ਬਿਆਸ, 4 ਜੂਨ (ਨਰਿੰਦਰ ਸਿੰਘ)-ਪੁਲਿਸ ਵਿਭਾਗ ਦੇ ਵਿਚ 37 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਇੰਸਪੈਕਟਰ ਸਰਦੂਲ ਸਿੰਘ ਪੁਲਿਸ ਸੇਵਾਵਾਂ ਤੋਂ ਰਿਟਾਇਰਡ ਹੋ ਗਏ ਹਨ | ਇੰਸਪੈਕਟਰ ਸਰਦੂਲ ਸਿੰਘ ਦੀ ਰਿਟਾਇਰਮੈਂਟ ਮੌਕੇ ਡੀ.ਐੱਸ.ਪੀ. ਬਾਬਾ ਬਕਾਲਾ ਸਾਹਿਬ ਸੁਖਪਾਲ ਸਿੰਘ ਅਤੇ ਐੱਸ.ਐੱਚ.ਓ. ਬਿਆਸ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਬਿਆਸ ਵਿਚ ਰੱਖੀ ਗਈ ਰਿਟਾਇਰਮੈਂਟ ਪਾਰਟੀ ਦਰਮਿਆਨ ਹਲਕੇ ਦੀ ਸਮੁੱਚੀ ਪੁਲਿਸ ਟੀਮ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਆਪਣੇ ਸਾਥੀਆਂ ਸਮੇਤ ਪੁੱਜੇ | ਇਸ ਦੌਰਾਨ ਵੱਖ-ਵੱਖ ਪੁਲਿਸ ਅਧਿਕਾਰੀਆਂ ਵਲੋਂ ਇੰਸਪੈਕਟਰ ਸਰਦੂਲ ਸਿੰਘ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ 37 ਸਾਲ ਦੀ ਬੇਦਾਗ ਡਿਊਟੀ ਉਪਰੰਤ ਰਿਟਾਇਰ ਹੋਣ ਤੇ ਵਧਾਈਆਂ ਦਿੱਤੀਆਂ ਗਈਆਂ ਅਤੇ ਨਾਲ ਹੀ ਉਨ੍ਹਾਂ ਨੂੰ ਯਾਦਗਾਰੀ ਤੋਹਫੇ ਦਿੱਤੇ ਗਏ | ਇਸ ਦੌਰਾਨ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਜਿੱਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸਮਾਂ ਬੱਧ ਹੋ ਕੇ ਆਪਣੀ ਡਿਊਟੀ ਨਿਭਾਉਂਦੇ ਹਨ | ਇਸ ਮੌਕੇ ਗੱਲਬਾਤ ਦੌਰਾਨ ਇੰਸਪੈਕਟਰ ਸਰਦੂਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 1989 ਦੇ ਵਿਚ ਬਤੌਰ ਹੌਲਦਾਰ ਪੁਲਿਸ ਵਿਭਾਗ ਵਿਚ ਆਪਣੀ ਡਿਊਟੀ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ 37 ਸਾਲ ਪੁਲਿਸ ਵਿਭਾਗ ਵਿਚ ਡਿਊਟੀ ਨਿਭਾਉਣ ਉਪਰੰਤ ਉਹ ਥਾਣਾ ਬਿਆਸ ਵਿਚ ਸੇਵਾਵਾਂ ਦੇਣ ਤੋਂ ਬਾਅਦ ਰਿਟਾਇਰ ਹੋ ਰਹੇ ਹਨ | ਇਸ ਮੌਕੇ ਐੱਸਪੀ ਸੁਵਿੰਦਰਪਾਲ ਸਿੰਘ, ਸਬ ਇੰਸਪੈਕਟਰ ਮਨਜੀਤ ਕੌਰ, ਬਲਾਕ ਸੰਮਤੀ ਬਾਬਾ ਬਕਾਲਾ ਸਾਹਿਬ ਦੇ ਵਾਈਸ ਚੇਅਰਮੈਨ ਯੋਗਬੀਰ ਸਿੰਘ ਜੋਗੀ, ਸੀਨੀਅਰ ਆਪ ਨੇਤਾ ਸੰਜੀਵ ਭੰਡਾਰੀ, ਕੌਂਸਲਰ ਰਜਿੰਦਰ ਰਿਖੀ, ਕੌਂਸਲਰ ਵਿਸ਼ਾਲ ਮੰਨਣ, ਕੌਂਸਲਰ ਸੂਬੇਦਾਰ ਸਰਬਜੀਤ ਸਿੰਘ, ਜਗਤਾਰ ਸਿੰਘ ਬਿੱਲਾ, ਠੇਕੇਦਾਰ ਰਵੀ ਜੱਲੂਵਾਲ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਸਰਪੰਚ ਅਰਜਨਬੀਰ ਸਿੰਘ ਸਰਾਂ, ਸਰਪੰਚ ਗੁਰਮੁਖ ਸਿੰਘ ਢਿੱਲੋ ਤੇ ਹੋਰ ਹਾਜ਼ਰ ਸਨ |
ਇੰਸਪੈਕਟਰ ਸਰਦੂਲ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ <br/>
ਇੰਸਪੈਕਟਰ ਸਰਦੂਲ ਸਿੰਘ ਦੀ ਸੇਵਾਮੁਕਤੀ ਪਾਰਟੀ ਦੌਰਾਨ ਹਾਜ਼ਰ ਵਿਧਾਇਕ ਦਲਬੀਰ ਸਿੰਘ ਟੌਂਗ, ਡੀ.ਐੱਸ.ਪੀ. ਸੁਖਪਾਲ ਸਿੰਘ, ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਹੋਰਨਾਂ ਦੀ ਤਸਵੀਰ | ਤਸਵੀਰ : ਨਰਿੰਦਰ ਸਿੰਘ<br/>
05-06-2026