ਅਟਾਰੀ, 19 ਮਈ (ਰਜਿੰਦਰ ਸਿੰਘ ਰੂਬੀ)-ਇਥੋਂ ਥੋੜੀ ਦੂਰ ਪਿੰਡ ਕਾਹਨਗੜ੍ਹ ਨੇੜੇ ਅਟਾਰੀ ਬਾਰਡਰ ਵਿਖੇ ਸਥਿਤ ਪੀਰ ਬਾਬਾ ਅੰਬ ਸ਼ਾਹ ਦਾ ਸਾਲਾਨਾ ਮੇਲਾ 21 ਮਈ ਦਿਨ ਵੀਰਵਾਰ ਨੂੰ ਕਰਵਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਇੰਸਪੈਕਟਰ ਅਨੋਖ ਸਿੰਘ ਔਲਖ ਨੇ ਦੱਸਿਆ ਕਿ ਸਾਲਾਨਾ ਮੇਲੇ ਦੌਰਾਨ ਪੰਜਾਬ ਦੀ ਨਾਮਵਰ ਗਾਇਕ ਜੋੜੀ ਹਰਪਾਲ ਠੱਠੇਵਾਲਾ ਤੇ ਬੀਬਾ ਕੰਵਲਜੀਤ ਕੰਵਲ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਾਲਾਨਾ ਮੇਲੇ ਵਿਚ ਹੁੰਮਹੁਮਾ ਕੇ ਪਹੁੰਚਣ | ਇਸ ਮੌਕੇ ਸਾਬਕਾ ਸਰਪੰਚ ਮਨਜੀਤ ਸਿੰਘ ਔਲਖ ਅਟਾਰੀ, ਹਰਜੀਤ ਸਿੰਘ ਔਲਖ, ਨਛੱਤਰ ਸਿੰਘ ਔਲਖ, ਕੁਲਵਿੰਦਰ ਸਿੰਘ ਬਿੱਟੂ ਤੇ ਗੁਰਪ੍ਰੀਤ ਸਿੰਘ ਸੋਨੀ ਔਲਖ ਆਦਿ ਹਾਜ਼ਰ ਸਨ |