25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਵ. ਮੰਨੂ ਬਾਲਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਟ

ਚੌਂਕ ਮਹਿਤਾ, 24 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)- ਮਾ. ਬਲਜਿੰਦਰ ਸਿੰਘ ਬੁੱਟਰ ਦੀ ਧਰਮ ਪਤਨੀ ਮੈਡਮ ਮੰਨੂ ਬਾਲਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਬੁੱਟਰ ਸਿਵੀਆਂ ਵਿਖੇ ਪਾਏ ਗਏ।

ਕੀਰਤਨ ਕਰਨ ਮੌਕੇ ਭਾਈ ਕੁਲਬੀਰ ਸਿੰਘ ਦਾ ਰਾਗੀ ਜਥਾ। 25-10-2026
ਚੌਂਕ ਮਹਿਤਾ, 24 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)- ਮਾ. ਬਲਜਿੰਦਰ ਸਿੰਘ ਬੁੱਟਰ ਦੀ ਧਰਮ ਪਤਨੀ ਮੈਡਮ ਮੰਨੂ ਬਾਲਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਬੁੱਟਰ ਸਿਵੀਆਂ ਵਿਖੇ ਪਾਏ ਗਏ। ਉਪਰੰਤ ਗੁਰਦੁਆਰਾ ਪੱਤੀ ਬੁੱਟਰ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਮੇਂ ਰਾਗੀ ਭਾਈ ਕੁਲਬੀਰ ਸਿੰਘ (ਦਮਦਮੀ ਟਕਸਾਲ) ਦੇ ਜਥੇ ਨੇ ਵੈਰਾਗਮਈ ਕੀਰਤਨ ਸਰਵਣ ਕਰਵਾਇਆ। ਸਮਾਗਮ ਦੌਰਾਨ ਹਲਕਾ ਜੰਡਿਆਲਾ ਗੁਰੂ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਬਲਜੀਤ ਸਿੰਘ ਜਲਾਲ ਉਸਮਾ, ਹਲਕਾ ਇੰਚਾਰਜ ਸੰਦੀਪ ਸਿੰਘ ਏ.ਆਰ., ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ, ਸਾਬਕਾ ਚੇਅਰਮੈਨ ਜਥੇ. ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਜਥੇ. ਰਾਜਬੀਰ ਸਿੰਘ ਉਦੋ ਨੰਗਲ ਪੀ.ਏ.ਸੀ. ਮੈਂਬਰ, ਸਰਕਲ ਮਹਿਤਾ ਪ੍ਰਧਾਨ ਲਖਵਿੰਦਰ ਸਿੰਘ ਖਾਲਸਾ, ਮਾ. ਦਿਲਬਾਗ ਸਿੰਘ ਦਿਆਲਗੜ੍ਹ ਅਤੇ ਮਾ. ਹਰਿੰਦਰ ਸਿੰਘ ਪੱਲਾ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਆਖਿਆ ਕਿ ਸਵ. ਮੈਡਮ ਮੰਨੂ ਬਾਲਾ ਇਕ ਅਧਿਆਪਕਾ ਨਹੀਂ, ਸਗੋਂ ਮਮਤਾ, ਸਨੇਹ ਅਤੇ ਪ੍ਰੇਰਣਾ ਦੀ ਮੂਰਤ ਸਨ। ਉਨ੍ਹਾਂ ਦਾ ਵਿਛੋੜਾ ਇਕ ਪਰਿਵਾਰ ਦੀ ਖੁਸ਼ੀ ਹੀ ਨਹੀਂ, ਸਗੋਂ ਵਿਦਿਆਰਥੀਆਂ ਦੇ ਸੁਪਨਿਆਂ, ਅਧਿਆਪਕ ਵਰਗ ਅਤੇ ਸਮੁੱਚੇ ਸਮਾਜ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਵਲੋਂ ਵੰਡਿਆ ਗਿਆ ਗਿਆਨ, ਪਿਆਰ ਅਤੇ ਸੰਸਕਾਰ ਸਦਾ ਦਿਲਾਂ ਵਿਚ ਜਿਊਂਦੇ ਰਹਿਣਗੇ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਅਤੇ ਐੱਸ.ਸੀ . ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਉਚੇਚੇ ਤੌਰ ’ਤੇ ਕੁਝ ਦਿਨ ਪਹਿਲਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਧਿਆਨ ਸਿੰਘ ਮਹਿਤਾ, ਮਹਿੰਦਰਪਾਲ ਸਿੰਘ ਬੱਲ ਮੈਂਬਰ ਜਨਰਲ ਕੌਂਸਲ, ਸਰਪੰਚ ਪ੍ਰਗਟ ਸਿੰਘ ਬੁੱਟਰ, ਗੁਰਲਾਲ ਸਿੰਘ ਲਾਲੀ, ਸਰਪੰਚ ਜਸਪਾਲ ਸਿੰਘ ਪੱਡਾ, ਸਾਬਕਾ ਸਰਪੰਚ ਜਗਤਾਰ ਸਿੰਘ ਗੱਗੜਭਾਣਾ, ਸਾਬਕਾ ਸਰਪੰਚ ਕੁਲਬੀਰ ਸਿੰਘ ਧਰਦਿਉ, ਚੇਅਰਮੈਨ ਬਲਜੀਤ ਪ੍ਰਧਾਨ, ਯੂਥ ਪ੍ਰਧਾਨ ਜੋਰਾਵਰ ਸਿੰਘ ਬੱਬਾ, ਪ੍ਰਧਾਨ ਗੁਰਭੇਜ ਸਿੰਘ ਜੱਬੋਵਾਲ, ਪ੍ਰਧਾਨ ਲਖਬੀਰ ਸਿੰਘ ਬੁੱਟਰ, ਸੁਖਵਿੰਦਰ ਸਿੰਘ ਸੰਗਰਾਵਾਂ, ਤਜਿੰਦਰ ਸਿੰਘ ਬੇਰੀਆਣਾ, ਅਜੀਤਪਾਲ ਸਿੰਘ, ਪ੍ਰਭਸ਼ੇਰ ਸਿੰਘ ਸੈਦੋਕੇ, ਪ੍ਰਧਾਨ ਹਰਜੀਤ ਸਿੰਘ ਧਰਦਿਉ, ਸਾਬਕਾ ਸਰਪੰਚ ਸੁਖਦੇਵ ਸਿੰਘ ਧਰਦਿਉ ਤੇ ਗਗਨਦੀਪ ਸਿੰਘ ਚੁੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।
ਪਿਛਲੀ ਖ਼ਬਰ ਫੂਡ ਸੇਫਟੀ ਟੀਮ ਵਲੋਂ ਵਿਸ਼ੇਸ਼ ਮੁਹਿੰਮ : ਸ਼ੱਕ ਦੇ ਆਧਾਰ ’ਤੇ ਪੰਜ ਕੁਇੰਟਲ ਤੋਂ ਵੱਧ ਘਿਓ ਜ਼ਬਤ ਅਗਲੀ ਖ਼ਬਰ ਬੈਡ ਮਾਸਟਰ ਈਕੋ ਮਸ਼ੀਨ ਸਬਜ਼ੀਆਂ ਦੀ ਕਾਸ਼ਤ ਲਈ ਇਕ ਯੁੱਗ ਪਲਟਾਊ ਮਸ਼ੀਨ ਹੈ- ਅਜਮੇਰ ਸਿੰਘ ਢੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।