26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮੀਟਿੰਗ <br/>

ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ ਮੌਕੇ ਭਾਈ ਅਮਨਦੀਪ ਸਿੰਘ ਡੱਡੂਆਣਾ, ਬਾਬਾ ਬਿਬੇਕ ਸਿੰਘ ਤੇ ਹਰਕਮਲਪ੍ਰੀਤ ਸਿੰਘ ਜੰਡ ਆਦਿ | ਤਸਵੀਰ : ਪ੍ਰਮਿੰਦਰ ਸਿੰਘ ਜੋਸਨ <br/> 20-05-2026
ਜੰਡਿਆਲਾ ਗੁਰੂ, 19 ਮਈ (ਪ੍ਰਮਿੰਦਰ ਸਿੰਘ ਜੋਸਨ)-29 ਮਈ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਗਹਿਰੀ ਰੇਲਵੇ ਸਟੇਸ਼ਨ ਨਜ਼ਦੀਕ ਪਿੰਡ ਭੰਗਵਾਂ ਵਿਖੇ ਹੋਣ ਜਾ ਰਹੀ ਹਲਕਾ ਜੰਡਿਆਲਾ ਦੀ ਸਿਆਸੀ ਕਾਨਫਰੰਸ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ ਪਾਰਟੀ ਦੇ ਹਲਕਾ ਮੁੱਖ ਦਫ਼ਤਰ ਜੰਡਿਆਲਾ ਗੁਰੂ ਵਿਖੇ ਬਾਬਾ ਬਿਬੇਕ ਸਿੰਘ ਮੁੱਖ ਸੇਵਾਦਰ ਹਲਕਾ ਜੰਡਿਆਲਾ ਦੀ ਅਗਵਾਈ 'ਚ ਹੋਈ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਤੇ ਸਕੱਤਰ ਹਰਕਮਲਪ੍ਰੀਤ ਸਿੰਘ ਜੰਡ, ਜਤਿੰਦਰ ਸਿੰਘ ਮਹਿਤਾ, ਗੁਰਪ੍ਰੀਤ ਸਿੰਘ ਢੱਪਈਆਂ, ਮਨਜਿੰਦਰ ਸਿੰਘ ਬੰਡਾਲਾ ਤੇ ਬਚਿੱਤਰ ਸਿੰਘ ਤਰਸਿੱਕਾ ਆਦਿ ਬੁਲਾਰਿਆਂ ਵਲੋਂ ਬੋਲਦਿਆਂ ਉਨ੍ਹਾਂ ਕਾਨਫਰੰਸ ਦੀ ਸਫ਼ਲਤਾ ਲਈ ਦਰਜਾ-ਬ–ਦਰਜਾ ਆਗੂਆਂ ਨਾਲ ਵਿਚਾਰ ਚਰਚਾ ਕੀਤੀ ਗਈ, ਤੇ ਕਾਨਫਰੰਸ ਦੀ ਕਾਮਯਾਬੀ ਬਣਾਉਣ ਲਈ ਵਰਕਰਾਂ ਤੇ ਆਗੂਆਂ ਨੂੰ ਸੇਵਾਵਾਂ ਸੌਂਪੀਆਂ ਗਈਆਂ | ਉਨ•ਾਂ ਤੋਂ ਇਲਾਵਾ ਹਲਕਾ ਜੰਡਿਆਲਾ ਨਾਲ ਸੰਬੰਧਿਤ ਆਗੂਆਂ ਤੇ ਵਰਕਰਾਂ ਵਲੋਂ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਦੇ ਰਾਜ 'ਚ ਨਸ਼ੇ ਆਦਿ ਲਿਆਉਣ ਤੇ ਵਿਕਾਉਣ ਦੇ ਦੋਸ਼ ਲਾਏ ਗਏ | ਇਸ ਮੌਕੇ ਉਨ੍ਹਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ 'ਚ ਪੰਥਕ ਸਰਕਾਰ ਬਣਾਉਣ ਤੇ ਹਲਕਾ ਜੰਡਿਆਲਾ 'ਚ ਪਾਰਟੀ ਉਮੀਦਵਾਰ ਦੀ ਯਕੀਨੀ ਜਿੱਤ ਦਾ ਉੱਚ ਕਮਾਨ ਨੂੰ ਭਰੋਸਾ ਦਿਵਾਇਆ ਗਿਆ | ਇਸ ਮੌਕੇ ਜਰਮਨਜੀਤ ਸਿੰਘ ਡੱਡੂਆਣਾ, ਬਿਕਰਮਜੀਤ ਸਿੰਘ ਗਹਿਰੀ, ਸੂਬਾ ਸਿੰਘ, ਕੇਵਲ ਸਿੰਘ, ਸਮਸ਼ੇਰ ਸਿੰਘ, ਜਗਜੀਤ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ, ਰਜਿੰਦਰ ਸਿੰਘ, ਸਰਪੰਚ ਗੁਰਦਿਆਲ ਸਿੰਘ, ਕਵਲਜੀਤ ਸਿੰਘ, ਬਾਪੂ ਬਲਵੰਤ ਸਿੰਘ, ਕਾਬਲ ਸਿੰਘ, ਸਕੱਤਰ ਸਿੰਘ, ਗਿਆਨ ਸਿੰਘ, ਅੰਗਰੇਜ਼ ਸਿੰਘ, ਮਨਪ੍ਰੀਤ ਸਿੰਘ, ਧਿਆਨ ਸਿੰਘ ਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਅੰਬ ਸ਼ਾਹ ਦਾ ਸਾਲਾਨਾ ਮੇਲਾ ਕੱਲ੍ਹ ਕਰਵਾਇਆ ਜਾਵੇਗਾ-ਔਲਖ ਅਗਲੀ ਖ਼ਬਰ ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਦੇ 45 ਉਮੀਦਵਾਰ ਮੈਦਾਨ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।