗਿੱਲ)- ਕਸਬੇ ਤੋਂ ਥੋੜੀ ਦੂਰ ਪੈਦੇ ਪਿੰਡ ਸਹਿਣੇਵਾਲੀ ਦੇ ਕੋਲ ਇਕ ਨੌਜਵਾਨ ਦੇ ਕਾਰ ’ਚ ਵੱਜਣ ਕਾਰਨ ਨੌਜਵਾਨ ਦੀ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਪਹਿਚਾਣ ਸਭਕਰਨ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮੁੱਗੋਸੋਹੀ ਵਜੋਂ ਹੋਈ ਹੈ। ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਸੜਕ ਦੇ ਨੇੜੇ ਕੁਝ ਨੌਜਵਾਨ ਲੜਾਈ ਕਰ ਰਹੇ ਸਨ ਜਦ ਉਹ ਮਿ੍ਤਕ ਨੌਜਵਾਨ ਸਭਕਰਨ ਸਿੰਘ ਦੇ ਪਿੱਛੇ ਦੌੜੇ ਤਾਂ ਸਭਕਰਨ ਸਿੰਘ ਆਪਣੇ ਬਚਾਅ ਲਈ ਸੜਕ ਦੀ ਦੂਜੀ ਸਾਈਡ ਨੂੰ ਭੱਜਿਆ ਤਾਂ ਬਟਾਲਾ ਸਾਈਡ ਤੋਂ ਆ ਰਹੀ ਕਾਰ ਨੰਬਰੀ ਐੱਚ ਪੀ 38 ਡੀ 5150 ਵਿਚ ਜਾ ਵੱਜਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮੌਕੇ ਤੇ ਪੁੱਜੀ ਥਾਣਾ ਕੱਥੂਨੰਗਲ ਦੀ ਪੁਲਿਸ ਵਲੋਂ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪੁਲਿਸ ਅਧਿਕਾਰੀ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕੇ ਦੋਹਾਂ ਪਾਰਟੀਆਂ ਦੀ ਆਪਸੀ ਸਹਿਮਤੀ ਦੀ ਗੱਲ ਚੱਲ ਰਹੀ ਪਰਿਵਾਰ ਦੇ ਮੈਂਬਰ ਜੋ ਬਿਆਨ ਦਰਜ ਕਰਵਾਉਣਗੇ ਉਨ੍ਹਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਕਾਲਜ ਅਧਿਆਪਕਾਂ ਵਲੋਂ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ * ਡੀ.ਏ.ਵੀ. ਕਾਲਜ ਵਿਖੇ ਪੀ.ਸੀ.ਸੀ.ਟੀ.ਯੂ. ਵਲੋਂ ਰੈਲੀ ਅਤੇ... ਅਗਲੀ ਖ਼ਬਰ ਬੀ.ਐਸ.ਐਫ. ਦੇ ਸੇਵਾਮੁਕਤ ਇੰਸਪੈਕਟਰ ਲਖਬੀਰ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ-ਪੀ.ਐੱਸ. ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।