25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਾਡੀ ਜਿੱਤ ਯਕੀਨੀ ਵੇਖ ਕੇ 'ਆਪ' ਨੇ ਧੱਕੇਸ਼ਾਹੀ ਨਾਲ ਸਾਡੇ ਕਾਗਜ਼ ਰੱਦ ਕਰਵਾਏ-ਕੌਂਸਲਰ ਹੈਪੀ <br/>

ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਹੈਪੀ (ਕਜਾਰੀਆ ਟਾਇਲ ਵਾਲੇ) ਨਾਲ ਹਨ ਜਥੇ. ਬਲਜੀਤ ਸਿੰਘ ਜਲਾਲ ਉਸਮਾ, ਰਜਿੰਦਰ ਸਿੰਘ ਲਿੱਦੜ ਤੇ ਹੋਰ | ਤਸਵੀਰ-ਸ਼ੇਲਿੰਦਰਜੀਤ ਸਿੰਘ ਰਾਜਨ <br/> 20-05-2026
ਬਾਬਾ ਬਕਾਲਾ ਸਾਹਿਬ, 19 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)—ਨਗਰ ਪੰਚਾਇਤੀ ਚੋਣਾਂ ਸਬੰਧੀ ਰਈਆ ਦੀਆਂ ਕੁਲ 13 ਵਾਰਡਾਂ ਵਿਚੋਂ, 11 ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਨੂੰ ਲੈ ਕੇ ਅੱਜ ਇੱਥੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ, ਰਈਆ ਵਾਰਡ ਨੰ: 4 ਤੋਂ ਚੋਣ ਲੜ ਰਹੇ ਸਾ: ਕੌਂਸਲਰ ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਹੈ ਕਿ ਐਤਕੀਂ ਰਈਆ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਤੋਂ ਬੁਖਲਾਹਟ ਵਿਚ ਆਣ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਨੇ ਸਾਡੇ 11 ਉਮੀਦਵਾਰਾਂ ਦੇ ਕਾਗਜ਼ ਰੱਦ ਕਰਕੇ ਆਪਣੀ ਸੌੜੀ ਸੋਚ ਦਾ ਸਬੂਤ ਦਿੱਤਾ ਹੈ | ਉਨ੍ਹਾ ਕਿਹਾ ਕਿ ਉਹ ਖੁਦ ਵਾਰਡ ਨੰ: 4 ਤੋਂ ਅਤੇ ਉਨ੍ਹਾਂ ਦੀ ਧਰਮ ਸੁਪਤਨੀ ਬੀਬਾ ਪੁਨੀਤ ਕੌਰ ਵਾਰਡ ਨੰ: 8 ਤੋਂ ਪੂਰੀ ਸ਼ਾਨ ਨਾਲ ਚੋਣ ਜਿੱਤਦੇ ਸਨ, ਪਰ 'ਆਪ' ਨੇ ਸਾਡੇ ਕਾਗਜ਼ ਰੱਦ ਕਰਵਾ ਕੇ ਆਪਣੀ ਧੱਕੇਸ਼ਾਹੀ ਨਾਲ ਸਾਨੂੰ ਚੋਣ ਲੜਾਈ 'ਚੋਂ ਬਾਹਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਕਿ ਉਨ੍ਹਾਂ ਨੂੰ ਚੋਣ ਮੈਦਾਨ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ, ਪਰ ਉਹ ਇਸ ਸਬੰਧੀ ਮਾਣਯੋਗ ਹਾਈਕੋਰਟ ਵਿਚ ਰਿੱਟ ਦਾਖ਼ਲ ਕਰਨਗੇ ਤੇ ਵਾਰਡ ਨੰ: 4 ਅਤੇ 8 ਦੇ ਲੋਕਾਂ ਦੀ ਸੇਵਾ ਵਿੱਚ ਰਾਤ ਦਿਨ ਹਾਜ਼ਰ ਰਹਿਣਗੇ | ਇਸ ਮੌਕੇ ਉਨ੍ਹਾਂ ਨਾਲ ਸਾ: ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਕਿ੍ਪਾਲ ਸਿੰਘ ਖ਼ਾਲਸਾ ਪ੍ਰਧਾਨ ਸ਼ਹਿਰੀ, ਜਸਦੀਪ ਸਿੰਘ ਕਜਾਰੀਆ ਟਾਇਲ, ਰਾਜਿੰਦਰ ਸਿੰਘ ਲਿੱਦੜ, ਬੇਗਮ ਸਿੰਘ ਪਿ੍ੰਸ, ਗੁਰਦੇਵ ਸਿੰਘ ਬਾਬਾ ਸਾਵਣ ਸਿੰਘ ਨਗਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਮਜੀਠਾ ਦੇ ਅਮਨ ਪਸੰਦ ਸ਼ਹਿਰੀ 'ਆਪ' ਦੀ ਧੱਕੇਸ਼ਾਹੀ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ-ਮਜੀਠੀਆ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ 13 'ਚੋਂ 11 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।