ਹੁਸ਼ਿਆਰਪੁਰ, 19 ਮਈ (ਨਰਿੰਦਰ ਸਿੰਘ ਬੱਡਲਾ)-ਪਿੰਡ ਬੱਠੀਆਂ ਬ੍ਰਾਹਮਣਾਂ ਵਿਖੇ ਸਮੂਹ ਨਗਰ ਵਾਸੀ ਸੰਗਤਾਂ, ਐਨ.ਆਰ.ਆਈ .ਵੀਰਾਂ ਦੇ ਸਹਿਯੋਗ ਨਾਲ ਲੱਖ ਦਾਤਾ ਪੀਰ ਦਾ ਸਾਲਾਨਾ ਮੇਲਾ ਤੇ ਦੀਪਕ ਮੈਮੋਰੀਅਲ ਛਿੰਝ 21 ਮਈ ਦਿਨ ਵੀਰਵਾਰ ਨੂੰ ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਨੇ ਦੱਸਿਆ ਕਿ 20 ਮਈ ਦੀ ਸ਼ਾਮ 7 ਪੀਰਾਂ ਦੀ ਜਾਗੋ ਕੱਢੀ ਜਾਵੇਗੀ ਅਤੇ ਮੇਲੇ 'ਚ ਅੰਤਰਰਾਸ਼ਟਰੀ ਕਲਾਕਾਰ ਸਰਦਾਰ ਅਲੀ, ਕੱਵਾਲ ਹਰਮੇਸ਼ ਰੰਗੀਲਾ ਤੇ ਉਂਕਾਰ ਵਾਲੀਆ, ਕੱਵਾਲ ਅਸ਼ਰਫ਼ ਰਫ਼ੀ, ਕੱਵਾਲ ਅਮਾਨ ਅਲੀ ਖ਼ਾਨ ਪੁੱਜ ਕੇ ਆਪਣੇ ਫਨ ਦਾ ਮੁਜ਼ਾਹਿਰਾ ਕਰਨਗੇ | ਉਨ੍ਹਾਂ ਦੱਸਿਆ ਕਿ ਪਟਕੇ ਦੀ ਕੁਸ਼ਤੀ ਛੋਟਾ ਸੁਦਾਮ ਹੁਸ਼ਿਆਰਪੁਰ ਤੇ ਦੀਪਕ ਹਰਿਆਣਾ ਸਟੇਟ ਦੇ ਵਿਚਕਾਰ ਖੇਡੀ ਜਾਵੇਗੀ | ਪਟਕੇ ਦੀ ਕੁਸ਼ਤੀ ਜਿੱਤਣ ਵਾਲੇ ਨੂੰ ਇਨਾਮ ਵਜੋਂ ਮੋਟਰਸਾਈਕਲ ਦਿੱਤਾ ਜਾਵੇਗਾ |