26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਿੰਡਾਂ 'ਚ ਵੀ ਵੱਧਦੀ ਜਾ ਰਹੀ ਹੈ ਬੇਸਹਾਰਾ ਪਸ਼ੂਆਂ ਦੀ ਸਮੱਸਿਆ <br/>

ਪਿੰਡ ਦੀ ਸੜਕ ਕਿਨਾਰੇ ਕੂੜੇ ਦਾ ਲੱਗਿਆ ਢੇਰ ਤੇ ਆਵਾਰਾ ਪਸ਼ੂ ਕੂੜੇ ਦੇ ਢੇਰ 'ਚੋਂ ਨਿਕਲ ਕੇ ਸੜਕ ਵੱਲ ਜਾਂਦਾ ਹੋਇਆ | ਤਸਵੀਰਾਂ : ਨਰਿੰਦਰ ਸਿੰਘ <br/> 20-05-2026
ਬਿਆਸ, 19 ਮਈ (ਨਰਿੰਦਰ ਸਿੰਘ)-ਵੇਖਿਆ ਜਾਂਦਾ ਹੈ ਕਿ ਅਕਸਰ ਨੈਸ਼ਨਲ ਹਾਈਵੇ 'ਤੇ ਆਵਾਰਾ ਪਸ਼ੂਆਂ ਦੇ ਕਾਰਨ ਵੱਡੇ ਹਾਦਸੇ ਹੋ ਜਾਂਦੇ ਹਨ, ਜੋ ਕਿ ਪਹਿਲਾਂ ਹੀ ਆਮ ਜਨਤਾ ਅਤੇ ਰਾਹਗੀਰਾਂ ਲਈ ਇਕ ਗੰਭੀਰ ਵਿਸ਼ਾ ਬਣਿਆ ਹੋਇਆ ਹੈ | ਪ੍ਰਸ਼ਾਸਨ ਅਕਸਰ ਇਨ੍ਹਾਂ ਸਮੱਸਿਆਵਾਂ ਦੀ ਹੱਲ ਦੀ ਗੱਲ ਕਰਦਾ ਹੈ, ਪਰ ਅਜਿਹਾ ਪੂਰਨ ਰੂਪ 'ਚ ਨਜ਼ਰ ਨਹੀਂ ਆਉਂਦਾ ਜਾਂ ਅਮਲ 'ਚ ਨਹੀਂ ਲਿਆਂਦਾ ਜਾਂਦਾ | ਹੌਲੀ-ਹੌਲੀ ਹੁਣ ਕਿਧਰੇ ਅਜਿਹੀ ਸਮੱਸਿਆ ਪਿੰਡਾਂ ਵਿਚ ਵੀ ਵੱਧਦੀ ਹੋਈ ਨਜ਼ਰ ਆ ਰਹੀ ਹੈ | ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ ਦਿਨ ਘਟਣ ਦੀ ਬਜਾਏ ਹੁਣ ਪਿੰਡਾਂ ਦੇ ਪੱਧਰ 'ਤੇ ਵੱਧਦੀ ਪਈ ਹੈ | ਕੂੜੇ ਦੇ ਢੇਰ ਅਕਸਰ ਪਿਡਾਂ ਦੀਆਂ ਸੜਕਾਂ ਕਿਨਾਰੇ ਜਾਂ ਗਲੀਆਂ ਕਿਨਾਰੇ ਲੱਗੇ ਰਹਿੰਦੇ ਹਨ, ਕਾਫੀ ਜਿਆਦਾ ਕੂੜੇ ਦਾ ਢੇਰ ਵੀ ਆਵਾਰਾ ਪਸ਼ੂਆਂ ਨੂੰ ਇਕੱਠੇ ਹੋਣ ਅਤੇ ਉਨ੍ਹਾਂ ਦੀ ਖੁਰਾਕ ਵਿਚ ਇਕਜੁੱਟ ਹੋਣ ਲਈ ਸੱਦਾ ਦਿੰਦਾ ਹੈ | ਅਜਿਹੀ ਸਮੱਸਿਆ ਦਾ ਹੱਲ ਪ੍ਰਸ਼ਾਸਨ ਨਾਲ ਮਿਲਕੇ ਜਾਂ ਰਾਬਤਾ ਕਾਇਮ ਕਰਕੇ ਆਮ ਪਿੰਡਾਂ ਦੇ ਵਸਨੀਕ ਅਤੇ ਨਾਗਰਿਕਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਚਾਹੀਦਾ ਹੈ ਕਿ ਇਨ੍ਹਾਂ ਕੂੜੇ ਦੇ ਢੇਰ ਦਾ ਕੋਈ ਠੋਸ ਹੱਲ ਕਰਕੇ ਕੂੜੇ ਨੂੰ ਕਿਸੇ ਐਸੀ ਜਗ੍ਹਾ 'ਚ ਤਬਦੀਲ ਕੀਤਾ ਜਾਵੇ ਜਾਂ ਡੰਪ ਕੀਤਾ ਜਾਵੇ, ਜੋ ਕਿ ਹਾਦਸਿਆਂ ਦਾ ਕਾਰਨ ਨਾ ਬਣ ਕੇ, ਕੀਮਤੀ ਜਾਨਾਂ ਨੂੰ ਜ਼ਖ਼ਮੀ ਹੋਣ ਤੋਂ ਜਾਂ ਜਾਨੀ ਨੁਕਸਾਨ ਤੋਂ ਬਚਾਇਆ ਜਾ ਸਕੇ, ਨਹੀਂ ਤਾਂ ਆਵਾਰਾ ਪਸ਼ੂਆਂ ਨਾਲ ਪਿੰਡਾਂ ਵਿਚ ਵੀ ਮੋਟਰਸਾਈਕਲ ਜਾਂ ਕਾਰਾਂ ਨਾਲ ਹਾਦਸਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਲਦ ਹੀ ਆਮ ਜਿਹਾ ਹੋ ਜਾਵੇਗਾ | ਆਮ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅੱਗੇ ਵੱਧ ਕੇ ਇਸ ਸਮੱਸਿਆ ਦਾ ਹੱਲ ਜਲਦ ਕਢਣ ਦੀ ਲੋੜ ਹੈ ਅਤੇ ਪ੍ਰਸ਼ਾਸਨ ਨਾਲ ਮਿਲਕੇ ਕੰਮ ਕਰਨ ਦੀ ਲੋੜ ਹੈ ਜਿਸ ਨਾਲ ਇਸ ਸਮੱਸਿਆ ਤੋਂ ਪੱਕਾ ਛੁਟਕਾਰਾ ਪਾਇਆ ਜਾ ਸਕੇ |

ਪਿਛਲੀ ਖ਼ਬਰ ਲੱਖ ਦਾਤਾ ਪੀਰ ਦੀ ਯਾਦ 'ਚ ਸਾਲਾਨਾ ਮੇਲਾ ਤੇ ਕੁਸ਼ਤੀ ਭਲਕੇ ਅਗਲੀ ਖ਼ਬਰ ਫ਼ਤਹਿ ਅਕੈਡਮੀ ਆਫ਼ ਮਾਰਸ਼ਲ ਆਰਟਸ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।