ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਸਟੇਟ ਮਨੀਸਟੀਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਵਰਿਆਮ ਸਿੰਘ ਮਿਨਹਾਸ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਨੇ ਹਿੱਸਾ ਲਿਆ | ਇਸ ਮੌਕੇ ਆਗੂਆਂ ਨੇ ਪੈਨਸ਼ਨਰਜ਼ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ 'ਤੇ ਚਰਚਾ ਕਰਦੇ ਹੋਏ ਸਰਕਾਰ ਵਲੋਂ ਕੀਤੇ ਜਾ ਰਹੇ ਭੇਦਭਾਵ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਪੈਨਸ਼ਨਰਾਂ ਦੇ ਡੀ.ਏ ਦਾ ਬਕਾਇਆ ਅਤੇ ਹੋਰ ਅਦਾਇਗੀਆਂ ਕਰਨ ਦੀ ਬਜਾਏ ਕੋਰਟ ਵਿਚ ਬਕਾਏ ਰੋਕਣ ਵਾਸਤੇ ਐਲ.ਪੀ.ਏ. ਦਾਇਰ ਕੀਤੀਆਂ ਜਾ ਰਹੀਆਂ ਹਨ, ਜਿਸ ਨੰੂ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ ਪਰੰਤੂ ਕੋਈ ਵੀ ਵਾਅਦਾ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਗਿਆ | ਉਨ੍ਹਾਂ ਮੰਗ ਕੀਤੀ ਗਈ ਪੈਨਸ਼ਨਰਾਂ ਦੀ ਬਕਾਏ ਸਮੇਤ ਹੋਰਨਾਂ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ | ਇਸ ਮੌਕੇ ਪੈਨਸ਼ਨਰਾਂ ਨੇ ਸਰਕਾਰ ਦੀਆਂ ਨੀਤੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ | ਇਸ ਮੌਕੇ ਕ੍ਰਿਸ਼ਨ ਲਾਲ, ਹਰਮੇਲ ਸਿੰਘ ਲੌਗੀਆ, ਪਰਮਜੀਤ ਬੱਧਣ, ਕਸ਼ਮੀਰ ਸਿੰਘ, ਮਦਨ ਸਿੰਘ, ਰਵੀ ਦੱਤ ਸ਼ਰਮਾ, ਭਗਵਾਨ ਸਿੰਘ, ਓਮ ਪ੍ਰਕਾਸ਼ ਜਰਿਆਲ, ਦਵਿੰਦਰ ਸਿੰਘ ਸੀਹਰਾ, ਕਮਲਜੀਤ ਬਾਲੀ, ਮੋਤੀ ਲਾਲ ਸ਼ਰਮਾ, ਸਤਨਾਮ ਸਿੰਘ, ਭਗਵਾਨ ਸਿੰਘ, ਮਸਤਾਨ ਸਿੰਘ, ਬੇਅੰਤ ਸਿੰਘ, ਹਰਜਿੰਦਰ ਪਟਵਾਰੀ, ਗੁਰਚਰਨ ਸਹੋਤਾ, ਅਸ਼ਵਨੀ ਕੁਮਾਰ, ਰਾਮ ਸਰੂਪ ਆਦਿ ਹਾਜ਼ਰ ਸਨ |
ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ 'ਚੋਂ ਕੋਈ ਵੀ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ-ਆਗੂ
ਅਜੀਤ ਡੈਸਕ
20-05-2026