ਨਵਾਂ ਪਿੰਡ, 18 ਮਈ (ਜਸਪਾਲ ਸਿੰਘ)-ਨਿਰੋਲ ਧਾਰਮਿਕ, ਸਵੈ -ਸੇਵੀ ਸਮਾਜਿਕ ਸੰਸਥਾ 'ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਵਡਾਲੀ ਡੋਗਰਾਂ' ਵਲੋਂ ਸਥਾਨਕ ਕਸਬਾ ਵਿਖੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਮੂਹ 'ਚ ਗੁਰਸਿੱਖ ਨੌਜਵਾਨਾਂ ਨੂੰ ਸਮਾਨਿਤ ਕੀਤਾ ਗਿਆ | ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਸਿੰਘ ਵਡਾਲੀ ਡੋਗਰਾਂ ਨੇ 'ਅਜੀਤ 'ਵਿਸ਼ੇਸ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਜੋਕੇ ਯੁਗ ਅੰਦਰ ਪਤਿਤ ਤੇ ਨਸ਼ਿਆਂ 'ਚ ਗੁਲਤਾਨ ਹੋ ਕੇ ਸਿੱਖੀ ਤੋਂ ਦੂਰ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਮੁੜ ਸਿੱਖੀ 'ਚ ਲਿਆਉਣ ਦੇ ਲਈ ਵੱਖ -ਵੱਖ ਨਗਰਾਂ 'ਚ ਗੁਰੂ ਘਰਾਂ ਨਾਲ ਜੁੜੇ ਸੇਵਾਦਾਰਾਂ ਤੇ ਸਿੱਖ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਹੋਰ ਨੌਜਵਾਨ ਵੀ ਸਿੱਖੀ ਧਾਰਾ 'ਚ ਆ ਜਾਣ | ਇਸ ਮੌਕੇ ਸਿੰਘ ਸਾਹਿਬ ਭਾਈ ਕੁਲਵੰਤ ਸਿੰਘ, ਗ੍ਰੰਥੀ ਸਿੰਘ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ, ਨਵਾਂ ਪਿੰਡ ਨੇ ਸੋਸਾਇਟੀ ਦੇ ਇਸ ਸ਼ਾਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਦੱਸਿਆ ਕਿ ਇਹ ਸਨਮਾਨਿਤ ਨੌਜਵਾਨ ਪੜ੍ਹਾਈ ਦੇ ਨਾਲ- ਨਾਲ ਗੁਰੂ ਘਰ ਵਿਖੇ ਸਿਆਲ 'ਚ ਸਵੇਰੇ 3 ਵਜੇ, ਗਰਮੀਆਂ 2 ਵਜੇ ਤੇ ਸ਼ਾਮ ਨੂੰ ਬਿਨਾਂ ਨਾਗਾ ਨਿਸ਼ਕਾਮ ਸੇਵਾ ਕਰਦੇ ਹਨ |ਇਸ ਮੌਕੇ ਸੋਸਾਇਟੀ ਦੇ ਸਲਾਹਕਾਰ ਭਾਈ ਹਰਭਜਨ ਸਿੰਘ ਮੋਜੀ, ਸਲਾਹਕਾਰ ਗ੍ਰੰਥੀ ਸਿੰਘ ਦਲਵਿੰਦਰ ਸਿੰਘ ਗੁਦੁਆਰਾ ਬੋਹੜੀ ਸਾਹਿਬ, ਸਲਾਹਕਾਰ ਜਸਪਾਲ ਸਿੰਘ ਨਵਾਂ ਪਿੰਡ, ਜਨਰਲ ਸਕੱਤਰ ਜੋਬਨਬੀਰ ਸਿੰਘ ਵਡਾਲੀ, ਹਰਦੀਪ ਸਿੰਘ ਸਹੋਤਾ ਤੇ ਜਥੇਦਾਰ ਜਗਦੀਸ਼ ਸਿੰਘ ਆਦਿ ਹਾਜਰ ਸਨ |
ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਡਾਲੀ ਡੋਗਰਾਂ ਵਲੋਂ ਗੁਰਸਿੱਖ ਨੌਜਵਾਨਾਂ ਦਾ ਸਨਮਾਨ <br/>
ਅਜੀਤ ਡੈਸਕ
19-05-2026