ਚੌਂਕ ਮਹਿਤਾ, 18 ਮਈ (ਜਗਦੀਸ਼ ਸਿੰਘ ਬਮਰਾਹ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਦੇਵ ਗਲੋਬਲ ਅਕੈਡਮੀ ਚੰਨਣਕੇ ਅੱਡਾ ਨਾਥ ਦੀ ਖੂਹੀ ਵਿਖੇ ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਦੌਰਾਨ ਇਸ ਵਾਰ ਲੜਕਿਆਂ ਦੇ ਮੁਕਾਬਲੇ ਲੜਕੀਆਂ ਮੋਹਰੀ ਰਹੀਆਂ | ਸਕੂਲ ਪਿ੍ੰਸੀਪਲ ਸ੍ਰੀਮਤੀ ਰਿਤੂ ਖਨੇਜਾ ਨੇ ਨਤੀਜੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਇੰਸ ਗਰੁੱਪ (ਮੈਡੀਕਲ-ਨਾਨ ਮੈਡੀਕਲ) 'ਚ ਕੋਮਲਪ੍ਰੀਤ ਕੌਰ 96.8 ਫ਼ੀਸਦੀ ਨਾਲ ਸਕੂਲ ਤੋਂ ਅੱਵਲ ਰਹੀ, ਜਦਕਿ ਹੁਨਰਪ੍ਰੀਤ ਕੌਰ 94 ਫ਼ੀਸਦੀ ਨਾਲ ਦੂਸਰੀ, ਸੁਖਮਨਪ੍ਰੀਤ ਕੌਰ 91.4 ਫ਼ੀਸਦੀ ਨਾਲ ਤੀਸਰੀ ਤੇ ਦਿਲਮਹਿਕ ਕੌਰ 90.4 ਫ਼ੀਸਦੀ ਅੰਕਾਂ ਨਾਲ ਚੌਥੀ ਪੁਜੀਸ਼ਨ ਹਾਸਿਲ ਕੀਤੀ | ਇਸ ਤਰ੍ਹਾਂ ਕਾਮਰਸ ਗੁਰੱਪ ਤੋਂ 94.8 ਫ਼ੀਸਦੀ ਨਾਲ ਜਸ਼ਨਪ੍ਰੀਤ ਕੌਰ ਪਹਿਲੇ, 90.4 ਫ਼ੀਸਦੀ ਨਾਲ ਖੁਸ਼ਦੀਪ ਕੌਰ ਦੂਸਰੇ ਤੇ 90 ਫ਼ੀਸਦੀ ਅੰਕ ਲੈ ਕੇ ਗੁਰਪ੍ਰੀਤ ਕੌਰ ਤੀਸਰੇ ਸਥਾਨ 'ਤੇ ਰਹੀ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਜੀਤ ਸਿੰਘ ਬਾਠ ਤੇ ਡਾਇਰੈਕਟਰ ਕੁਲਵੰਤ ਕੌਰ ਨੇ ਇਸ ਨਤੀਜੇ ਲਈ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਸਮੂਹ ਵਿਦਿਆਰਥੀਆਂ ਨੂੰ ਭਵਿੱਖ 'ਚ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਮੁੱਖ ਪ੍ਰਬੰਧਕ ਮੈਡਮ ਮਨਜੀਤ ਕੌਰ ਸਮੇਤ ਸਮੂਹ ਸਟਾਫ ਨੇ ਸਕੂਲ ਦੇ ਇੰਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਚੰਗੇਰੇ ਭਵਿੱਖ ਲਈ ਆਪਣੀਆਂ ਨਿੱਘੀਆਂ ਸ਼ੁੱਭਕਾਮਨਾਵਾਂ ਦਿੱਤੀਆਂ |