21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਡਾ. ਦਲਬੀਰ ਸਿੰਘ ਵੇਰਕਾ ਗੁਰਦੁਆਰਾ ਅਗੰਮਗੜ੍ਹ ਸਾਹਿਬ ਤਰਸਿੱਕਾ ਵਿਖੇ ਹੋਏ ਨਤਮਸਤਕ <br/>

ਅਜੀਤ ਡੈਸਕ 29-05-2026
ਤਰਸਿੱਕਾ, 28 ਮਈ (ਅਤਰ ਸਿੰਘ ਤਰਸਿੱਕਾ)-ਡਾ. ਦਲਬੀਰ ਸਿੰਘ ਵੇਰਕਾ ਸਾਬਕਾ ਵਿਧਾਇਕ ਹਲਕਾ ਜੰਡਿਆਲਾ ਗੁਰੂ ਤੇ ਬਿਕਰਮਜੀਤ ਸਿੰਘ ਬਿੱਕਾ ਮੈਂਬਰ ਸ਼੍ਰੋਮਣੀ ਕਮੇਟੀ ਗੁਰਦੁਆਰਾ ਅਗੰਮਗੜ੍ਹ ਸਾਹਿਬ ਤਰਸਿੱਕਾ ਵਿਖੇ ਨਤਮਸਤਕ ਹੋਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਬਾਬਾ ਅਜਾਇਬ ਸਿੰਘ ਮੁੱਖ ਸੇਵਾਦਾਰ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾ. ਵੇਰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਤਰਸਿੱਕਾ ਨੂੰ ਖਤਮ ਕਰਨਾ ਇਸ ਹਲਕੇ ਨਾਲ ਸੰਬੰਧਿਤ ਵਿਧਾਇਕ ਅਤੇ ਕੈਬਨਿਟ ਮੰਤਰੀ ਦੀ ਅਣਗਹਿਲੀ ਦਾ ਨਤੀਜਾ ਹੈ, ਜੋ ਕਿ ਕਿਸੇ ਢੰਗ ਨਾਲ ਇਸ ਮਸਲੇ ਨੂੰ ਸਰਕਾਰ ਤੱਕ ਪਹੁੰਚਾਉਣ ਵਿਚ ਨਕਾਮ ਰਿਹਾ ਹੈ, ਜਿਸ ਦੀ ਮੈਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਬਲਾਕ ਤਰਸਿੱਕਾ ਨੂੰ ਬਚਾਉਣ ਲਈ ਆਰੰਭ ਕੀਤੇ ਗਏ ਸੰਘਰਸ਼ ਵਿਚ ਵੱਧ ਚੜ ਕੇ ਹਿੱਸਾ ਪਾਵਾਂਗਾ, ਜਿੰਨਾ ਚਿਰ ਤੱਕ ਪੁਰਾਣਾ ਬਲਾਕ ਤਰਸਿੱਕਾ ਬਹਾਲ ਨਹੀਂ ਹੋ ਜਾਂਦਾ, ਉਨਾਂ ਚਿਰ ਤੱਕ ਇਲਾਕੇ ਦੀ ਲੋਕਾਂ ਵਲੋਂ ਮਾਰੇ ਗਏ ਹਾਅ ਦੇ ਨਾਅਰੇ ਤੇ ਆਪਣਾ ਯੋਗਦਾਨ ਪਾਉਂਦਾ ਰਹਾਂਗਾ | ਉਨ੍ਹਾਂ ਕਿਹਾ ਕਿ ਫਖਰ ਵਾਲੀ ਗੱਲ ਹੈ ਕਿ ਬਲਾਕ ਤਰਸਿੱਕਾ ਦੀ ਸਥਾਪਨਾ 1960 ਵਿਚ ਉਦੋਂ ਦੇ ਵਿਧਾਇਕ ਕਾ. ਮੱਖਣ ਸਿੰਘ ਤਰਸਿੱਕਾ ਦੇ ਯਤਨਾ ਸਦਕਾ ਹੋਈ ਸੀ, ਜਿਸ ਦਾ ਸਮੁੱਚੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਸੀ, ਕਿਉਂਕਿ ਇਹ ਬਲਾਕ ਇਲਾਕੇ ਦੇ ਲੋਕਾਂ ਲਈ ਪ੍ਰਸ਼ਾਸਨਿਕ ਕੰਮਾਂ ਅਤੇ ਵਿਕਾਸ ਦਾ ਕੇਂਦਰ ਸੀ | ਜਿਸ ਨੂੰ ਬਚਾਉਣ ਲਈ ਹਲਕਾ ਵਿਧਾਇਕ ਅਤੇ ਕੈਬਿਨੇਟ ਮੰਤਰੀ ਨੇ ਕੋਈ ਯਤਨ ਨਹੀਂ ਕੀਤਾ ਸਗੋਂ ਲੋਕਾਂ ਨੂੰ ਭੰਬਲਭੂਸੇ ਵਿਚ ਹੀ ਪਾਉਣ ਵਿਚ ਸਮਾਂ ਬਰਬਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਬਲਾਕ ਤਰਸਿੱਕਾ ਟੁੱਟ ਜਾਣ ਦੇ ਕਾਰਨ ਹੁਣ ਲੋਕਾਂ ਨੂੰ ਆਪਣੇ ਕੰਮ ਕਰਾਉਣ ਲਈ ਜੰਡਿਆਲਾ ਗੁਰੂ ਵਿਖੇ ਜਾਣ ਲਈ ਮਜਬੂਰ ਹੋਣਾ ਪਵੇਗਾ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਲਾਕ ਤਰਸਿੱਕਾ ਨੂੰ ਬਹਾਲ ਕਰਕੇ ਜੋ ਪਿੰਡ ਬਲਾਕ ਤਰਸਿੱਕਾ ਨਾਲ ਤੋੜ ਕੇ ਜੰਡਿਆਲਾ ਨਾਲ ਜੁੜੇ ਗਏ ਹਨ ਨੂੰ ਦੁਬਾਰਾ ਫੇਰ ਬਲਾਕ ਤਰਸਿੱਕਾ ਨਾਲ ਹੀ ਜੋੜਿਆ ਜਾਵੇ |


ਬਾਬਾ ਅਜਾਇਬ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਅਗੰਮਗੜ੍ਹ ਸਾਹਿਬ ਤਰਸਿੱਕਾ ਡਾ. ਦਲਬੀਰ ਸਿੰਘ ਵੇਰਕਾ ਤੇ ਬਿਕਰਮਜੀਤ ਸਿੰਘ ਬਿੱਕਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ | ਤਸਵੀਰ : ਅਤਰ ਸਿੰਘ ਤਰਸਿੱਕਾ


ਪਿਛਲੀ ਖ਼ਬਰ ਸਬ ਤਹਿਸੀਲ ਤਰਸਿੱਕਾ ਵਿਖੇ ਠੰਢੇ ਜਲ ਦੀ ਮਸ਼ੀਨ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਦਿਹਾਤੀ ਖੇਤਰ ਦੇ ਮੈਡੀਕਲ ਸਟੋਰਾਂ ਸੰਬੰਧੀ ਮੈਡੀਕਲ ਸੈੱਲ ਵਲੋਂ ਵਿਸ਼ੇਸ਼ ਇਕੱਤਰਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।