05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਗੈਵੀ ਕਲੇਰ ਵਿਦਿਆਰਥੀਆਂ ਦੇ ਨਿਰੰਤਰ ਨਿਊਜ਼ੀਲੈਂਡ ਦੇ ਵੀਜ਼ੇ ਲਗਵਾ ਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸੁਪਨਾ ਕਰ ਰਹੇ ਹਨ ਪੂਰਾ

ਦਿਲਰਾਜ ਸਿੰਘ ਲੱਧੜ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਸੌਂਪਦੇ ਹੋਏ ਵੀਜ਼ਾ ਮਾਹਿਰ ਗੈਵੀ ਕਲੇਰ | ਅਜੀਤ ਤਸਵੀਰ <br/> 28-05-2026
ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਜਿਨ੍ਹਾਂ ਵਿਦਿਆਰਥੀਆਂ ਨੂੰ ਆਸਟ੍ਰੇਲੀਆ, ਕੈਨੇਡਾ ਜਾਂ ਕਿਸੇ ਹੋਰ ਦੇਸ਼ ਨੇ ਰਫਿਊਜ ਕੀਤਾ ਹੈ, ਉਨ੍ਹਾਂ ਕੋਲ ਨਿਊਜੀਲੈਂਡ ਹੀ ਇਕ ਮਾਤਰ ਸਭ ਤੋਂ ਵਧੀਆ ਵਿਕਲਪ ਹੈ ਕਿਉਂਕਿ ਇਸ ਸਮੇਂ ਨਿਊਜੀਲੈਂਡ ਹੀ ਸਿੰਗਲ ਅਤੇ ਸਪਾਊਸ ਵਿਦਿਆਰਥੀਆਂ ਨੂੰ ਵੀਜ਼ੇ ਦੇ ਰਿਹਾ ਹੈ | ਇਹ ਜਾਣਕਾਰੀ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਦਿੱਤੀ | ਗੈਵੀ ਕਲੇਰ ਨੇ ਦੱਸਿਆ ਕਿ ਅੱਜ ਹੀ ਸਾਨੂੰ ਦਿਲਰਾਜ ਸਿੰਘ ਲੱਧੜ ਪੁੱਤਰ ਦਵਿੰਦਰ ਸਿੰਘ ਪਿੰਡ ਕਾਲਾ ਨੰਗਲ ਬਟਾਲਾ ਦਾ ਨਿਊਜੀਲੈਂਡ ਦਾ ਵੀਜ਼ਾ ਹਾਸਲ ਹੋਇਆ ਹੈ | ਗੈਵੀ ਕਲੇਰ ਨੇ ਦੱਸਿਆ ਕਿ ਦਿਲਰਾਜ ਸਿੰਘ ਨੇ ਕਿਸੇ ਹੋਰ ਏਜੰਟ ਤੋਂ ਆਸਟ੍ਰੇਲੀਆ ਦੀ ਫਾਈਲ ਲਗਾਈ ਸੀ, ਪਰ ਉਹ ਚੰਗੇ ਨੰਬਰਾਂ ਨਾਲ ਬਾਰਵੀਂ ਪਾਸ ਸੀ ਅਤੇ 6.5 ਬੈਡ ਵੀ ਸਨ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਕੋਲ ਪੁਰਾਣੇ ਫੰਡ ਵੀ ਮੌਜੂਦ ਸਨ ਇਸਦੇ ਬਾਵਜੂਦ ਵੀ ਆਸਟ੍ਰੇਲੀਆ ਨੇ ਉਸਨੂੰ ਰਫਿਊਜ ਕਰ ਦਿੱਤਾ | ਦਿਲਰਾਜ ਸਿੰਘ ਨੇ ਸਾਡੇ ਨਾਲ ਸੰਪਰਕ ਕੀਤਾ ਅਸੀਂ ਉਸ ਨੂੰ ਨਿਊਜੀਲੈਂਡ ਬਾਰੇ ਗਾਈਡ ਕਰਕੇ ਬੜੇ ਵਧੀਆ ਢੰਗ ਨਾਲ ਫਾਈਲ ਲਗਾਈ ਅਤੇ ਸਿਰਫ 2 ਮਹੀਨਿਆਂ ਵਿਚ ਉਸਦਾ ਵੀਜ਼ਾ ਆ ਗਿਆ | ਵੀਜ਼ਾ ਆਉਣ 'ਤੇ ਦਿਲਰਾਜ ਸਿੰਘ ਅਤੇ ਉਸਦੇ ਪਰਿਵਾਰ ਨੇ ਗੈਵੀ ਕਲੇਰ ਪ੍ਰਤੀ ਆਪਣੀ ਖੁਸ਼ੀ ਜਾਹਿਰ ਕੀਤੀ | ਗੈਵੀ ਕਲੇਰ ਨੇ ਕਿਹਾ ਕਿ ਜੋ ਵਿਦਿਆਰਥੀ 2025 ਵਿਚ ਬਾਰ੍ਹਵੀਂ ਪਾਸ ਹਨ ਤੇ ਆਸਟ੍ਰੇਲੀਆ ਦੇ ਰਾਹ ਉਨ੍ਹਾਂ ਲਈ ਬੰਦ ਹੋ ਚੁੱਕੇ ਹਨ | ਉਹ ਸਾਡੇ ਕਹਿਣ 'ਤੇ ਨਿਊਜੀਲੈਂਡ ਅਪਲਾਈ ਕਰਨ ਕਿਉਂਕਿ ਨਿਊਜੀਲੈਂਡ ਵਲੋਂ ਵਿਦਿਆਰਥੀਆਂ ਨੂੰ ਵੱਡੇ ਪੱਧਰ 'ਤੇ ਵੀਜ਼ੇ ਦਿੱਤੇ ਜਾ ਰਹੇ ਹਨ | ਇਸਦੇ ਨਾਲ ਹੀ 1 ਸਾਲ ਦਾ ਕੋਰਸ ਜਾਂ 3 ਸਾਲ ਦੀ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਨਿਊਜੀਲੈਂਡ ਵਲੋਂ ਪੜ੍ਹਾਈ ਉਪਰੰਤ 3 ਸਾਲ ਦਾ ਵਰਕ ਵੀਜ਼ਾ ਦਿੱਤਾ ਜਾਵੇਗਾ | ਉਸ ਤੋਂ ਬਾਅਦ ਆਸਾਨੀ ਨਾਲ ਪੀ. ਆਰ. ਵੀ ਲਈ ਜਾ ਸਕਦੀ ਹੈ | ਗੈਵੀ ਕਲੇਰ ਨੇ ਕਿਹਾ ਕਿ ਇਸ ਸਮੇਂ ਸਿਰਫ ਨਿਊਜੀਲੈਂਡ ਹੀ ਸਪਾਊਸ ਵਾਲੇ ਵਿਦਿਆਰਥੀਆਂ ਨੂੰ ਵੀਜ਼ੇ ਦੇ ਰਿਹਾ ਹੈ | ਗੈ੍ਰਜੂਏਸ਼ਨ ਪਾਸ ਵਿਦਿਆਰਥੀ ਲੈਵਲ 8 ਤਹਿਤ 1 ਸਾਲ ਦੀ ਮਾਸਟਰ ਡਿਗਰੀ ਲੈ ਕੇ ਆਪਣੇ ਸਪਾਊਸ ਸਮੇਤ ਨਿਊਜੀਲੈਂਡ ਜਾ ਸਕਦੇ ਹਨ | ਨਵੇਂ ਵਿਆਹੇ ਜੋੜੇ ਵੀ ਅਪਲਾਈ ਕਰ ਸਕਦੇ ਹਨ, ਪਰ ਵਿਆਹ ਸਹੀ ਹੋਣਾ ਚਾਹੀਦਾ ਹੈ | ਸਿਰਫ 3 ਮਹੀਨੇ ਪੁਰਾਣੇ ਫੰਡ ਚਾਹੀਦੇ ਹਨ ਨਾਲ ਹੀ ਵਿਦਿਆਰਥਣ ਦੇ ਸਪਾਊੁਸ ਦਾ ਕੋਈ ਛੋਟਾ ਵੱਡਾ ਕਾਰੋਬਾਰ ਹੋਣਾ ਜ਼ਰੂਰੀ ਹੈ | ਸੋ ਸਿੰਗਲ ਅਤੇ ਸਪਾਊਸ ਵਿਦਿਆਰਥੀ ਅੱਜ ਹੀ ਸਾਡੇ ਨਾਲ ਸੰਪਰਕ ਕਰ ਸਕਦੇ ਹਨ | ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਦਿਆਰਥੀ ਆਪਣੀ ਪੜ੍ਹਾਈ ਉਪਰੰਤ ਆਸਟ੍ਰੇਲੀਆ ਮੂਵ ਹੋ ਸਕਦੇ ਹਨ | ਗੈਵੀ ਕਲੇਰ ਨੇ ਦੱਸਿਆ ਕਿ ਜੁਲਾਈ ਅਤੇ ਸਤੰਬਰ ਇਨਟੇਕ ਲਈ ਸੀਟਾਂ ਉਪਲੱਬਧ ਹਨ | ਗੈਵੀ ਕਲੇਰ ਨੇ ਕਿਹਾ ਕਿ ਉਹ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 1 ਵਜੇ ਤੱਕ ਜੇਲ੍ਹ ਰੋਡ ਗੁਰਦਾਸਪੁਰ ਤੇ ਹਰ ਰੋਜ਼ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅੰਮਿ੍ਤਸਰ ਦਫ਼ਤਰ ਬੈਠਦੇ ਹਨ |
ਪਿਛਲੀ ਖ਼ਬਰ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵਧਣ ਨਾਲ ਮਹਿੰਗਾਈ ਵਧਣ ਦੀ ਸੰਭਾਵਨਾ <br/> ਅਗਲੀ ਖ਼ਬਰ ਜੀ.ਟੀ.ਯੂ. ਤੇ ਅਧਿਆਪਕ ਜਥੇਬੰਦੀਆਂ ਵਲੋਂ ਡੀ.ਸੀ. ਦਫ਼ਤਰਾਂ ਮੂਹਰੇ ਧਰਨੇ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।