21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਾਕਿਯੂ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ <br/>

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਤੇ ਮੀਟਿੰਗ 'ਚ ਸ਼ਾਮਿਲ ਕਿਸਾਨ ਮਜ਼ਦੂਰ | ਤਸਵੀਰ : ਸੰਧੂ <br/> 29-05-2026
ਗੱਗੋਮਾਹਲ, 28 ਮਈ (ਬਲਵਿੰਦਰ ਸਿੰਘ ਸੰਧੁੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਦੀ ਮੀਟਿੰਗ ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੱਗੋਮਾਹਲ ਵਿਖੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 2 ਜੂਨ ਨੂੰ ਡਿਪਟੀ ਕਮਿਸ਼ਨਰ ਅੰਮਿ੍ਤਸਰ ਦੇ ਦਫਤਰ ਮੰਗ ਪੱਤਰ ਦੇਣ ਲਈ ਵੱਡੀ ਗਿਣਤੀ ਵਿਚ ਪਹੁੰਚਣ ਦਾ ਫ਼ੈਸਲਾ ਲਿਆ ਗਿਆ | ਇਸੇ ਤਰ੍ਹਾਂ ਪੁਲਿਸ ਥਾਣਾ ਰਮਦਾਸ ਤੇ ਪੁਲਿਸ ਥਾਣਾ ਅਜਨਾਲਾ ਨਾਲ ਸੰਬੰਧਿਤ ਕੁਝ ਦਰਖਾਸਤਾਂ ਤੇ ਪੁਲਿਸ ਵਿਭਾਗ ਵਲੋਂ ਕੀਤੀ ਜਾ ਰਹੀ ਆਨਾਕਾਨੀ ਤੇ ਡੀ. ਐੱਸ. ਪੀ. ਅਜਨਾਲਾ ਦੇ ਦਫਤਰ ਅੰਦਰ ਕੁਝ ਇਨਕੁਆਰੀਆਂ ਮੁਕੰਮਲ ਹੋਣ ਦੇ ਬਾਵਜੂਦ ਉੱਚ ਅਧਿਕਾਰੀਆਂ ਨੂੰ ਨਾ ਭੇਜਣ ਸੰਬੰਧੀ 1 ਜੂਨ ਨੂੰ ਡੀ. ਐੱਸ. ਪੀ. ਦਫਤਰ ਅਜਨਾਲਾ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ ਵਿਚ ਬਲਾਕ ਦੇ 35 ਪਿੰਡਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਬਲਾਕ ਪ੍ਰਧਾਨ ਜਸਪਾਲ ਸਿੰਘ ਧੰਗਾਈ, ਰੁਪਿੰਦਰ ਸਿੰਘ ਮੱਦੂਛਾਂਗਾ, ਪ੍ਰਗਟ ਸਿੰਗ ਚਾਹੜਪੁਰ, ਹੀਰਾ ਸਿੰਘ ਚੱਕ ਸਿਕੰਦਰ, ਬਘੇਲ ਸਿੰਘ ਕੋਟਮੁਗਲ, ਪਿ੍ਥੀਪਾਲ ਸਿੰਘ ਥੋਬਾ, ਜਸਬੀਰ ਸਿੰਘ ਧੰਗਾਈ, ਕੁਲਵੰਤ ਸਿੰਘ ਬਾਬਾ ਪੇਂਟਰ, ਮੋਹਨ ਸਿੰਘ ਪੈੜੇਵਾਲ, ਬਲਦੇਵ ਸਿੰਘ ਫੌਜੀ, ਸੁਖਵੰਤ ਸਿੰਘ ਧੰਗਾਈ, ਦਵਿੰਦਰ ਸਿੰਘ ਵਾਹਲਾ, ਗੋਪੀ ਅਵਾਣ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਮਜਦੂਰ ਹਾਜ਼ਰ ਸਨ |

ਪਿਛਲੀ ਖ਼ਬਰ ਰਈਆ ਨਗਰ ਪੰਚਾਇਤ ਦੀਆਂ 5 ਵਾਰਡਾਂ ਦੀਆਂ ਹੋਈਆਂ ਚੋਣਾਂ ਦੇ ਵੋਟਾਂ ਦੇ ਨਤੀਜੇ ਅੱਜ ਅਗਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।