26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਫ਼ਤਹਿ ਅਕੈਡਮੀ ਆਫ਼ ਮਾਰਸ਼ਲ ਆਰਟਸ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

ਜਿੱਤ ਦੇ ਜਸ਼ਨ 'ਚ ਕਰਾਟੇ ਟੀਮ ਅਪਣੇ ਸੀਨੀਅਰ ਸਟਾਫ਼ ਨਾਲ ਤਸਵੀਰ ਸਾਂਝੀ ਕਰਦੇ ਹੋਏ | ਤਸਵੀਰ : ਨਰਿੰਦਰ ਸਿੰਘ <br/> 20-05-2026
ਬਿਆਸ, 19 ਮਈ (ਨਰਿੰਦਰ ਸਿੰਘ)-ਅੰਮਿ੍ਤਸਰ ਦੇ ਸੀਨੀਅਰ ਸੈਕੰਡਰੀ ਸਕੂਲ (ਟਾਊਨ ਹਾਲ) ਵਿਖੇ ਕਰਵਾਈ ਗਈ 5ਵੀਂ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਵਿਚ ਫਤਿਹ ਅਕੈਡਮੀ ਆਫ਼ ਮਾਰਸ਼ਲ ਆਰਟਸ, ਬਿਆਸ ਦੇ ਕਰਾਟੇ ਖਿਡਾਰੀਆਂ ਨੇ ਆਪਣੀ ਖੇਡ ਦਾ ਲੋਹਾ ਮਨਾਉਂਦਿਆਂ ਅਕੈਡਮੀ ਅਤੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ | ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਵੱਖ-ਵੱਖ ਸਕੂਲਾਂ ਅਤੇ ਅਕੈਡਮੀਆਂ ਦੇ ਕੁੱਲ 200 ਬੱਚਿਆਂ ਨੇ ਹਿੱਸਾ ਲਿਆ ਸੀ | ਜਿਸ ਵਿਚੋਂ ਫਤਿਹ ਅਕੈਡਮੀ ਦੇ 37 ਹੋਣਹਾਰ ਖਿਡਾਰੀਆਂ ਨੇ ਮੈਦਾਨ ਵਿਚ ਨਿੱਤਰ ਕੇ ਸ਼ਾਨਦਾਰ ਸਫ਼ਲਤਾ ਹਾਸਿਲ ਕੀਤੀ | ਅਕੈਡਮੀ ਦੇ ਜਾਂਬਾਜ਼ ਖਿਡਾਰੀਆਂ ਨੇ ਆਪਣੀ ਬਿਹਤਰੀਨ ਤਕਨੀਕ ਅਤੇ ਸਖ਼ਤ ਮਿਹਨਤ ਸਦਕਾ ਕੁੱਲ 37 ਮੈਡਲ ਆਪਣੀ ਝੋਲੀ ਪਾਏ | 7 ਸੋਨ ਤਮਗੇ, 12 ਚਾਂਦੀ ਤਮਗੇ, 18 ਕਾਂਸੀ ਤਮਗੇ | ਜਿਕਰਯੋਗ ਹੈ ਕਿ ਇਸ ਚੈਂਪੀਅਨਸ਼ਿਪ ਵਿਚੋਂ ਅਕੈਡਮੀ ਦੇ 20 ਬੱਚੇ ਸਟੇਟ ਪੱਧਰ ਲਈ ਸਿਲੈਕਟ ਹੋ ਗਏ ਹਨ | ਇਹ ਖਿਡਾਰੀ ਹੁਣ ਅਗਾਮੀ ਸਟੇਟ ਮੁਕਾਬਲਿਆਂ ਵਿਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ ਅਤੇ ਉਮੀਦ ਹੈ ਕਿ ਉਹ ਉੱਥੇ ਵੀ ਜਿੱਤ ਦਾ ਪਰਚਮ ਲਹਿਰਾ ਕੇ ਆਪਣੀ ਅਕੈਡਮੀ, ਆਪਣੇ ਸਕੂਲ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਪੂਰੇ ਸੂਬੇ ਵਿਚ ਚਮਕਾਉਣਗੇ | ਇਸ ਦੌਰਾਨ ਗੱਲਬਾਤ ਕਰਦੇ ਹੋਏ ਕੋਚ ਧਲਵਿੰਦਰ ਸਿੰਘ ਫਤਿਹ ਨੇ ਦੱਸਿਆ ਕਿ ਸਾਡੇ ਬੱਚਿਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਹੁਣ ਉਹ ਸਟੇਟ ਵਿਚ ਵੀ ਪ੍ਰਦਰਸ਼ਨ ਕਰਨਗੇ ਅਤੇ ਆਪਣੀ ਅਕੈਡਮੀ, ਸਕੂਲ, ਆਪਣੇ ਜ਼ਿਲ੍ਹੇ ਸਮੇਤ ਸੂਬੇ ਦਾ ਨਾਮ ਰੋਸ਼ਨ ਕਰਨਗੇ | ਇਸ ਮੌਕੇ ਪੰਜਾਬ ਦੇ ਟੈਕਨੀਕਲ ਡਾਇਰੈਕਟਰ ਸ਼ਿਆਨ ਕੁਲਦੀਪ ਸਿੰਘ, ਅੰਮਿ੍ਤਸਰ ਦੇ ਪ੍ਰੈਜ਼ੀਡੈਂਟ ਧਲਵਿੰਦਰ ਸਿੰਘ, ਅੰਮਿ੍ਤਸਰ ਦੇ ਜਨਰਲ ਸੈਕ੍ਰੇਟਰੀ ਦਿਨੇਸ਼ ਅਤੇ ਕੈਸ਼ੀਅਰ ਹਰਮੀਤ ਸਿੰਘ, ਹਰਪ੍ਰੀਤ ਕੌਰ ਤੇ ਸ਼ਿਵਮ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਪਿੰਡਾਂ 'ਚ ਵੀ ਵੱਧਦੀ ਜਾ ਰਹੀ ਹੈ ਬੇਸਹਾਰਾ ਪਸ਼ੂਆਂ ਦੀ ਸਮੱਸਿਆ <br/> ਅਗਲੀ ਖ਼ਬਰ 36 ਲੱਖ ਨਾਲ ਤਿਆਰ ਹੋ ਰਿਹਾ ਆਮ ਆਦਮੀ ਕਲੀਨਿਕ ਦੀ ਗ੍ਰਾਂਟ 'ਚ ਵੱਡਾ ਗਬਨ, ਪੁਰਾਣੀ ਇੱਟ ਦੀ ਹੋ ਰਹੀ ਹੈ ਵਰਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।