ਬਾਬਾ ਬਕਾਲਾ ਸਾਹਿਬ, 4 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ: ਸਤਿੰਦਰਜੀਤ ਸਿੰਘ ਦੀਆਂ ਦਿਸ਼ਾ-ਨਿਰਦੇਸ਼ਾਂ ਅਤੇ ਡਾ: ਜਗਨਜੋਤ ਕੌਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਨੀਰਜ ਭਾਟੀਆ ਦੀ ਅਗਵਾਈ ਹੇਠਾਂ 'ਵਿਸ਼ਵ ਨੋ ਤੰਬਾਕੂ ਦਿਵਸ' ਮੌਕੇ ਇਕ ਬਲਾਕ ਪੱਧਰੀ ਸਮਾਗਮ ਕਰਵਾਇਆ ਗਿਆ | ਇਸ ਅਵਸਰ 'ਤੇ ਡਾ. ਨੀਰਜ ਭਾਟੀਆ ਨੇ ਕਿਹਾ ਕਿ ਪੰਜਾਬ ਰਾਜ ਨੂੰ ਤੰਬਾਕੂ ਮੁਕਤ ਕਰਨ ਦੇ ਉਦੇਸ਼ ਨਾਲ ਇਹ ਸਮਾਗਮ ਸਾਰੀਆਂ ਸਿਹਤ ਸੰਸਥਾਵਾਂ ਵਿਚ ਕਰਵਾਏ ਜਾ ਰਹੇ ਹਨ | ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਹੁੰ ਚੁੱਕ ਸਮਾਗਮ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਟਪਾ ਐਕਟ ਤਹਿਤ ਸਮੂਹ ਤੰਬਾਕੂ ਵਿਕ੍ਰੇਤਾਵਾਂ ਨੂੰ ਚੇਤਾਵਨੀ ਦਿੰਦਿਆਂ ਹਿਦਾਇਤਾਂ ਜਾਰੀ ਕੀਤੀਆਂ ਕਿ ਹਰੇਕ ਵਿਦਿਅਕ ਅਦਾਰੇ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ, 18 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਵੇਚਣਾ ਅਤੇ ਬਿਨਾਂ ਮਾਪਦੰਡ ਦੇ ਤੰਬਾਕੂ ਪਦਾਰਥ ਵੇਚਣਾ ਕਾਨੂੰਨਣ ਸਜ਼ਾ ਯੋਗ ਅਪਰਾਧ ਹੈ | ਇਸ ਤੋਂ ਇਲਾਵਾ ਖੁੱਲ੍ਹੀ ਸਿਗਰਟ ਵੇਚਣ ਅਤੇ ਪਬਲਿਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨਾ ਵੀ ਸਜ਼ਾ ਜੁਰਮਾਨੇ ਯੋਗ ਅਪਰਾਧ ਹੈ | ਉਨ੍ਹਾਂ ਆਖਿਆ ਕਿ ਪੰਜਾਬ ਨੂੰ ਤੰਬਾਕੂ ਮੁਕਤ ਕਰਨ ਲਈ ਸਾਰੇ ਲੋਕਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ | ਇਸ ਮੌਕੇ ਡਾ: ਲਖਵਿੰਦਰ ਸਿੰਘ (ਦੰਦਾਂ ਦੇ ਮਾਹਿਰ) ਵਲੋਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮਨਦੀਪ ਕੌਰ ਬੀ.ਈ.ਈ., ਗੁਰਵੀਰ ਸਿੰਘ ਐੱਸ.,ਆਈ., ਐੱਲ. ਐੱਚ.ਵੀ., ਏ.ਐੱਨ. ਐੱਮ, ਵਿਭਾਗ ਫਾਰਮੇਸੀ ਅਫਸਰ, ਮੇਲ ਵਰਕਰ, ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰ ਵੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਸਨ |