26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਧਿਆਪਕਾਂ ਦੀਆਂ ਸਮੱਸਿਆਵਾਂ ਸੰਬੰਧੀ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 20-05-2026

ਹਰਿਆਣਾ 19 ਮਈ (ਹਰਮੇਲ ਸਿੰਘ ਖੱਖ)-ਸਾਂਝਾ ਅਧਿਆਪਕ ਮੋਰਚਾ ਹੁਸ਼ਿਆਰਪੁਰ ਵੱਲੋਂ ਜ਼ਿਲੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਵੱਲੋਂ ਜਨ ਗਣਨਾ 2026, ਸਮਾਜਿਕ ਆਰਥਿਕ ਨਸ਼ਾ ਸਰਵੇ ਅਤੇ ਨਗਰ ਕੌਂਸਲ ਚੋਣਾਂ ਲਈ ਡਿਊਟੀਆਂ ਦੇ ਰਹੇ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਅੱਜ ਕਸਬਾ ਹਰਿਆਣਾ ਵਿਖੇ ਗੌਰਮੈਂਟ ਟੀਚਰ ਯੂਨੀਅਨ ਹੁਸ਼ਿਆਰਪੁਰ ਦੇ ਜ਼ਿਲਾ ਪ੍ਰਧਾਨ ਪਿ੍ਤਪਾਲ ਸਿੰਘ ਚੌਟਾਲਾ ਦੀ ਅਗਵਾਈ ਵਿਚ ਏ.ਡੀ.ਸੀ ਹੁਸ਼ਿਆਰਪੁਰ ਪੇਂਡੂ ਵਿਕਾਸ ਨਿਕਾਸ ਕੁਮਾਰ ਨੂੰ ਮਿਲਿਆ | ਇਸ ਮੌਕੇ ਪਿ੍ਤਪਾਲ ਚੌਟਾਲਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਇਸ ਵੇਲੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੌਮੀ ਜਨਗਣਨਾ ਅਤੇ ਪੰਜਾਬ ਸਰਕਾਰ ਦੇ ਸਮਾਜਿਕ ਆਰਥਿਕ ਨਸ਼ੇ ਸਰਵੇ ਵਿਚ ਡਿਊਟੀਆਂ ਤੇ ਲਾਏ ਗਏ ਹਨ ਅਤੇ ਸਰਕਾਰ ਵੱਲੋਂ ਅਧਿਆਪਕਾਂ ਨੂੰ ਇਹ ਡਿਊਟੀਆਂ ਸਕੂਲ ਸਮੇਂ ਤੋਂ ਬਾਅਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ | ਇਸ ਮੌਕੇ ਚੌਟਾਲਾ ਨੇ ਦੱਸਿਆ ਕਿ ਪੰਜਾਬ ਵਿਚ ਪੈ ਰਹੀ ਭੀਸ਼ਣ ਗਰਮੀ ਅਤੇ ਸਕੂਲਾਂ ਵਿਚ 2 ਵਜੇ ਤੱਕ ਆਪਣੀ ਡਿਊਟੀ ਕਰਨ ਤੋਂ ਬਾਅਦ ਅਧਿਆਪਕਾਂ ਵੱਲੋਂ ਇਹ ਜਨ ਗਣ ਦੀ ਡਿਊਟੀ ਕਰਨੀ ਬੇਹੱਦ ਮੁਸ਼ਕਲ ਹੋ ਰਹੀ ਹੈ | ਉਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਜਿਹੜੇ ਅਧਿਆਪਕ ਜਨ ਗਣਨਾ ਅਤੇ ਨਸ਼ੇ ਦੇ ਸਰਵੇ ਵਿਚ ਡਿਊਟੀਆਂ ਦੇ ਰਹੇ ਹਨ ਵਿਭਾਗ ਉਨਾਂ ਨੂੰ ਤੁਰੰਤ ਸਕੂਲ ਤੋਂ ਫ਼ਾਰਗ ਕਰੇ | ਇਸ ਮੌਕੇ ਏ.ਡੀ.ਸੀ ਪੇਂਡੂ ਵਿਕਾਸ ਨਿਕਾਸ ਕੁਮਾਰ ਨੇ ਸਾਂਝੇ ਮੋਰਚੇ ਦੇ ਆਗੂਆਂ ਨੂੰ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਢੁਕਵਾਂ ਹੱਲ ਕੱਢਣ ਦਾ ਵਿਸ਼ਵਾਸ ਦਿੱਤਾ ਗਿਆ | ਇਸ ਮੌਕੇ ਅਧਿਆਪਕ ਆਗੂ ਸੁਖਦੇਵ ਕਾਜਲ, ਸਰਬਜੀਤ ਸਿੰਘ ਕੰਗ, ਡਾ. ਸੰਜੀਵ ਕਲਸੀ, ਜਗਤਜੀਤ ਸਿੰਘ ਜਸਵੀਰ ਸਿੰਘ ਖਰਲ, ਸਰਬਜੀਤ ਸਿੰਘ ਬਾਘਾ, ਸੁਖਵਿੰਦਰ ਸਿੰਘ, ਨਿਰਮਲ ਸਿੰਘ, ਰਸ਼ਪਾਲ ਸਿੰਘ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ 'ਚੋਂ ਕੋਈ ਵੀ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ-ਆਗੂ ਅਗਲੀ ਖ਼ਬਰ ਲੱਖ ਦਾਤਾ ਪੀਰ ਦੀ ਯਾਦ 'ਚ ਸਾਲਾਨਾ ਮੇਲਾ ਤੇ ਕੁਸ਼ਤੀ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।