06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪਿੰਡ ਕੋਹਾਲੀ ਵਿਖੇ ਔਰਤ ਦੀ ਕੁੱਟਮਾਰ ਕਰਨ ਦੇ ਲੱਗੇ ਦੋਸ਼, ਦੂਜੀ ਧਿਰ ਨੇ ਦੋਸ਼ ਨਕਾਰੇ <br/>

ਅਜੀਤ ਡੈਸਕ 19-05-2026

ਚੋਗਾਵਾਂ, 18 ਮਈ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪਕੇ ਅਧੀਨ ਆਉਂਦੇ ਪਿੰਡ ਕੋਹਾਲੀ ਵਿਖੇ ਇਕ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਖ਼ਬਰ ਹੈ | ਇਸ ਸੰਬੰਧੀ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜੇਰੇ ਇਲਾਜ ਦਲਬੀਰ ਕੌਰ ਪਤਨੀ ਲਖਵਿੰਦਰ ਸਿੰਘ ਪਿੰਡ ਕੋਹਾਲੀ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਪਿੰਡ ਦਾ ਧਰਮਿੰਦਰ ਸਿੰਘ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ | ਮੇਰੇ ਨਾਲ ਗ਼ਲਤ ਹਰਕਤਾਂ ਕੀਤੀਆਂ | ਪਿੰਡ ਤੇ ਮੁਹਤਬਰਾਂ ਦੇ ਕਹਿਣ 'ਤੇ ਅਸੀਂ ਕੋਈ ਰਿਪੋਰਟ ਨਹੀਂ ਦਰਜ ਕਰਵਾਈ | ਅੱਜ ਉਕਤ ਵਿਅਕਤੀ ਦੇ ਬੇਟੇ ਹਨੂਰ ਨੇ ਸਾਡੇ ਘਰ ਆ ਕੇ ਮੈਨੂੰ ਗੁਰਦੁਆਰੇ ਆਉਣ ਦਾ ਸੁਨੇਹਾ ਦਿੱਤਾ | ਮੈਂ ਜਦੋਂ ਗੁਰਦੁਆਰੇ ਪਹੁੰਚੀ ਤਾਂ ਅੱਗੇ ਧਰਮਿੰਦਰ ਸਿੰਘ ਨੇ ਮੇਰੇ ਤੇ ਹਮਲਾ ਕਰਕੇ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ | ਕੁੱਟਮਾਰ ਦੀ ਸਾਰੀ ਘਟਨਾ ਸੀ.ਸੀ. ਟੀ.ਵੀ. ਕੈਮਰੇ ਵਿਚ ਕੈਦ ਹੋ ਗਈ | ਉਨ੍ਹਾਂ ਕਿਹਾ ਕਿ ਇਕ ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਆਪ੍ਰੇਸ਼ਨ ਵੀ ਹੋਇਆ ਸੀ | ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗੀ | ਇਸ ਸੰਬੰਧੀ ਵਿਰੋਧੀ ਵਿਰੋਧੀ ਧਿਰ ਦੇ ਧਰਮਿੰਦਰ ਸਿੰਘ ਨੇ ਲੱਗੇ ਉਕਤ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਦਲਬੀਰ ਕੌਰ ਤੇ ਨਾਲ ਹੋਰਨਾਂ ਨੇ ਸਾਡੇ ਪਰਿਵਾਰ ਤੇ ਗਲਤ ਇਲਜ਼ਾਮ ਲਗਾਉਂਦਿਆਂ ਬੱਚਿਆਂ ਨੂੰ ਜਾਨੋ ਮਾਰਨੀ ਦੀਆਂ ਫੋਨ ਉੱਪਰ ਧਮਕੀਆ ਦਿੱਤੀਆਂ ਸਨ | ਜਿਸ ਦੀ ਅਸੀਂ ਦਰਖਾਸਤ ਵੀ ਦਿੱਤੀ | ਤੈਸ਼ ਵਿਚ ਆ ਕੇ ਉਕਤ ਔਰਤ ਨੇ ਸਾਨੂੰ ਮਾੜਾ ਚੰਗਾ ਬੋਲਿਆ ਤੇ ਝਗੜਾ ਕੀਤਾ | ਸਾਡੇ 'ਤੇ ਲੱਗੇ ਦੋਸ਼ ਝੂਠੇ ਤੇ ਬੇਬੁਨਿਆਦ ਹਨ | ਇਸ ਸੰਬੰਧੀ ਥਾਣਾ ਲੋਪੋਕੇ ਦੇ ਮੁਖੀ ਦਲਜੀਤ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ | ਜਾਂਚ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਨਿੱਤ ਗੋਲੀਬਾਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਕਰਕੇ ਸਰਬ ਪਾਰਟੀਆਂ ਤੇ ਸਮੂਹ ਦੁਕਾਨਦਾਰਾਂ ਨੇ ਰਈਆ ਵਿਖੇ ਲਗਾਇਆ ਵਿਸ਼ਾਲ... ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਦੇ ਗੁਰੂ ਬਾਜ਼ਾਰ ਦੀ ਹਾਲਤ ਤਰਸਯੋਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।