06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਬਾਬਾ ਬਕਾਲਾ ਸਾਹਿਬ ਦੇ ਗੁਰੂ ਬਾਜ਼ਾਰ ਦੀ ਹਾਲਤ ਤਰਸਯੋਗ <br/>

ਅਜੀਤ ਡੈਸਕ 19-05-2026

ਬਾਬਾ ਬਕਾਲਾ ਸਾਹਿਬ, 18 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ, ਜਿੱਥੇ ਰੋਜ਼ਾਨਾ ਲੱਖਾਂ ਹੀ ਸ਼ਰਧਾਲੂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਹਨ | ਗੁਰੂ ਨਗਰੀ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਵਿਕਾਸ ਕਾਰਜਾਂ ਵਾਸਤੇ ਸਰਕਾਰਾਂ ਵਲੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ, ਹੁਣ ਵੀ ਸੁੰਦਰੀਕਰਨ ਲਈ ਕਰੋੜਾਂ ਰੁਪਏ ਮਾਨ ਸਰਕਾਰ ਵਲੋਂ ਜਾਰੀ ਕੀਤੇ ਗਏ, ਪਰ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਜਿੱਥੇ ਰੋਜ਼ਾਨਾ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਸਥਾਨਕ ਦੁਕਾਨਦਾਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਨਗਰ ਪੰਚਾਇਤ ਨੇ ਬਹੁਤ ਸਮਾਂ ਪਹਿਲਾਂ ਹੀ ਪਹਿਲੀ ਲੱਗੀ ਇੰਟਰਲਾਕ ਟਾਈਲ ਨੂੰ ਪੁੱਟ ਦਿੱਤਾ, ਜਿਸ ਨਾਲ ਹੁਣ ਦੁਕਾਨਾਂ ਦੇ ਅੰਦਰ ਏਨੀ ਧੂੜ-ਮਿੱਟੀ ਜਾ ਰਹੀ ਹੈ ਕਿ ਦੁਕਾਨਾਂ ਵਿਚ ਪਿਆ ਸਾਮਾਨ ਖਰਾਬ ਹੋ ਰਿਹਾ ਹੈ | ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ ਦੇ ਮੁਖੀ ਸੂਬੇਦਾਰ ਹਰਜੀਤ ਸਿੰਘ ਨੇ ਕਿਹਾ ਕਿ ਅਗਰ ਨਗਰ ਪੰਚਾਇਤ ਨੇ ਏਨੀ ਦੇਰ ਪਹਿਲਾਂ ਇੰਟਰਲਾਕ ਟਾਈਲ ਪੁੱਟਣੀ ਸੀ ਤਾਂ ਧੂੜ ਮਿੱਟੀ ਨੂੰ ਰੋਕਣ ਲਈ ਪਾਣੀ ਦੇ ਛਿੜਕਾਉ ਦਾ ਬੰਦੋਬਸਤ ਕਰਨਾ ਚਾਹੀਦਾ ਸੀ ਤਾਂ ਕਿ ਦੁਕਾਨਦਾਰਾ ਦਾ ਕੋਈ ਨੁਕਸਾਨ ਨਾ ਹੋਵੇ, ਪਰ ਅਫਸੋਸ ਹੈ ਕਿ ਕੋਈ ਠੋਸ ਕਦਮ ਨਹੀਂ ਚੁੱਕੇ ਗਏ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਚੱਲ ਰਹੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਵੇ, ਦੁਕਾਨਦਾਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਤੇ ਦਿਨ ਵਿਚ ਤਿੰਨ ਤੋਂ ਚਾਰ ਵਾਰ ਪਾਣੀ ਦਾ ਛਿੜਕਾਓ ਕਰੇ ਨਹੀਂ ਤਾਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਲਈ ਤਿਆਰ ਰਹੇ | ਉਨ੍ਹਾਂ ਨੇ ਕਿਹਾ ਕਿ ਅਗਰ ਕਿਸੇੇ ਨੇ ਸਰਕਾਰ ਵਲੋਂ ਭੇਜੀ ਗਈ ਗ੍ਰਾਂਟ ਵਿਚਾੋ ਇਕ ਵੀ ਰੁਪਈਆ ਹੜੱਪਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਨਾ ਗੁਰੂ ਸਾਹਿਬ ਮਾਫ ਕਰਨਗੇ ਨਾ ਗੁਰੂ ਦੀ ਸੰਗਤ ਮਾਫ਼ ਕਰੇਗੀ |
ਕੀ ਕਹਿਣਾ ਹੈ ਪ੍ਰਧਾਨ ਸੁਰਜੀਤ ਸਿੰਘ ਕੰਗ ਦਾ-ਨਗਰ ਪੰਚਾਇਤ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਮੇਨ ਬਾਜ਼ਾਰ ਨੂੰ ਸੁੰਦਰ ਬਣਾਉਣ ਸੁੰਦਰ ਟਾਇਲਾਂ ਲਾਈਆਂ ਜਾਣੀਆਂ ਸਨ, ਪਰ ਕੁਝ ਪਾਇਪ ਲੀਕੇਜ ਹੋਣ ਕਾਰਨ ਕੰਮ ਵਿਚ ਦੇਰੀ ਹੋ ਰਹੀ ਹੈ, ਪਰ ਜਲਦੀ ਹੀ ਕਾਰਜ ਸੰਪੂਰਨ ਕਰ ਲਏ ਜਾਣਗੇ |

ਪਿਛਲੀ ਖ਼ਬਰ ਪਿੰਡ ਕੋਹਾਲੀ ਵਿਖੇ ਔਰਤ ਦੀ ਕੁੱਟਮਾਰ ਕਰਨ ਦੇ ਲੱਗੇ ਦੋਸ਼, ਦੂਜੀ ਧਿਰ ਨੇ ਦੋਸ਼ ਨਕਾਰੇ <br/> ਅਗਲੀ ਖ਼ਬਰ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਸ਼ਾਨਦਾਰ ਪ੍ਰੀਖਿਆ ਨਤੀਜੇ ਪ੍ਰਾਪਤ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।