ਲੋਕ ਸੇਵਾ ਕੇਂਦਰ ਪਾਖਰਪੁਰਾ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਵਲੋਂ ਸਕੂਲ ਮੁਖੀਆਂ ਨੂੰ ਅਪੀਲ
ਜੈਂਤੀਪੁਰ, 3 ਨਵੰਬਰ (ਭੁਪਿੰਦਰ ਸਿੰਘ ਗਿੱਲ)-ਸ਼ਹੀਦ ਭਗਤ ਸਿੰਘ ਮਮੋਰੀਅਲ ਸੋਸ਼ਲ ਐਂਡ ਸਪੋਰਟਸ ਵੈਲਫੇਅਰ ਸੋਸਾਇਟੀ ਰਜਿ. ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਕਾਰੀ ਅਤੇ ਗ਼ੈਰ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਲੋਕ ਸੇਵਾ ਕੇਂਦਰ ਪਿੰਡ ਪਾਖਰਪੁਰਾ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਜੈਂਤੀਪੁਰ ਵਿਖੇ ਆਲੀਸ਼ਾਨ ਸ਼ਹੀਦ ਭਗਤ ਸਿੰਘ ਦੇ ਅਜੈਬ ਘਰ ਦੇ ਵਿਦਿਆਰਥੀਆਂ ਨੂੰ ਦਰਸ਼ਨ ਕਰਵਾਏ ਜਾਣ ਜੋ ਕਿ ਸੋਸਾਇਟੀ ਵਲੋਂ ਇਸ ਦੀ ਕੋਈ ਫ਼ੀਸ ਨਹੀਂ ਪ੍ਰਾਪਤ ਕੀਤੀ ਜਾਂਦੀ, ਸਾਡਾ ਮਕਸਦ ਸਿਰਫ ਤੇ ਸਿਰਫ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਛੋਟੇ ਬੱਚਿਆਂ ਦੇ ਦਿਲਾਂ ਵਿਚ ਵਸਾਉਣਾ ਤਾਂ ਕਿ ਸਾਡੀ ਨਵੀਂ ਜਨਰੇਸ਼ਨ ਨੂੰ ਪਤਾ ਲੱਗ ਸਕੇ ਕਿ ਸਾਡੇ ਸ਼ਹੀਦ ਕੌਣ ਸਨ।
ਅਜੀਤ ਡੈਸਕ
04-11-2026