ਰਈਆ, 18 ਮਈ (ਸ਼ਰਨਬੀਰ ਸਿੰਘ ਕੰਗ)-ਕੁਝ ਦਿਨ ਪਹਿਲਾਂ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸਵ: ਜਥੇਦਾਰ ਗੁਰਵਿੰਦਰਪਾਲ ਸਿੰਘ ਰਈਆ ਦੇ ਬੇਟੇ ਹਰਪ੍ਰੀਤ ਸਿੰਘ ਹੈਪੀ ਸਾਬਕਾ ਸੀਨੀਅਰ ਕੌਂਸਲਰ ਨੂੰ 50 ਲੱਖ ਦੀ ਫਿਰੌਤੀ ਲਈ ਧਮਕੀ ਭਰੀ ਕਾਲ ਆਈ ਸੀ | ਇਸ ਉਪਰੰਤ ਬੀਤੀ ਸ਼ਾਮ ਉਨ੍ਹਾਂ ਦੇ ਰਈਆ ਸਥਿਤ ਕਜਾਰੀਆ ਸ਼ੋਅ ਰੂਮ 'ਤੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਅੰਧਾਧੁੰਦ ਗੋਲੀਬਾਰੀ ਕੀਤੀ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਸਥਾਨਕ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਫਿਰੌਤੀ ਲਈ ਧਮਕੀਆਂ ਭਰੀਆਂ ਕਾਲਾਂ ਤੇ ਉਨ੍ਹਾਂ ਦਾ ਕਹਿਣਾ ਨਾ ਮੰਨਣ ਵਾਲਿਆਂ ਤੇ ਹੋ ਰਹੀ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਡਾਹਢੇ ਦੁਖੀ ਹੋਏ ਅੱਕ ਚੁੱਕੇ ਸਰਬ ਪਾਰਟੀਆਂ, ਇਲਾਕਾ ਨਿਵਾਸੀਆਂ ਤੇ ਰਈਆ ਦੇ ਸਮੂਹ ਦੁਕਾਨਦਾਰਾਂ ਨੇ ਰਈਆ ਦੇ ਫੇਰੂਮਾਨ ਚੌਂਕ ਵਿਚ ਬਾਜ਼ਾਰ ਬੰਦ ਕਰਕੇ ਵਿਸ਼ਾਲ ਰੋਸ ਧਰਨਾ ਲਗਾਇਆ ਤੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ੍ਹ ਕੇ ਭਾਰੀ ਨਾਅਰੇਬਾਜ਼ੀ ਕੀਤੀ | ਅੱਜ ਦੇ ਧਰਨੇ ਨੂੰ ਬਲਜੀਤ ਸਿੰਘ ਜਲਾਲ ਉਸਮਾ, ਸੰਤੋਖ ਸਿੰਘ ਭਲਾਈਪੁਰ, ਮਨਜੀਤ ਸਿੰਘ ਮੰਨਾ ਤਿੰਨੇ ਸਾਬਕਾ ਵਿਧਾਇਕ, ਅਕਾਲੀ ਦਲ 'ਵਾਰਿਸ ਪੰਜਾਬ ਦੇ' ਸਰਪ੍ਰਸਤ ਬਾਪੂ ਤਰਸੇਮ ਸਿੰਘ, ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰਧਾਨ ਨਗਰ ਪੰਚਾਇਤ ਰੋਬਨ ਮਾਨ, ਚੇਅਰਮੈਨ ਤੇਜਿੰਦਰ ਸਿੰਘ ਬਿੱਲੂ, ਰਾਜੇਸ਼ ਟਾਂਗਰੀ, ਮੋਹਣ ਸਿੰਘ ਕੰਗ, ਕੁਲਵੰਤ ਸਿੰਘ ਰੰਧਾਵਾ, ਗੁਰਮੇਜ ਸਿੰਘ ਚੀਮਾ, ਨਿਰਮਲ ਸਿੰਘ ਬਿੱਲੂ ਧੂਲਕਾ, ਹਰਦੇਵ ਸਿੰਘ ਨਾਗੋਕੇ, ਕਿ੍ਪਾਲ ਸਿੰਘ ਖ਼ਾਲਸਾ, ਪਿਆਰਾ ਸਿੰਘ, ਰਜਿੰਦਰ ਸਿੰਘ, ਪੂਰਨ ਸਿੰਘ, ਗੁਰਜਿੰਦਰ ਸਿੰਘ, ਤਰਸੇਮ ਸਿੰਘ ਮੱਟੂ, ਅਜੀਤ ਸਿੰਘ ਮਾਹਲਾ ਨੇ ਬਹੁਤ ਹੀ ਸਖ਼ਤ ਲਹਿਜੇ ਵਿਚ ਸੰਬੋਧਨ ਕੀਤਾ | ਅੰਤ ਵਿਚ ਪੀੜਤ ਹਰਪ੍ਰੀਤ ਸਿੰਘ ਖਾਲਸਾ ਕੌਂਸਲਰ ਨੇ ਉਨਾਂ੍ਹ ਦਾ ਸਾਥ ਦੇਣ ਤੇ ਧਰਨੇ ਵਿਚ ਪਹੁੰਚੇ ਸਾਰੀਆਂ ਪਾਰਟੀਆਂ, ਇਲਾਕਾ ਨਿਵਾਸੀਆ ਅਤੇ ਖਾਸ ਕਰਕੇ ਰਈਆ ਦੇ ਦੁਕਾਨਦਾਰਾਂ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਕੀਤਾ | ਇਸ ਮੌਕੇ ਜਸਦੀਪ ਸਿੰਘ, ਭੁਪਿੰਦਰ ਸਿੰਘ ਬਿੱਟੂ, ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਦੀਪ ਸਿੰਘ ਰਈਆ, ਰਾਜੀਵ ਕੁਮਾਰ ਰੋਮੀ, ਦਲਜੀਤ ਸਿੰਘ ਟਿੱਕਾ, ਸੁਖਦੇਵ ਸਿੰਘ, ਜਸਜੀਤ ਸਿੰਘ ਭਿੰਦਾ, ਡਾ: ਬਲਜਿੰਦਰ ਸਿੰਘ ਇਹ ਛੇ ਸਾ: ਐੱਮ. ਸੀ., ਸੁਖਵਿੰਦਰ ਸਿੰਘ ਮੱਤੇਵਾਲ, ਪਿ੍ੰਸ ਬਾਵਾ, ਹਰਸ਼ ਬਾਵਾ, ਪਿੰਚੂ ਪਾਰੋਵਾਲ, ਜਸਕਰਨ ਪਾਰੋਵਾਲ, ਸਵਰਨਜੀਤ ਸਿੰਘ ਖਿਲਚੀਆਂ, ਮਲੂਕ ਸਿੰਘ, ਸ਼ੁਭਮ ਸ਼ਰਮਾ, ਗੋਪੀ ਛਾਪੀਆਂਵਾਲੀ, ਜਥੇਦਾਰ ਲੱਖਾ ਸਿੰਘ ਪੱਡੇ, ਤਰਸੇਮ ਕੁਮਾਰ ਜੋਸ਼ੀ, ਬਲਵਿੰਦਰ ਸਿੰਘ ਕਲੇਰ, ਰਾਕੇਸ਼ ਕਾਲੜਾ, ਸੁਨੀਲ ਕਾਲੜਾ, ਰਜਿੰਦਰ ਕੁਮਾਰ ਲੂਥਰਾ, ਅਮਿਤ ਲੂਥਰਾ, ਸੁਰਿੰਦਰ ਲੂਥਰਾ, ਪਲਵਿੰਦਰ ਮੀਆਂਵਿੰਡ, ਜਗਤਾਰ ਸਿੰਘ ਮਾਨ ਪ੍ਰਧਾਨ, ਸਾਹਿਬ ਸਿੰਘ ਭੋਰਸ਼ੀ, ਧਰਮਿੰਦਰ ਸਿੰਘ ਟਪਿਆਲਾ, ਆਸ਼ੂ ਅੰਬਾ, ਸੰਪੂਰਨ ਸਿੰਘ ਕੋਹਲੂ ਵਾਲੇ, ਅਰਜਨ ਸਿੰਘ ਪੱਡੇ, ਸਤਨਾਮ ਮੈਡੀਕਲ ਸਟੋਰ, ਕੁਲਵੰਤ ਸਿੰਘ, ਕੁਲਵੰਤ ਸਿੰਘ ਸਰਪੰਚ ਭਲਾਈਪੁਰ, ਗੁਰਬਚਨ ਸਿੰਘ, ਭਗਵੰਤ ਸਿੰਘ ਉੱਪਲ, ਗੁਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ |
ਨਿੱਤ ਗੋਲੀਬਾਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਕਰਕੇ ਸਰਬ ਪਾਰਟੀਆਂ ਤੇ ਸਮੂਹ ਦੁਕਾਨਦਾਰਾਂ ਨੇ ਰਈਆ ਵਿਖੇ ਲਗਾਇਆ ਵਿਸ਼ਾਲ ਧਰਨਾ <br/>
ਅਜੀਤ ਡੈਸਕ
19-05-2026