21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗੁਰਦੁਆਰਾ 'ਪ੍ਰਭੁ ਮਿਲਣੈ ਕਾ ਚਾਓ' ਮੋਗਾ ਵਲੋਂ ਸਿਮਰਨ ਅਭਿਆਸ ਸਮਾਗਮ <br/>

ਬਾਬਾ ਬਕਾਲਾ ਸਾਹਿਬ ਵਿਖੇ ਗੁਰਦੁਆਰਾ 'ਪ੍ਰਭੁ ਮਿਲਣੈ ਕਾ ਚਾਓ ਮੋਗਾ' ਦੇ ਮੁਖੀ ਭਾਈ ਦਲਬੀਰ ਸਿੰਘ ਤਰਮਾਲਾ ਵਾਲੇ ਸੰਗਤਾਂ ਨੂੰ ਸਿਮਰਨ ਅਭਿਆਸ ਕਰਾਉਂਦੇ ਹੋਏ ਤੇ ਹਾਜ਼ਰ ਸੰਗਤਾਂ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 29-05-2026
ਬਾਬਾ ਬਕਾਲਾ ਸਾਹਿਬ, 28 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰਦੁਆਰਾ 'ਪ੍ਰਭੁ ਮਿਲਣੈ ਕਾ ਚਾਓ' ਮੋਗਾ ਵਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਬੀਤੀ ਰਾਤ ਨੂੰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਗੁਰੂ ਤੇਗ ਬਹਾਦਰ ਸਟੇਡੀਅਮ (ਸ਼੍ਰੋਮਣੀ ਕਮੇਟੀ) ਵਿਖੇ ਸਿਮਰਨ ਅਭਿਆਸ ਸਮਾਗਮ ਕਰਾਇਆ ਗਿਆ | ਇਸ ਮੌਕੇ ਸਿੱਖਿਆਰਥੀਆਂ ਦੇ ਜਥਿਆਂ ਨੇ ਕੀਰਤਨ ਢਾਡੀ-ਕਵੀਸ਼ਰੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਤੋਂ ਇਲਾਵਾ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ ਵਾਲਿਆਂ ਤੋਂ ਵਰੋਸਾਏ ਹੋਏ ਭਾਈ ਦਲਬੀਰ ਸਿੰਘ ਤਰਮਾਲਾ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੁਆਰਾ ਪ੍ਰਮਾਤਮਾ ਨਾਲ ਮਿਲਾਪ ਦਾ ਰਸਤਾ ਸਰਲ ਅਰਥਾਂ ਵਿਚ ਸਮਝਾਇਆ | ਇਸ ਸਮਾਗਮ 'ਚ ਸੇਵਾਦਾਰ ਭਾਈ ਜਰਨੈਲ ਸਿੰਘ, ਭਾਈ ਬਲਕਾਰ ਸਿੰਘ, ਭਾਈ ਲਖਬੀਰ ਸਿੰਘ (ਸਾਰੇ ਸਠਿਆਲਾ), ਭਾਈ ਗੁਰਪ੍ਰੀਤ ਸਿੰਘ, ਭਾਈ ਹੀਰਾ ਸਿੰਘ ਖਾਲਸਾ ਮੈਡੀਕਲ ਸਟੋਰ ਬਾਬਾ ਬਕਾਲਾ ਸਾਹਿਬ, ਭਾਈ ਕੁਲਬੀਰ ਸਿੰਘ ਵਡਾਲਾ ਕਲਾਂ ਆਦਿ ਨੇ ਵਧ ਚੜ੍ਹਕੇ ਸੇਵਾ ਕੀਤੀ |

ਪਿਛਲੀ ਖ਼ਬਰ ਸਰਕਾਰਾਂ ਵਲੋਂ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਕੇ ਸਿੱਖ ਕੌਮ ਨੂੰ ਗ਼ੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ-ਬਾਪੂ... ਅਗਲੀ ਖ਼ਬਰ ਸਬ ਤਹਿਸੀਲ ਤਰਸਿੱਕਾ ਵਿਖੇ ਠੰਢੇ ਜਲ ਦੀ ਮਸ਼ੀਨ ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।