ਬਾਬਾ ਬਕਾਲਾ ਸਾਹਿਬ, 18 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸ਼੍ਰੀ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਦਾ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ 100% ਰਿਹਾ ਹੈ | ਸੰਸਥਾ ਦੇ ਮੁਖੀ ਮੈਡਮ ਪਵਨਦੀਪ ਕੌਰ ਨੇ ਦੱਸਿਆ ਹੈ ਕਿ ਸਕੂਲ ਵਿਚ ਪੜ੍ਹਦੇ ਸਾਰੇ ਹੀ ਵਿਦਿਆਰਥੀ ਚੰਗੀਆਂ ਪੁਜੀਸ਼ਨਾਂ ਲੈ ਕੇ ਪਾਸ ਹੋਏ ਹਨ | ਸਾਇੰਸ ਵਿਚ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ 93.4% ਅੰਕ ਲੈ ਕੇ ਟਾਪ ਪੁਜੀਸ਼ਨ ਹਾਸਲ ਕੀਤੀ | ਜਦਕਿ ਪਲਕਜੀਤ ਕੌਰ ਨੇ 86.2%, ਗੁਰਨਾਜ ਕੌਰ 85% ਅੰਕ ਹਾਸਲ ਕੀਤੇ | ਕਾਮਰਸ ਵਿਚ ਅਨੂਗੁਨਦੀਪ ਕੌਰ 85% ਅੰਕ, ਅੰਮਿ੍ਤਪ੍ਰੀਤ ਕੌਰ 84%, ਮੰਨਤਪ੍ਰੀਤ ਕੌਰ 82.2% ਲੈ ਕੇ ਕਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ ਹੈ | ਆਰਟਸ ਵਿਚ ਅਨੂਪ੍ਰੀਤ ਕੌਰ 89% ਅੰਕ, ਨਵਦੀਪ ਕੌਰ 77.4%, ਅਨੂਪ੍ਰੀਤ ਕੌਰ 75.8 % ਲੈ ਕੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ ਹੈ | ਸੰਸਥਾ ਦੇ ਮੁਖੀ ਮੈਡਮ ਪਵਨਦੀਪ ਕੌਰ ਨੇ ਇਸ ਸ਼ਾਨਦਾਰ ਪ੍ਰਾਪਤੀ ਪਿੱਛੇ ਸਮੂਹ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ |